ਤੇਜ਼ਾਬੀ ਹਮਲੇ ਦੀਆਂ ਪੀਡ਼ਤਾਵਾਂ ਲਈ ਛਪਾਕ ਫਿਲਮ ਦੀ ਵਿਸ਼ੇਸ਼ ਸਕਰੀਨਿੰਗ

1/10/2020 9:12:35 AM

ਚੰਡੀਗਡ਼੍ਹ (ਰਮਨਜੀਤ)- ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਅਗਵਾਈ ਹੇਠ ਢਿੱਲੋਂ ਪਲਾਜ਼ਾ, ਜ਼ੀਰਕਪੁਰ ਦੇ ਸਹਿਯੋਗ ਨਾਲ ਮਹਿਲਾ ਸਸ਼ਕਤੀਕਰਨ ਲਈ ਇਕ ਵਿਲੱਖਣ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਭਾਗ ਵਲੋਂ ਤੇਜ਼ਾਬੀ ਹਮਲੇ ਦੀਆਂ ਪੀਡ਼ਤ ਮਹਿਲਾਵਾਂ ਲਈ ‘ਛਪਾਕ’ ਫਿਲਮ ਦੀ ਇਕ ਵਿਸ਼ੇਸ਼ ਸਕ੍ਰੀਨਿੰਗ 11 ਜਨਵਰੀ ਨੂੰ ਸਵੇਰੇ 11:30 ਵਜੇ ਆਈਨੌਕਸ ਢਿੱਲੋਂ ਪਲਾਜ਼ਾ ਵਿਖੇ ਕਰਵਾਈ ਜਾਵੇਗੀ। ਸਕ੍ਰੀਨਿੰਗ ਦਾ ਮੁੱਖ ਮੰਤਵ ਮਹਿਲਾਵਾਂ ਲਈ ਸੁਰੱਖਿਅਤ ਜਨਤਕ ਥਾਵਾਂ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਵਿਭਾਗ ਵਲੋਂ ਤੇਜ਼ਾਬੀ ਹਮਲੇ ਦੀਆਂ ਪੀਡ਼ਤ ਮਹਿਲਾਵਾਂ ਲਈ 8000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News