Chhapaak Trailer:ਦਿਲ ਦਹਿਲਾ ਦੇਵੇਗੀ ਐਸਿਡ ਅਟੈਕ ਨਾਲ ਜੂਝਦੀ ਦੀਪਿਕਾ ਪਾਦੂਕੋਣ ਦੀ ਕਹਾਣੀ

12/10/2019 3:06:47 PM

ਮੁੰਬਈ(ਬਿਊਰੋ)- ਦੀਪਿਕਾ ਪਾਦੂਕੋਣ ਬਹੁਤ ਜਲਦ ਆਪਣੀ ਨਵੀਂ ਫਿਲਮ ‘ਛਪਾਕ’ ਰਾਹੀਂ ਦਰਸ਼ਕਾਂ ਦੇ ਰੂ-ਬੁ-ਰੂ ਹੋਣ ਜਾ ਰਹੀ ਹੈ। ਫੈਨਜ਼ ਉਨ੍ਹਾਂ ਦੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਲੰਬੇ ਸਮੇਂ ਤੋਂ ਬਾਅਦ ਦੀਪਿਕਾ ਬਹੁਤ ਜਲਦ ਪਰਦੇ ’ਤੇ ਵਾਪਸੀ ਕਰੇਗੀ। ਬੀਤੇ ਕੁਝ ਦਿਨ ਪਹਿਲਾਂ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਅਤੇ ਹੁਣ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਦੀਪਿਕਾ ਦਾ ਲੁੱਕ ਟਰੇਲਰ ਵਿਚ ਕਾਫੀ ਦਮਦਾਰ ਨਜ਼ਰ ਆ ਰਿਹਾ ਹੈ। ਟਰੇਲਰ ਵਿਚ ਦੀਪਿਕਾ ਦਾ ਨਾਮ ਮਾਲਤੀ ਹੈ, ਜੋ ਇਕ ਐਸਿਡ ਅਟੈਕ ਪੀੜਤਾ ਹੈ।

ਦੱਸ ਦੇਈਏ ਕਿ ‘ਛਪਾਕ’ ਦੀ ਕਹਾਣੀ ਐਸਿਡ ਅਟੈਕ ਸਰਵਾਈਵਰ ਲਕਸ਼‍ਮੀ ਅੱਗਰਵਾਲ ਦੀ ਕਹਾਣੀ ਹੈ। ਇਸ ਫਿਲਮ ਦੀ ਨਿਰਮਾਤਾ ਮੇਘਨਾ ਗੁਲਜ਼ਾਰ ਹੈ ਤੇ ਇਹ ਫਿਲ‍ਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News