ਕਲਰਸ ਟੀ. ਵੀ. ’ਤੇ ਸਭ ਤੋਂ ਲੋਕਪ੍ਰਿਯ ਵਿਰਾਸਤ ‘ਨਾਗਿਨ’ ਪ੍ਰੋਗਰਾਮ ਦੀ ਵਾਪਸੀ

12/12/2019 8:58:04 AM

ਮੁੰਬਈ (ਬਿਊਰੋ) : ਚਿਰਾਂ ਤੋਂ ਉਡੀਕੀ ਜਾ ਰਹੀ ‘ਨਾਗਿਨ’ ਵਾਪਸ ਆ ਗਈ ਹੈ। ਉਹ ਬਦਲਾ ਲੈਣ ਲਈ ਆਪਣੀ ਸੁੰਦਰਤਾ ਨਾਲ ਤੁਹਾਨੂੰ ਘਾਇਲ ਕਰਨ ਲਈ, ਤੁਹਾਨੂੰ ਪਿਆਰ ਕਰਨ ਲਈ ਜਾਂ ਉਸ ਨੇ ਜੋ ਲੱਭਿਆ ਹੈ, ਉਸ ਦੇ ਲਈ ਲੜਨ ਲਈ ਵਾਪਸ ਆ ਗਈ ਹੈ। ਸ਼ੋਅ ਦੀ ਲੋਕਪ੍ਰਿਯਤਾ ਅਤੇ ਇਸ ਦੇ ਲਗਾਤਾਰ ਸਫਲ ਸੀਜ਼ਨ, ਕਲਰਸ ਟੀ. ਵੀ. ਨਾਗਿਨ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ੀ ਦਾ ਸਨਮਾਨ ਕਰਦੇ ਹੋਏ ਨਾਗਿਨ ਦੀ ਜ਼ਹਿਰੀਲੀ ਖੇਡ ਦੇ ਨਾਂ ਨਾਲ ਇਕ ਹੋਰ ਜ਼ਿਕਰਯੋਗ ਮੌਸਮ ਲਿਆਇਆ ਹੈ।

ਇਸ ਸੀਜ਼ਨ ਦੀ ਕਹਾਣੀ ਵਰਿੰਦਾ ਅਤੇ ਨਯਨਤਾਰਾ ਦੇ ਆਲੇ-ਦੁਆਲੇ ਘੁੰਮਦੀ ਹੈ। ਉਨ੍ਹਾਂ ਦਾ ਜੀਵਨ ਉਨ੍ਹਾਂ ਦੇ ਪਿਛਲੇ ਕੱਲ ਦੇ ਕਾਰਣ ਆਪਸ ਵਿਚ ਜੁੜਿਆ ਹੋਇਆ ਹੈ ਅਤੇ ਜਿਸ ਦਾ ਅਸਰ ਉਨ੍ਹਾਂ ਦੇ ਭਵਿੱਖ ’ਤੇ ਪੈਂਦਾ ਹੈ। ਇਸ ਮਨੋਰੰਜਨ ਵਿਚ ਨਵੇਂ ਚਿਹਰੇ ਜਿਵੇਂ ਨਿਆ ਸ਼ਰਮਾ, ਜੈਸਮੀਨ ਭਸੀਨ, ਵਿਜੇਇੰਦਰ ਕੁਮੇਰੀਆ, ਸੰਯਨਿਤੀ ਘੋਸ਼ ਅਤੇ ਹੋਰ ਕਲਾਕਾਰ ਦਿਖਾਈ ਦੇਣਗੇ। ਓਡੋਨਿਲ ਜ਼ਿਪਰ ਦੁਆਰਾ ਪੇਸ਼ ਅਤੇ ਬੋਰੋਪਲੱਸ ਮਿਲਕ ਕੇਸਰ ਬਾਡੀ ਲੋਸ਼ਨ ਦੁਆਰਾ ਸਪਾਂਸਰ ਬਾਲਾਜੀ ਟੈਲੀਫਿਲਮ ਵਲੋਂ ਬਣਾਏ ਨਾਗਿਨ ਭਾਗਯ ਦੀ ਜ਼ਹਿਰੀਲੀ ਖੇਡ ਸ਼ਨੀਵਾਰ 14 ਦਸੰਬਰ 2019 ਨੂੰ ਸ਼ੁਰੂ ਹੋਵੇਗੀ ਅਤੇ ਹਰ ਹਫਤੇ ਦੇ ਆਖਰੀ ਦਿਨ 8 ਵਜੇ ਕਲਰਸ 'ਤੇ ਪ੍ਰਸਾਰਿਤ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News