ਪ੍ਰੋਮੋ ਆਊਟ : ਦੋ ਜ਼ਿੰਦਗੀਆਂ ਦੀ ਉਲਝੀ ਹੋਈ ਤਕਦੀਰ ਦੀ ਕਹਾਣੀ ''ਨਾਗਿਨ''

12/3/2019 4:54:50 PM

ਨਵੀਂ ਦਿੱਲੀ (ਬਿਊਰੋ) — 'ਨਾਗਿਨ 4' ਦੇ ਮੇਕਰਸ ਲੋਕਾਂ 'ਚ ਸ਼ੋਅ ਦਾ ਕ੍ਰੇਜ ਬਣਾਈ ਰੱਖਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਆਏ ਦਿਨ ਸ਼ੋਅ ਨੂੰ ਲੈ ਕੇ ਕੁਝ ਨਵਾਂ ਸਾਹਮਣਾ ਆ ਰਿਹਾ ਹੈ। ਹੁਣ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ। ਪ੍ਰੋਮੋ ਰਿਲੀਜ਼ ਦੇ ਨਾਲ ਹੀ ਸ਼ੋਅ ਦੀ ਰਿਲੀਜ਼ਿੰਗ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਸ਼ੋਅ 14 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਪ੍ਰੋਮੋ ਕਲਰਸ ਦੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਪ੍ਰੋਮੋ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਦੇਖੋ ਦੋ ਜ਼ਿੰਦਗੀਆਂ ਦੀ ਉਲਝੀ ਹੋਈ ਤਕਦੀਰ ਦੀ ਕਹਾਣੀ, ਨਾਗਿਨ : ਭਾਗਯ ਕਾ ਜ਼ਹਰੀਲਾ ਖੇਲ। 14 ਦਸੰਬਰ ਤੋਂ ਸ਼ਨੀਵਾਰ-ਐਤਵਾਰ 8 ਵਜੇ।'' 30 ਸੈਕਿੰਡ ਦੇ ਪ੍ਰੋਮੋ 'ਚ ਨਿਆ ਸ਼ਰਮਾ, ਜੈਸਮੀਨ ਭਨੋਟ ਤੇ ਵਿਜੇਂਦਰ ਦੇ ਕੈਰੇਕਟਰ ਬਾਰੇ ਕੁਝ-ਕੁਝ ਦੱਸਿਆ ਗਿਆ ਹੈ। ਹਾਲਾਂਕਿ ਪ੍ਰੋਮੋ ਤੋਂ ਸ਼ੋਅ ਦੀ ਕਹਾਣੀ ਕੁਝ ਸਾਫ ਨਹੀਂ ਹੋ ਰਹੀ ਹੈ।

 

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਿਲੇਗਾ ਫੁੱਲ ਐਂਟਰਟੇਨਮੈਂਟ
ਸ਼ੋਅ ਦੇ ਪ੍ਰੋਮੋ ਨੂੰ ਦੇਖ ਕੇ ਫੈਨਜ਼ 'ਚ ਨਿਆ ਸ਼ਰਮਾ ਤੇ ਜੈਸਮੀਨ ਦੇ ਕੈਰੇਕਟਰਦੀ ਅਸਲੀਅਤ ਨੂੰ ਲੈ ਕੇ ਉਤਸੁਕਤਾ ਵਧ ਗਈ ਹੈ। ਸ਼ੋਅ ਦੇ ਪ੍ਰੋਮੋ ਨੂੰ ਦੇਖ ਕੇ ਇਹ ਸਾਫ ਹੈ ਕਿ ਇਸ ਵਾਰ ਵੀ ਸ਼ੋਅ 'ਚ ਭਰਪੂਰ ਐਂਟਰਟੇਨਮੈਂਟ ਹੋਵੇਗਾ। ਸ਼ੋਅ ਨੂੰ ਇਸ ਵਾਰ ਨਾਗਿਨ 'ਭਾਗਯ ਕਾ ਜ਼ਹਰੀਲਾ ਖੇਲ' ਦਾ ਨਾਂ ਦਿੱਤਾ ਗਿਆ ਹੈ। ਸ਼ੋਅ ਦੇ ਪ੍ਰੋਮੋ ਤੋਂ ਇਹ ਵੀ ਲੱਗ ਰਿਹਾ ਹੈ ਕਿ ਜੈਸਮੀਨ ਸ਼ੋਅ 'ਚ ਨੈਗੇਟਿਵ ਕਿਰਦਾਰ 'ਚ ਹੋਵੇਗੀ।

ਦੱਸਣਯੋਗ ਹੈ ਕਿ ਸ਼ੋਅ ਦੇ ਤੀਜੇ ਸੀਜ਼ਨ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ। ਸ਼ੋਅ ਦੇ ਤੀਜੇ ਸੀਜ਼ਨ ਦਾ ਲਾਸਟ ਐਪੀਸੋਡ 26 ਮਈ ਨੂੰ ਏਅਰ ਹੋਇਆ ਸੀ। ਸ਼ੋਅ ਦੇ ਤਿੰਨੇ ਸੀਜ਼ਨ ਟੀ. ਆਰ. ਪੀ. ਲਿਸਟ 'ਚ ਟੌਪ 'ਤੇ ਹੁੰਦੇ ਹਨ। ਨਾਗਿਨ ਦੇ ਦੋ ਸੀਜ਼ਨ 'ਚ ਮੌਨੀ ਰਾਏ ਲੀਡ ਕਿਰਦਾਰ 'ਚ ਸੀ। ਤੀਜੇ ਸੀਜ਼ਨ 'ਚ ਸੁਰਭੀ ਜਯੋਤੀ ਲੀਡ ਭੂਮਿਕਾ 'ਚ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News