ਕਾਸਟਿੰਗ ਕਾਊਚ ਨੂੰ ਲੈ ਕੇ ਚਿਰਾਂਗਦਾ ਦਾ ਖੁਲਾਸਾ, ਖੋਲ੍ਹਿਆ ਫਿਲਮ ਇੰਡਸਟਰੀ ਦਾ ਕਾਲਾ ਚਿੱਠਾ

5/7/2020 2:50:55 PM

ਮੁੰਬਈ (ਬਿਊਰੋ) — ਫਿਲਮੀ ਸਿਤਾਰਿਆਂ ਨੂੰ ਅਕਸਰ ਬਾਲੀਵੁੱਡ 'ਚ ਕਾਸਟਿੰਗ ਕਾਊਚ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਦੇ ਦੇਖਿਆ ਜਾਂਦਾ ਹੈ। ਹੁਣ ਬਾਲੀਵੁੱਡ ਅਭਿਨੇਤਰੀ ਚਿਤਰਾਂਗਦਾ ਸਿੰਘ ਨੇ ਵੀ ਇਸੇ ਤਰ੍ਹਾਂ ਦੇ ਤਜ਼ਰਬੇ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ। ਉਸ ਨੇ ਦੱਸਿਆ,“ਅਜਿਹੇ ਲੋਕ ਹਰ ਥਾਂ ਹੁੰਦੇ ਹਨ। ਆਪਣੇ ਮਾਡਲਿੰਗ ਸਮੇਂ ਤੋਂ ਲੈ ਕੇ ਬਾਲੀਵੁੱਡ ਡੈਬਿਊ ਤੱਕ, ਮੈਂ ਕਈ ਵਾਰ ਅਜਿਹੇ ਲੋਕਾਂ ਦਾ ਸਾਹਮਣਾ ਕੀਤਾ ਹੈ। ਕਾਰਪੋਰੇਟ ਉਦਯੋਗ ਦੀ ਵੀ ਇਹੋ ਸਥਿਤੀ ਹੈ। ਹਾਂ ਇਹ ਮੇਰੇ ਨਾਲ ਵੀ ਹੋਇਆ ਪਰ ਫਿਲਮ ਇੰਡਸਟਰੀ ਇਕ ਅਜਿਹੀ ਜਗ੍ਹਾ ਹੈ, ਜਿੱਥੇ ਕੋਈ ਵੀ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦਾ।।ਇੱਥੇ ਹਰ ਕਿਸੇ ਕੋਲ ਕਾਫੀ ਜਗ੍ਹਾ ਹੈ ਜਿੱਥੇ ਹਰ ਕੋਈ ਆਪਣਾ ਫੈਸਲਾ ਲੈ ਸਕਦਾ ਹੈ। ਤੁਹਾਨੂੰ ਮਾੜਾ ਮਹਿਸੂਸ ਹੁੰਦਾ ਹੈ ਜਦੋਂ ਕੋਈ ਮੌਕਾ ਤੁਹਾਡੇ ਤੋਂ ਇਨ੍ਹਾਂ ਕਾਰਨਾਂ ਕਰਕੇ ਖੋਹ ਲਿਆ ਜਾਂਦਾ ਹੈ।ਪਰ ਇਹ ਤੁਹਾਡੀ ਚੋਣ ਹੈ।'' ਉਸ ਨੇ ਅੱਗੇ ਕਿਹਾ ਕਿ ਜੇ ਕੋਈ ਸਮਝੌਤਾ ਕਰਨ ਲਈ ਤਿਆਰ ਹੈ ਅਤੇ ਉਸ ਨੂੰ ਮਿਲਣ ਵਾਲੇ ਅਵਸਰ ਨੂੰ ਗੁਆਉਣਾ ਨਹੀਂ ਚਾਹੁੰਦਾ ਤਾਂ ਇਹ ਉਸ ਦੀ ਇੱਛਾ ਵੀ ਹੈ।''

ਲੌਕਡਾਊਨ ਬਾਰੇ ਗੱਲ ਕਰਦਿਆਂ ਚਿਤਰਾਂਗਦਾ ਨੇ ਦੱਸਿਆ ਕਿ ਉਹ ਆਪਣਾ ਸਮਾਂ ਹਰ ਰੋਜ਼ ਵਰਕਆਊਟ ਕਰਕੇ ਬਤੀਤ ਕਰ ਰਹੀ ਹਾਂ। ਪਹਿਲਾਂ ਮੈਂ ਇਸ ਨੂੰ ਨਿਯਮਿਤ ਨਹੀਂ ਕਰਦੀ ਸੀ ਪਰ ਹੁਣ ਮੈਂ ਰੋਜ਼ਾਨਾ ਕਸਰਤ ਕਰ ਰਹੀ ਹਾਂ। ਮੈਂ ਇਸ ਸਮੇਂ ਯੋਗਾ ਵੀ ਕਰ ਰਹੀ ਹਾਂ ਅਤੇ ਇਸ ਸਮੇਂ ਮੈਂ ਤੰਦਰੁਸਤੀ ਵੱਲ ਵਧੇਰੇ ਧਿਆਨ ਦੇ ਰਹੀ ਹਾਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News