ਰੌਂਗਟੇ ਖੜ੍ਹੇ ਕਰ ਦੇਵੇਗੀ 'ਛਪਾਕ' ਦੀ ਪਹਿਲੀ ਝਲਕ

3/25/2019 10:57:36 AM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫਿਲਮ 'ਛਪਾਕ' ਦਾ ਫਰਸਟ ਲੁੱਕ ਜ਼ਾਰੀ ਹੋ ਗਿਆ ਹੈ। ਇਸ ਨੂੰ ਦੇਖ ਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ। ਫਿਲਮ 'ਚ ਦੀਪਿਕਾ ਐਸਿਡ ਅਟੈਕ ਲਕਸ਼ਮੀ ਅੱਗਰਵਾਲ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਦਾ ਇਹ ਫਰਸਟ ਲੁੱਕ ਇੰਨਾ ਪ੍ਰਭਾਵਸ਼ਾਲੀ ਹੈ ਕਿ ਪਹਿਲੀ ਨਜ਼ਰ 'ਚ ਹੀ ਤੁਹਾਡਾ ਦਿਲ ਜਿੱਤ ਲਵੇਗਾ। ਐਸਿਡ ਹਮਲੇ ਦਾ ਸ਼ਿਕਾਰ ਹੋਈ ਲੜਕੀ ਦਾ ਰੋਲ ਨਿਭਾ ਰਹੀ ਦੀਪਿਕਾ ਪਾਦੁਕੋਣ ਬਿਲਕੁੱਲ ਲਕਸ਼ਮੀ ਦੀ ਤਰ੍ਹਾਂ ਹੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

A character that will stay with me forever...#Malti Shoot begins today!#Chhapaak Releasing-10th January, 2020. @meghnagulzar @foxstarhindi @vikrantmassey87

A post shared by Deepika Padukone (@deepikapadukone) on Mar 24, 2019 at 8:30pm PDT


ਇਸ ਲੁੱਕ 'ਚ ਦੀਪਿਕਾ ਮੁਸਕੁਰਾਤੀ ਹੋਈ ਸ਼ੀਸ਼ੇ ਦੇ ਪਿੱਛੇ ਤੋਂ ਦੇਖ ਰਹੀ ਹੈ ਅਤੇ ਸ਼ੀਸ਼ੇ 'ਚ ਵੀ ਉਨ੍ਹਾਂ ਦਾ ਚਿਹਰਾ ਦਿਖਾਈ ਦੇ ਰਿਹਾ ਹੈ। ਦੀਪਿਕਾ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਦੀਪਿਕਾ ਤੋਂ ਬਿਹਤਰ ਸ਼ਾਇਦ ਹੀ ਕੋਈ ਇਸ ਰੋਲ ਨੂੰ ਨਿਭਾ ਪਾਉਂਦਾ। ਇਸ ਲੁੱਕ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਦੱਸਿਆ ਕਿ 'ਛਪਾਕ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
PunjabKesari
ਫਿਲਮ 'ਚ ਦੀਪਿਕਾ ਮਾਲਤੀ ਨਾਮ ਦੀ ਇਕ ਅਜਿਹੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜਿਸ 'ਤੇ ਐਸਿਡ ਅਟੈਕ ਹੁੰਦਾ ਹੈ ਪਰ ਉਹ ਆਪਣੀ ਜ਼ਿੰਦਗੀ ਦੀ ਜੰਗ ਜਿੱਤ ਜਾਂਦੀ ਹੈ ਅਤੇ ਹਿੰਮਤ ਨਾਲ ਬੁਰੇ ਹਲਾਤਾਂ ਦਾ ਸਾਹਮਣਾ ਕਰਦੀ ਹੈ। ਇਸ ਫਿਲਮ ਨੂੰ ਮੇਘਨਾ ਗੁਲਜ਼ਾਰ ਡਾਇਰੈਕਟ ਕਰ ਰਹੀ ਹੈ ਅਤੇ ਇਹ ਫਿਲਮ ਅਗਲੇ ਸਾਲ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News