ਬੱਬੂ ਮਾਨ ਦੇ ਗੀਤ ''ਕਲਿੱਕਾਂ'' ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

6/1/2020 1:05:53 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਹਾਲ ਹੀ ਆਪਣੇ ਗੀਤ 'ਕਲਿੱਕਾਂ ਦਾ' ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਕੁਝ ਸਮਾਂ ਪਹਿਲਾਂ ਬੱਬੂ ਮਾਨ ਨੇ ਆਪਣੇ ਇਸ ਗੀਤ ਦਾ ਆਡੀਓ ਰਿਲੀਜ਼ ਕੀਤਾ ਸੀ ਅਤੇ ਯੂਟਿਊਬ 'ਤੇ ਇਸ ਗੀਤ ਨੂੰ ਸੁਣਿਆ ਜਾ ਸਕਦਾ ਹੈ। ਇਸ ਗੀਤ 'ਚ ਉਨ੍ਹਾਂ ਨੇ ਦੱਸਿਆ ਹੈ ਕਿ 'ਸਾਨੂੰ ਕਲਿੱਕਾਂ ਨੀਂ ਪੈਂਦੀਆਂ ਸਗੋਂ ਅਖਾੜਿਆਂ 'ਚ ਇੱਕਠ ਦੱਸਦਾ ਹੈ ਕਿ ਕਿਸੇ ਦੀ ਲੋਕਪ੍ਰਿਯਤਾ ਕਿੰਨੀ ਕੁ ਹੈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਤੰਜ਼ ਕੱਸਦਿਆਂ ਆਪਣੇ ਹੇਟਰਾਂ ਨੂੰ ਵੀ ਜਵਾਬ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੀ ਵੀ ਤਾਰੀਫ ਕੀਤੀ ਹੈ।

 
 
 
 
 
 
 
 
 
 
 
 
 
 

#Clickan Video Teaser Out Now...

A post shared by Babbu Maan (@babbumaaninsta) on May 29, 2020 at 8:57am PDT

ਦੱਸ ਦਈਏ ਕਿ ਗਾਇਕ ਬੱਬੂ ਮਾਨ ਨੇ ਖੁਦ ਹੀ ਇਸ ਗੀਤ ਦੇ ਬੋਲ ਲਿਖੇ ਹਨ, ਜਿਸ ਸੰਗੀਤ ਵੀ ਉਨ੍ਹਾਂ ਨੇ ਆਪ ਹੀ ਤਿਆਰ ਕੀਤਾ ਹੈ। ਇਸ ਗੀਤ ਨੂੰ ਸਵੈਗ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

Ik dua mere fans lyi... Love U All... ਹਰ ਚੀਜ਼ ਤੁਹਾਡੀ ਦਿੱਤੀ ਹੋਈ ਕਰਜ਼ਈ ਹੈ ਹਰ ਸਾਹ ਮੇਰਾ, ਮੈਂ ਕੱਲਾ ਕਿੱਥੇ ਕਾਬਿਲ ਸੀ ਤੁਸੀਂ ਬਣਾਇਆ ਰਾਹ ਮੇਰਾ . ਮੈਂ ਪੁੱਤ ਪੰਜਾਬੀ ਮਾਂ ਦਾ ਹਾਂ ਬਖ਼ਸ਼ਿਓ ਜੇ ਕੋਈ ਗੁਨਾਹ ਮੇਰਾ, ਇੱਕ ਸਕੇ ਭਰਾ ਦੀ ਕਮੀਂ ਸੀ ਮੇਹਰਬਾਨ ਹੋਇਆ ਖ਼ੁਦਾ ਮੇਰਾ . ਅੱਜ ਲੱਖਾਂ ਮੇਰੀਆਂ ਭੈਣਾਂ ਨੇ ਤੇ ਕਈ ਕਰੋੜ ਭਰਾ ਮੇਰਾ.. ਬੇਇਮਾਨ ;;;;;

A post shared by Babbu Maan (@babbumaaninsta) on May 27, 2020 at 8:49am PDT

ਗੱਲ ਕੀਤੀ ਜਾਵੇ ਬੱਬੂ ਮਾਨ ਦੇ ਗੀਤਾਂ ਦੀ ਤਾਂ ਉਹ ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ 'ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ ਅਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਬੱਬੂ ਮਾਨ ਦੇ ਪ੍ਰਸ਼ੰਸਕ ਬੇਸਬਰੀ ਨਾਲ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ। ਗੀਤਾਂ ਤੋਂ ਇਲਾਵਾ ਉਹ ਕਈ ਹਿੱਟ ਫਿਲਮਾਂ ਵੀ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News