Holi Spl: ਪਹਿਲੀ ਵਾਰ ਇਸ ਸੁਪਰਸਟਾਰ ਦੀ ਫਿਲਮ ''ਚ ਦਿਖਿਆ ਸੀ ਹੋਲੀ ਦਾ ਕਲਰਫੁੱਲ ਸੀਨ

3/2/2018 1:17:33 PM

ਮੁੰਬਈ(ਬਿਊਰੋ)— ਫਿਲਮੀ ਪਰਦੇ 'ਤੇ ਕਈ ਦਹਾਕਿਆਂ ਤੋਂ ਤਿਉਹਾਰਾਂ ਦਾ ਰੰਗ ਨਜ਼ਰ ਆਉਂਦਾ ਰਿਹਾ ਹੈ। ਫਿਲਮਾਂ 'ਚ ਸਭ ਤੋਂ ਵੱਧ ਹੋਲੀ ਦੇ ਸੀਨ ਤੇ ਗੀਤ ਤਾਂ ਦਿਖਦੇ ਆ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦੀ ਕਿਸ ਫਿਲਮ ਨੇ ਹੋਲੀ ਦੇ ਰੰਗਾਂ ਨੂੰ ਅਸਲ 'ਚ ਪਰਦੇ 'ਤੇ ਬਿਖੇਰੇ ਸਨ? ਮੀਡੀਆ ਰਿਪੋਰਟਸ ਮੁਤਾਬਕ ਪਹਿਲੀ ਵਾਰ ਜਿਸ ਫਿਲਮ 'ਚ ਹੋਲੀ ਦੇ ਸੀਨ ਸਨ ਉਹ ਫਿਲਮ ਸੀ 'ਔਰਤ'। ਇਹ ਇਕ ਬਲੈਕ ਐਂਡ ਵਾਈਟ ਫਿਲਮ ਸੀ। ਇਸ 'ਚ ਹੋਲੀ ਦਾ ਜਸ਼ਨ ਤਾਂ ਦਿਖਿਆ, ਪਰ ਅਸਲ ਰੰਗ ਨਹੀਂ ਦਿਖ ਸਕੇ। 50 ਦੇ ਦਹਾਕੇ 'ਚ ਇਕ ਹੋਰ ਫਿਲਮ ਆਈ 'ਆਨ', ਜਿਸ 'ਚ ਦਿਲੀਪ ਕੁਮਾਰ ਅਤੇ ਨਿੰਮੀ ਦੀ ਜੋੜੀ ਨੱਚਦੇ-ਗਾਉਂਦੇ ਹੋਲੀ ਖੇਡਦੀ ਦਿਖੀ ਸੀ। ਦਿਲੀਪ ਕੁਮਾਰ ਦੀ ਟੈਕਨੀਕਲਰ ਫਿਲਮ 'ਆਨ' 'ਚ ਹੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਹੋਲੀ ਦੇ ਅਸਲੀ ਰੰਗ ਪਰਦੇ 'ਤੇ ਦੇਖਣ ਨੂੰ ਮਿਲੇ ਸਨ।

ਉਸ ਸਮੇਂ ਵੱਖਰੇ-ਵੱਖਰੇ ਰੰਗਾਂ ਨਾਲ ਹੋਲੀ ਦੇ ਗੀਤਾਂ 'ਤੇ ਨੱਚਦੇ-ਗਾਉਂਦੇ ਕਲਾਕਾਰਾਂ ਨੂੰ ਦੇਖਣਾ ਕਾਫੀ ਰੋਮਾਂਚਕ ਸੀ। ਦਿਲੀਪ ਕੁਮਾਰ ਦੀ ਫਿਲਮ 'ਆਨ' ਦੇ ਨਿਰਦੇਸ਼ਕ ਤੇ ਨਿਰਮਾਤਾ ਮਹਿਬੂਬ ਖਾਨ ਸਨ। ਫਿਲਮ 'ਚ ਪ੍ਰੇਮਨਾਥ ਤੇ ਨਾਦਿਰਾ ਵੀ ਸਨ। ਇਹ ਨਾਦਿਰਾ ਦੀ ਪਹਿਲੀ ਫਿਲਮ ਸੀ। ਇਸ ਫਿਲਮ ਦਾ ਹੋਲੀ ਗੀਤ 'ਖੇਲੋਂ ਰੰਗ ਹਮਾਰੇ ਸੰਗ' ਬੇਹੱਦ ਸ਼ਾਨਦਾਰ ਰਿਹਾ ਸੀ। ਇਹ ਗੀਤ ਕਾਫੀ ਸਮੇਂ ਤੱਕ ਦਰਸ਼ਕਾਂ ਵਿਚਕਾਰ ਲੋਕਪ੍ਰਿਯ ਬਣਿਆ ਰਿਹਾ। ਉਂਝ ਫਿਲਮਾਂ ਦੀ ਹੋਲੀ ਤੇ ਉਨ੍ਹਾਂ ਦੇ ਗੀਤ ਹਮੇਸ਼ਾ ਤੋਂ ਟ੍ਰੈਂਡਿੰਗ 'ਚ ਰਹੇ ਹਨ। 50 ਦੇ ਦੌਰ ਤੱਕ ਫਿਲਮੀ ਦੁਨੀਆ ਕਲਰਫੁੱਲ ਹੋ ਚੁੱਕੀ ਸੀ। ਇਸ ਵਜ੍ਹਾ ਕਾਰਨ ਹੋਲੀ ਵਰਗੇ ਤਿਓਹਾਰਾਂ ਦੀ ਚਮਕ ਸਿਲਵਰ ਸਕ੍ਰੀਨ 'ਤੇ ਵੀ ਦਿਖਣ ਲੱਗੀ ਸੀ। ਦਿਲੀਪ ਕੁਮਾਰ ਦੀ ਮੂਵੀ 'ਆਨ' ਤੋਂ ਬਾਅਦ ਫਿਲਮੀ ਪਰਦੇ 'ਤੇ ਹੋਲੀ ਨੂੰ ਫਿਲਮਾਉਣ ਦੀ ਇਕ ਰੀਤ ਸ਼ੁਰੂ ਹੋ ਗਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News