ਬੱਚਿਆਂ ’ਤੇ ਬਣੀਆਂ ਇਹ ਬਾਲੀਵੁੱਡ ਫਿਲਮਾਂ ਨੂੰ ਦੇਖ ਕੇ ਤੁਹਾਨੂੰ ਵੀ ਯਾਦ ਆਵੇਗਾ ਬਚਪਨ

11/14/2019 1:59:32 PM

ਮੁੰਬਈ(ਬਿਊਰੋ)- ਬਾਲੀਵੁੱਡ ’ਚ ਹਮੇਂਸ਼ਾ ਤੋਂ ਹੀ ਬੱਚਿਆਂ ਦੀ ਜ਼ਿੰਦਗੀ ’ਤੇ ਬਣੀਆਂ ਫਿਲਮਾਂ ਨੂੰ ਬੜਾਵਾ ਦਿੱਤਾ ਗਿਆ ਹੈ। ਚਾਹੇ ਉਹ ਆਮਿਰ ਖਾਨ ਦੀ ‘ਤਾਰੇ ਜ਼ਮੀਨ ਪਰ’ ਹੋਵੇ ਜਾਂ ‘ਚਿੱਲਰ ਪਾਰਟੀ’ ਹਰ ਕਿਡਸ ਫਿਲਮ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਬਾਲ ਦਿਵਸ ਮੌਕੇ ’ਤੇ ਦੇਖਦੇ ਹਾਂ ਬੱਚਿਆਂ ’ਤੇ ਬਣੀਆਂ ਕੁਝ ਸਪੈਸ਼ਲ ਫਿਲਮਾਂ।

1. ‘ਤਾਰੇ ਜ਼ਮੀਨ ਪਰ’

ਸਾਲ 2007 ਵਿਚ ਆਈ ‘ਤਾਰੇ ਜ਼ਮੀਨ ਪਰ’ ਫਿਲਮ ਵਿਚ ਆਮਿਰ ਖਾਨ ਨੇ ਅਧਿਆਪਕ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਵਿਚ ਦਰਸ਼ਨ ਸਫਾਰੀ ਨੇ ਇਕ ਅਜਿਹੇ ਬੱਚੇ ਦਾ ਕਿਰਦਾਰ ਪਲੇਅ ਕੀਤਾ ਸੀ, ਜਿਸ ਨੂੰ ਪੜ੍ਹਨ ਲਈ ਬੋਰਡਿੰਗ ਸਕੂਲ ਭੇਜ ਦਿੱਤਾ ਜਾਂਦਾ ਹੈ। ਫਿਲਮ ਦੇ ਗੀਤਾਂ ਨੂੰ ਲੈ ਕੇ ਕਾਨਸੈਪਟ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ।
PunjabKesari

2. ‘ਬਲੈਕ’

ਅਮਿਤਾਭ ਬੱਚਨ ਸਟਾਰਰ ਫਿਲਮ ‘ਬਲੈਕ’ ’ਚ ਇਕ ਅਜਿਹੀ ਬੱਚੀ ਦੀ ਕਹਾਣੀ ਦਿਖਾਈ ਗਈ ਹੈ, ਜੋ ਠੀਕ ਤਰ੍ਹਾਂ ਸੁਣ ਅਤੇ ਬੋਲ ਨਹੀਂ ਪਾਉਂਦੀ ਹੈ। ਫਿਲਮ ਵਿਚ ਰਾਣੀ ਮੁਖਰਜ਼ੀ ਨੇ ਵੀ ਆਪਣੀ  ਅਦਾਕਾਰੀ ਦਾ ਨੁਮਾਇਸ਼ ਕੀਤਾ ਹੈ। 2005 ਵਿਚ ਆਈ ਇਸ ਫਿਲਮ ਨੂੰ ਹਰ ਕਿਸੇ ਦੀ ਖੂਬ ਸ਼ਾਬਾਸ਼ੀ ਮਿਲੀ ਸੀ।

3. ‘ਛੋਟਾ ਚੇਤਨ’

ਸਾਲ 1998 ਵਿਚ ਆਈ ਫਿਲਮ ‘ਛੋਟਾ ਚੇਤਨ’ ਇਕ ਅਜਿਹੀ ਬੱਚੇ ਦੀ ਕਹਾਣੀ ਹੈ, ਜਿਸ ਨੂੰ ਇਕ ਜਾਦੂਗਰਨੀ ਨੇ ਆਪਣੀ ਸ਼ਕਤੀਆਂ ਨਾਲ ਬਣਾਇਆ ਹੈ। ਜਾਦੂਗਰਨੀ ਇਸ ਮੁੰਡੇ ਨੂੰ ਚੋਰੀ ਕਰਨ ਲਈ ਬਣਾਉਂਦੀ ਹੈ ਪਰ ਬਾਅਦ ਵਿਚ ਉਸ ਬੱਚੇ ਦੀ ਦੋਸਤੀ ਤਿੰਨ ਹੋਰ ਬੱਚਿਆਂ ਨਾਲ ਹੋ ਜਾਂਦੀ ਹੈ।

4. ‘ਮਿਸਟਰ ਇੰਡੀਆ’

ਅਨਿਲ ਕਪੂਰ ਅਤੇ ਸ੍ਰੀਦੇਵੀ ਸਟਾਰਰ ਫਿਲਮ ‘ਮਿਸਟਰ ਇੰਡੀਆ’ ’ਚ ਕਈ ਸਾਰੇ ਬਾਲ ਕਾਲਾਕਾਰਾਂ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ’ਚ ਅਨਿਲ ਕਪੂਰ ਬੱਚਿਆਂ ਦੀ ਪਰਵਰਿਸ਼ ਕਰਦੇ ਦਿਸਦੇ ਹਨ। ਸਾਲ 1987 ’ਚ ਆਈ ਇਸ ਫਿਲਮ ’ਚ ਬੱਚਿਆਂ ਨੂੰ ਸ਼ਰਾਰਤ ਨੂੰ ਲੈ ਉਨ੍ਹਾਂ ਦੀ ਸਮਝਦਾਰੀ ਤੱਕ ਫਿਲਮ ਨੂੰ ਬਹੁਤ ਪਸੰਦ ਕੀਤਾ ਗਿਆ ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News