ਰਵੀਨਾ ਟੰਡਨ ਤੇ ਫਰਾਹ ਖਾਨ ਤੋਂ ਬਾਅਦ ਹੁਣ ਭਾਰਤੀ ਸਿੰਘ ਪਹੁੰਚੀ ਹਾਈਕੋਰਟ, ਇਹ ਹੈ ਪੂਰਾ ਮਾਮਲਾ

1/27/2020 11:12:34 AM

ਮੁੰਬਈ(ਬਿਊਰੋ)- ਫਰਾਹ ਖਾਨ ਅਤੇ ਰਵੀਨਾ ਟੰਡਨ ਤੋਂ ਬਾਅਦ ਹੁਣ ਕਾਮੇਡੀਅਨ ਭਾਰਤੀ ਸਿੰਘ ਨੇ ਕੋਰਟ ਵੱਲ ਰੁਖ਼ ਕੀਤਾ ਹੈ। ਭਾਰਤੀ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਪਣੇ ਖਿਲਾਫ ਦਰਜ ਮਾਮਲੇ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਤਿੰਨਾਂ ਹਸਤੀਆਂ ਨੂੰ ਉਨ੍ਹਾਂ ਦੇ ਇਕ ਟੀ.ਵੀ. ਸ਼ੋਅ ਵਿਚ ਈਸਾਈ ਸਮੁਦਾਏ ਦੀ ਧਾਰਮਿਕ ਭਾਵਨਾਵਾਂ ਨੂੰ ਦੁੱਖ ਪਹੁੰਚਾਉਣ ਲਈ ਮਾਮਲਾ ਦਰਜ ਕੀਤਾ ਗਿਆ ਸੀ। ਭਾਰਤੀ ਸਿੰਘ ਦੇ ਵਕੀਲ ਅਭਿਨਵ ਸੂਦ ਨੇ ਦੱਸਿਆ ਕਿ 27 ਜਨਵਰੀ ਨੂੰ ਯਾਨੀ ਕੀ ਅੱਜ ਮਾਮਲੇ ਦੀ ਸੁਣਵਾਈ ਹੋਵੇਗੀ। ਮੰਗ ਵਿਚ ਕਾਮੇਡੀਅਨ ਨੇ FIR ਨੂੰ ਖਤਮ ਕਰਨ ਅਤੇ ਪੰਜਾਬ ਪੁਲਸ ਦੀ ਜਾਂਚ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਉਨ੍ਹਾਂ ਨੇ ਆਈਪੀਸੀ ਦੀ ਧਾਰਾ 295 - ਏ ਦੇ ਤਹਿਤ ਕੋਈ ਦੋਸ਼ ਨਹੀਂ ਕੀਤਾ ਹੈ। 23 ਜਨਵਰੀ ਨੂੰ ਹਾਈਕੋਰਟ ਨੇ ਪੰਜਾਬ ਪੁਲਸ ਨੂੰ ਆਦੇਸ਼ ਦਿੱਤਾ ਸੀ ਕਿ ਰਵੀਨਾ ਟੰਡਨ ਅਤੇ ਫਰਾਹ ਖਾਨ ਦੇ ਖਿਲਾਫ 25 ਮਾਰਚ ਤੱਕ ਕੋਈ ਕਠੋਰ ਕਦਮ ਨਾ ਚੁੱਕੇ। ਹਾਈਕੋਰਟ ਨੇ ਦੋਵਾਂ ਖਿਲਾਫ ਅਮ੍ਰਿਤਸਰ ਦੇ ਅਜਨਾਲਾ ਵਿਚ 25 ਦਸੰਬਰ ਨੂੰ ਦਰਜ FIR ਵਿਚ ਅੱਗੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ’ਤੇ ਰੋਕ ਲਗਾਉਂਦੇ ਹੋਏ ਪੰਜਾਬ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜ਼ਾਰੀ ਕਰਕੇ ਜਵਾਬ ਮੰਗਿਆ।
ਰਵੀਨਾ ਟੰਡਨ, ਫਰਾਹ ਖਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਸੋਨਾ ਮਸੀਹ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ 25 ਦਸੰਬਰ ਨੂੰ ਅਜਨਾਲਾ ਥਾਣੇ ਵਿਚ ਆਈਪੀਸੀ ਦੀ ਧਾਰਾ 295 - ਏ ਦੇ ਤਹਿਤ FIR ਦਰਜ ਕੀਤੀ ਸੀ। ਸ਼ਿਕਾਇਤ ਵਿਚ ਕਿਹਾ ਗਿਆ ਕਿ ਤਿੰਨਾਂ ਨੇ ਬਾਈਬਲ ਦੇ ਇਕ ਸ਼ਬਦ ਦੇ ਉਚਾਰਣ ਦੀ ਕੋਸ਼ਿਸ਼ ਦੌਰਾਨ ਇਸ ਦਾ ਮਜ਼ਾਕ ਬਣਾਇਆ। ਸ਼ਿਕਾਇਤ ਮੁਤਾਬਕ ਇਸ ਨਾਲ ਈਸਾਈ ਸਮੁਦਾਏ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਇਸ ਘਟਨਾ ਤੋਂ ਬਾਅਦ ਕਈ ਥਾਵਾਂ ’ਤੇ ਇਨ੍ਹਾਂ ਤਿੰਨਾਂ ਖਿਲਾਫ ਪ੍ਰਦਰਸ਼ਨ ਵੀ ਹੋਏ ਸਨ, ਜਿਸ ਤੋਂ ਬਾਅਦ ਰਵੀਨਾ ਟੰਡਨ ਨੇ ਟਵੀਟ ਕਰਕੇ ਇਸ ਦੇ ਲਈ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਅਮ੍ਰਿਤਸਰ ਵਿਚ ਦਰਜ FIR ਦੇ ਖਿਲਾਫ ਰਵੀਨਾ ਟੰਡਨ ਅਤੇ ਫਰਾਹ ਖਾਨ ਨੇ ਹਾਈਕੋਰਟ ਵਿਚ ਮੰਗ ਦਰਜ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News