ਦੁਨੀਆ ਭਰ ''ਚ ''ਕੋਰੋਨਾ'' ਫੈਲਾਉਣ ਵਾਲੀ ਜਾਨਲੇਵਾ ਮਾਰਕਿਟ ਖੁੱਲ੍ਹਣ ''ਤੇ ਪਰੇਸ਼ਾਨ ਫ਼ਿਲਮੀ ਸਿਤਾਰੇ, ਕੱਢੀ ਭੜਾਸ

4/2/2020 9:07:15 AM

ਜਲੰਧਰ (ਵੈੱਬ ਡੈਸਕ) - ਪੂਰੀ ਦੁਨੀਆ ਵਿਚ 'ਕੋਰੋਨਾ ਵਾਇਰਸ' ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਜਿਸ ਦਾ ਅਸਰ ਹੁਣ ਭਾਰਤ ਵਿਚ ਸਾਫ ਨਜ਼ਰ ਆ ਰਿਹਾ ਹੈ। ਅਜਿਹੇ ਵਿਚ ਸਰਕਾਰ ਰੋਜ਼ਾਨਾ ਨਵੇਂ-ਨਵੇਂ ਫੈਸਲੇ ਕਰ ਰਹੀ ਹੈ ਪਰ ਇਸਦਾ ਕੋਈ ਖਾਸਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਤਕ 'ਲੌਕ ਡਾਊਨ' ਕਰ ਦਿੱਤਾ ਗਿਆ ਹੈ। ਸਾਰੇ ਸਿਤਾਰੇ ਵੀ ਘਰ ਵਿਚ ਹੀ ਮੌਜ਼ੂਦ ਹਨ।  
capture_040120091553.jpg   
ਦੱਸ ਦਈਏ ਕਿ 'ਕੋਰੋਨਾ ਵਾਇਰਸ' ਦੀ ਸ਼ੁਰੂਆਤ ਚੀਨ ਦੇ ਵੁਹਾਨ ਤੋਂ ਹੋਈ ਸੀ। ਦਸੰਬਰ ਵਿਚ ਕੋਰੋਨਾ ਦੇ ਮਰੀਜ਼ ਮਿਲਣ ਤੋਂ ਬਾਅਦ ਇਸ ਮਾਰਕਿਟ ਨੂੰ ਬੰਦ ਕਰ ਦਿੱਤਾ ਗਿਆ ਸੀ। ਮੀਡੀਆ ਖ਼ਬਰਾਂ ਮੁਤਾਬਿਕ, ਚੀਨ ਵਿਚ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਤੋਂ ਬਾਅਦ ਇਕ ਵਾਰ ਫਿਰ ਵੁਹਾਨ ਦੀ ਇਹ ਜਾਨਵਰਾਂ ਦੀ ਮਾਰਕਿਟ ਖੁੱਲ੍ਹ ਗਈ ਹੈ। ਇਹ ਖ਼ਬਰ ਸੁਣ ਕੇ ਕਈ ਲੋਕ ਕਾਫੀ ਹੈਰਾਨ ਹਨ। ਜਿਵੇ ਹੀ ਇਹ ਖ਼ਬਰ ਫ਼ਿਲਮੀ ਸਿਤਾਰਿਆਂ ਦੇ ਕੰਨੀ ਪਾਈ ਤਾ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦਿੱਤੀ। ਬਾਲੀਵੁੱਡ ਅਦਾਕਾਰਾ ਸੰਧਿਆ ਮ੍ਰਿਦੁਲ ਨੇ ਟਵੀਟ ਕਰਦੇ ਹੋਇਆ ਲਿਖਿਆ, ''ਕੀ ਤੁਸੀਂ ਗੰਭੀਰ ਹੋ? ਖੁਦ ਨੂੰ ਖਾ ਜਾਓ ਯਾਰ।'' 


ਇਸ ਤੋਂ ਪਹਿਲਾ ਰਵੀਨਾ ਟੰਡਨ ਨੇ ਹੈਰਾਨ ਹੋ ਕੇ ਟਵੀਟ ਕਰਦੇ ਹੋਏ ਲਿਖਿਆ ਸੀ, ''ਚੀਨ ਦੀ ਉਹ ਜਾਨਲੇਵਾ ਮਾਰਕਿਟ ਇਕ ਵਾਰ ਫਿਰ ਖੁੱਲ੍ਹ ਗਈ ਹੈ।'' ਇਸਦੇ ਨਾਲ ਹੀ ਰਵੀਨਾ ਨੇ ਆਪਣੇ ਰਿਐਕਸ਼ਨ ਦੇ ਨਾਲ ਓਰੀਜ਼ਨਲ ਟਵੀਟ ਵੀ ਦਿਖਾਇਆ ਹੈ। ਓਰੀਜ਼ਨਲ ਟਵੀਟ ਵਿਚ ਲਿਖਿਆ ਹੈ, ''ਚਮਗਾਦੜ, ਬਿੱਲੀ, ਡੱਡੂ, ਕੁੱਤੇ ਅਤੇ ਦੂਜੇ ਜਾਨਵਰਾਂ ਦੀ ਖਰੀਦ ਜਾਰੀ ਹੈ। ਫਰਕ ਬਸ ਇਨ੍ਹਾਂ ਹੈ ਕਿ ਹੁਣ ਉਥੇ ਇਨ੍ਹਾਂ ਸਭ ਦੀ ਤਸਵੀਰ ਲੈਣ ਤੋਂ ਮਨ੍ਹਾਂ ਕਰਨ ਵਾਲਾ ਇਕ ਪੁਲਸ ਵਾਲਾ ਤੈਨਾਤ ਹੈ।''


ਇਸ ਟਵੀਟ ਨੂੰ ਪੜ੍ਹਨ ਤੋਂ ਬਾਅਦ ਰਵੀਨਾ ਨੇ ਆਪਣੀ ਵੀ ਭੜਾਸ ਕੱਢੀ। ਉਨ੍ਹਾਂ ਨੇ ਚੀਨ ਬੁਰਾ ਭਲਾ ਕਹਿੰਦੇ ਹੋਏ ਲਿਖਿਆ, ''ਇਨਸਾਨ ਕਦੇ ਵੀ ਸਬਕ ਸਿੱਖਣ ਵਾਲਾ ਨਹੀਂ ਹੈ। ਬਾਵਜੂਦ ਇਸਦੇ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ। ਜਾਨਵਰਾਂ ਨਾਲ ਦੁਰਵਿਵਹਾਰ ਅਤੇ ਵਾਇਲਡ ਲਾਈਫ ਕ੍ਰਾਈਮ ਦੇ ਮਾਮਲੇ ਵਿਚ ਚੀਨ ਦੁਨੀਆਂ ਦਾ ਸਭ ਤੋਂ ਬੁਰਾ ਦੇਸ਼ ਹੈ।'' 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News