ਪ੍ਰੋਡਿਊਸਰ ਦੇ ਵਿਆਹ ''ਚ ਪੁੱਜੇ ਚਿਰੰਜੀਵੀ, ਦੁਲਹਾ-ਦੁਲਹਨ ਨੇ ਪੈਰੀਂ ਹੱਥ ਲਾ ਕੇ ਲਿਆ ਆਸ਼ੀਰਵਾਦ

3/9/2018 3:18:14 PM

ਮੁੰਬਈ (ਬਿਊਰੋ)— ਹਾਲ ਹੀ 'ਚ ਤੇਲਗੂ ਫਿਲਮ ਇੰਡਸਟਰੀ ਦੇ ਪ੍ਰਸਿੱਧ ਪ੍ਰੋਡਿਊਸਰ ਸੀ ਕਲਿਆਣ ਦੇ ਬੇਟੇ ਤੇਜਾ ਨੇ ਨਾਗਾ ਸ਼੍ਰੀ ਵਿਦਿਆ ਨਾਲ ਵਿਆਹ ਕਰਵਾ ਲਿਆ ਹੈ। ਹੈਦਰਾਬਾਦ 'ਚ ਹੋਏ ਬੇਟੇ ਦੇ ਵਿਆਹ ਲਈ ਕਲਿਆਣ ਨੇ ਨਾ ਸਿਰਫ ਗਰੈਂਡ ਅਰੇਂਜਮੈਂਟ ਕੀਤੇ, ਸਗੋਂ ਇਥੇ ਸਾਊਥ ਸਟਾਰਸ ਤੋਂ ਲੈ ਕੇ ਪਾਲੀਟੀਸ਼ੀਅਨ, ਬਿਜ਼ਨੈੱਸਮੈਨ ਤਕ ਪਹੁੰਚੇ।
PunjabKesari
ਇਸ ਦੌਰਾਨ ਚਿਰੰਜੀਵੀ ਵੀ ਇਥੇ ਪਤਨੀ ਸੁਰੇਖਾ ਨਾਲ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਨ। ਉਨ੍ਹਾਂ ਨੂੰ ਦੇਖਦਿਆਂ ਹੀ ਦੁਲਹਾ ਤੇ ਦੁਲਹਨ ਦੋਵੇਂ ਹੀ ਉਨ੍ਹਾਂ ਦੇ ਪੈਰ ਛੂਹਣ ਗਏ ਤੇ ਚਿਰੰਜੀਵੀ ਤੋਂ ਆਸ਼ੀਰਵਾਦ ਲਿਆ।
PunjabKesari
ਵਿਆਹ 'ਚ ਨੰਦਮੁਰੀ ਬਾਲਕ੍ਰਿਸ਼ਣ, ਰਾਜਿੰਦਰ ਪ੍ਰਸਾਦ, ਬ੍ਰਾਹਮਨੰਦਮ, ਗੋਪੀਚੰਦ, ਵਿਸ਼ਣੂ ਮੰਚੂ, ਨਾਗਾ ਸ਼ੌਰਿਆ, ਬੇਲਮਰਕੋਂਡਾ ਸੁਰੇਸ਼, ਵੀਵੀ ਵਿਨਾਇਕ, ਕੇ. ਐੱਸ. ਰਵੀਕੁਮਾਰ ਲਕਸ਼ਮਣ ਮੰਚੂ, ਕੇ. ਵਜਿੰਦਰ ਪ੍ਰਸਾਦ ਸਮੇਤ ਕਈ ਸਿਤਾਰੇ ਇਥੇ ਪਹੁੰਚੇ।
PunjabKesari
ਕਲਿਆਣ ਦੇ ਦੋ ਬੇਟੇ ਤੇਜਾ ਤੇ ਵਰੁਣ ਹਨ। ਦੋਵੇਂ ਹੀ ਡਾਇਰੈਕਟਰ ਪੁਰੀ ਜਗਨਨਾਥ ਦੇ ਅੰਡਰ 'ਚ ਫਿਲਮ 'ਲੋਫਰ' 'ਚ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਸੀ ਕਲਿਆਣ ਨੇ 2015 'ਚ ਆਪਣਾ ਪ੍ਰੋਡਕਸ਼ਨ ਹਾਊਸ ਸੀ. ਕੇ. ਐਂਟਰਟੇਨਮੈਂਟਸ ਖੋਲ੍ਹਿਆ ਸੀ।​​​​​​​
PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News