''ਕਮਾਂਡੋ 3'' ''ਚ ਹੋਵੇਗਾ ਤਿੰਨ ਗੁਣਾ ਐਕਸ਼ਨ

3/5/2019 10:17:54 AM

ਜਲੰਧਰ(ਬਿਊਰੋ)—ਬਾਲੀਵੁੱਡ ਅਭਿਨੇਤਾ ਵਿਧੁੱਤ ਜੰਮਵਾਲ ਜਿਸ ਨੂੰ ਹਰ ਕੋਈ ਐਕਸ਼ਨ ਕਮਾਂਡੋ ਦੇ ਨਾਮ ਨਾਲ ਜਾਣਦਾ ਹੈ। ਜੀ ਹਾਂ, ਵਿਧੁੱਤ ਜੰਮਵਾਲ ਬਹੁਤ ਜਲਦ ਵੱਡੇ ਪਰਦੇ 'ਤੇ ਇਕ ਵਾਰ ਫਿਰ ਤੋਂ 'ਕਮਾਂਡੋ 3' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਕਮਾਂਡੋ ਮੂਵੀ ਦੇ ਪਹਿਲੇ ਭਾਗ ਦੀ ਸਫਲਤਾ ਤੋਂ ਬਾਅਦ ਦੂਜਾ ਭਾਗ ਲੈ ਕੇ ਆਏ ਸਨ ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਗਿਆ। ਜਿਸ ਦੇ ਚੱਲਦੇ ਫਿਲਮ ਕਮਾਂਡੋ ਦਾ ਹੁਣ ਤੀਜਾ ਭਾਗ ਆ ਰਿਹਾ ਹੈ।

 
 
 
 
 
 
 
 
 
 
 
 
 
 

Action x 3 Drama x 3 Thrill x 3 #Commando3 releases on 20th September 2019. #IAmEnough #kalaripayattu @aditya_datt @reliance.entertainment #VipulAmrutlalShah #SunShinePictures #MotionPictureCapital @adah_ki_adah @angira @gulshandevaiah78

A post shared by Vidyut Jammwal (@mevidyutjammwal) on Mar 3, 2019 at 9:31pm PST


ਇਸ ਦੀ ਜਾਣਕਾਰੀ ਮੂਵੀ ਦੇ ਹੀਰੋ ਵਿਧੁੱਤ ਜੰਮਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਮੋਸ਼ਨ ਪੋਸਟਰ ਪਾ ਕੇ ਦਿੱਤੀ ਹੈ ਤੇ ਨਾਲ ਕੈਪਸ਼ਨ 'ਚ ਲਿਖਿਆ ਹੈ, ''ਐਕਸ਼ਨ ਤਿੰਨ ਗੁਣਾ, ਡਰਾਮਾ ਤਿੰਨ ਗੁਣਾ, ਥ੍ਰਿਲਰ ਤਿੰਨ ਗੁਣਾ' ਇਸ ਨਾਲ ਉਨ੍ਹਾਂ ਨੇ ਫਿਲਮ ਦੀ ਰਿਲੀਜ਼ਿੰਗ ਡੇਟ ਵੀ ਦੱਸੀ ਹੈ। ਇਸ ਵਾਰ ਵੀ ਕਮਾਂਡੋ ਫਿਲਮ 'ਚ ਵਿਧੁੱਤ ਜੰਮਵਾਲ ਦੇ ਖਤਰਨਾਕ ਸਟੰਟ ਦੇਖਣ ਨੂੰ ਮਿਲਣਗੇ।


ਵਿਧੁੱਤ ਜੰਮਵਾਲ ਤੋਂ ਇਲਾਵਾ ਇਸ ਫਿਲਮ 'ਚ ਅਦਾ ਸ਼ਰਮਾ, ਅੰਗਿਰਾ ਧਾਰ ਤੇ ਗੁਲਸ਼ਨ ਦੇਵਾਇਆ ਵੀ ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟਰ ਆਦਿੱਤਿਆ ਦੱਤ ਕਰ ਰਹੇ ਹਨ। ਫਿਲਮ 20 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News