ਚਿਤਰਾਂਗਦਾ ਦੇ ਇੰਨਕਾਰ ਤੋਂ ਬਾਅਦ 'ਬਾਬੂਮੋਸ਼ਾਏ...' 'ਚ ਇਸ ਅਦਾਕਾਰਾ ਨੇ ਲਾਇਆ ਇੰਟੀਮੇਟ ਸੀਨਜ਼ ਦਾ ਤੜਕਾ

7/25/2017 3:05:19 PM

ਮੁੰਬਈ— ਮਾਡਲ ਤੋਂ ਅਭਿਨੇਤਰੀ ਬਣੀ ਬਿਦਿਤਾ ਬਾਗ ਨੇ ਕਿਹਾ ਕਿ 'ਬਾਬੂਮੋਸ਼ਾਏ ਬੰਦੂਕਬਾਜ਼' ਫਿਲਮ 'ਚ ਚਿਤਰਾਂਗਦਾ ਸਿੰਘ ਦੀ ਜਗ੍ਹਾ ਲੈਣ 'ਤੇ ਉਨ੍ਹਾਂ ਕੋਈ ਦਬਾਵ ਮਹਿਸੂਸ ਨਹੀਂ ਕੀਤਾ। ਬਿਦਿਤਾ ਇਸ ਫਿਲਮ ਲਈ ਕਾਫੀ ਉਤਸ਼ਾਹਿਤ ਹੈ। ਇਸ ਤੋਂ ਪਹਿਲਾਂ ਫਿਲਮ 'ਚ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਨਾਲ ਲੀਡ ਅਭਿਨੇਤਰੀ ਦੇ ਤੌਰ 'ਤੇ ਚਿਤਰਾਂਗਦਾ ਸੀ ਪਰ ਉਨ੍ਹਾਂ ਇਹ ਕਹਿੰਦੇ ਹੋਏ ਫਿਲਮ ਛੱਡ ਦਿੱਤੀ ਸੀ ਕਿ ਇੰਟੀਮੇਂਟ ਸੀਨਜ਼ ਕਰਨ 'ਚ ਅਸਹਿਜ ਮਹਿਸੂਸ ਕਰ ਰਹੀ ਹਾਂ। ਇਸ ਤੋਂ ਬਾਅਦ ਬਿਦਿਤਾ ਨੇ ਉਨ੍ਹਾਂ ਦੀ ਜਗ੍ਹਾ ਲੈ ਚੁੱਕੀ ਹੈ।
ਸੂਤਰਾਂ ਮੁਤਾਬਕ ਬਿਦਿਤਾ ਨੇ ਕਿਹਾ, ''ਮੈਂ ਜਾਣਦੀ ਹਾਂ ਕਿ ਇਸ ਫਿਲਮ ਜਗਤ 'ਚ ਚਿਤਰਾਂਗਦਾ ਇਕ ਵੱਡੀ ਅਦਾਕਾਰਾ ਹੈ ਪਰ ਫਿਲਮ 'ਚ ਉਨ੍ਹਾਂ ਦੀ ਜਗ੍ਹਾ ਲੈਂਦੇ ਹੋਏ ਕਿਸੇ ਵੀ ਤਰ੍ਹਾਂ ਦਾ ਦਬਾਅ ਮਹਿਸੂਸ ਨਹੀਂ ਕਰ ਰਹੀ ਹਾਂ''। ਉਨ੍ਹਾਂ ਕਿਹਾ, ''ਮੈਂ ਆਪਣੀ ਅਦਾਕਾਰੀ ਨੂੰ ਹੋਰ ਜ਼ਿਆਦਾ ਨਿਖਾਰ ਰਹੀ ਹਾਂ ਅਤੇ ਕਈ ਸਾਲਾਂ ਤਕ ਇਸ 'ਤੇ ਕੰਮ ਕਰਦੀ ਰਹਾਗੀ। ਮੈਂ ਫੈਸ਼ਨ ਅਤੇ ਮਾਡਲਿੰਗ ਜਗਤ ਦਾ ਇਕ ਲੋਕਪ੍ਰਿਯ ਚਿਹਰਾ ਹਾਂ। ਮੈਂ ਇਸ ਤੋਂ ਪਹਿਲਾਂ ਬਾਂਗਲਾ ਫਿਲਮਾਂ 'ਚ ਕੰਮ ਚੁੱਕੀ ਹਾਂ''। 'ਬਾਬੂਮੋਸ਼ਾਏ ਬੰਦੂਕਬਾਜ' 'ਚ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਅਹਿਮ ਕਿਰਦਾਰ 'ਚ ਦਿਖਾਈ ਦੇਣਗੇ। ਇਸ ਫਿਲਮ 25 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News