ਮੁਸ਼ਕਿਲਾਂ ''ਚ ਫਸੇ ਅਕਸ਼ੈ ਕੁਮਾਰ, ਮਾਮਲਾ ਪਹੁੰਚਿਆ ਪੁਲਸ ਕੋਲ

1/8/2020 4:53:32 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਹਾਲ ਹੀ 'ਚ ਫਿਲਮ 'ਗੁੱਡ ਨਿਊਜ਼' ਰਿਲੀਜ਼ ਰਿਲੀਜ਼ ਹੋਈ, ਜੋ ਬਾਕਸ-ਆਫਿਸ 'ਤੇ ਧਮਾਲ ਮਚਾ ਰਹੀ ਹੈ ਪਰ ਇਸੇ ਦੌਰਾਨ ਅਕਸ਼ੈ ਕਾਨੂੰਨੀ ਚੱਕਰਾਂ 'ਚ ਫਸ ਚੁੱਕੇ ਹਨ। ਦਰਅਸਲ, ਅਕਸ਼ੈ ਕੁਮਾਰ ਇਕ ਇਸ਼ਤਿਹਾਰ 'ਚ ਕੰਮ ਕਰਨ ਨੂੰ ਲੈ ਕੇ ਕਾਨੂੰਨੀ ਚੱਕਰਾਂ 'ਚ ਫਸੇ ਹਨ। ਜਿਸ ਵਿਗਿਆਪਨ 'ਤੇ ਵਿਵਾਦ ਹੋਇਆ ਹੈ, ਉਹ ਨਿਰਮਾ ਕੰਪਨੀ ਦੇ ਡਿਟਰਜੈਂਟ ਦਾ ਹੈ। ਇਸ ਇਸ਼ਤਿਹਾਰ 'ਚ ਅੱਕੀ ਮਰਾਠਾ ਯੋਧਾ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਉਹ ਯੋਧਾ ਆਪਣੇ ਦੁਸ਼ਮਣਾਂ ਨੂੰ ਹਰਾਉਣ ਤੋਂ ਬਾਅਦ ਆਪਣੇ ਸੂਬੇ 'ਚ ਵਾਪਸੀ ਕਰਦੇ ਹਨ। ਵਿਗਿਆਪਨ 'ਚ ਉਨ੍ਹਾਂ ਦੇ ਖਰਾਬ ਕੱਪੜੇ ਦੇਖ ਉਸ ਦੀ ਰਾਣੀ ਨਾਰਾਜ਼ ਹੋ ਜਾਂਦੀ ਹੈ। ਇਸ ਤੋਂ ਬਾਅਦ ਯੋਧਾ ਤੇ ਉਸ ਦੀ ਪੂਰੀ ਸੈਨਾ ਨਿਰਮਾ ਪਾਊਡਰ ਨਾਲ ਆਪਣੇ ਕੱਪੜੇ ਧੋਂਦੀ ਹੈ।

 

ਦੱਸ ਦਈਏ ਕਿ ਇਸ਼ਤਿਹਾਰ ਦਾ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਿਗਿਆਪਨ 'ਚ ਮਰਾਠਾ ਯੋਧਾ ਦਾ ਮਜ਼ਾਕ ਉਡਾਇਆ ਗਿਆ ਹੈ। ਇਸ ਇਸ਼ਤਿਹਾਰ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਲੋਕ ਅਕਸ਼ੈ ਤੇ ਨਿਰਮਾ ਕੰਪਨੀ 'ਤੇ ਆਪਣਾ ਗੁੱਸਾ ਕੱਢ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਕਸ਼ੈ ਤੇ ਕੰਪਨੀ ਨੇ ਮਰਾਠਾ ਇਤਿਹਾਸ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਅਕਸ਼ੈ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇਸ ਪੂਰੇ ਮਾਮਲੇ ਤੋਂ ਬਾਅਦ ਮੁੰਬਈ ਦੇ ਵਰਲੀ ਪੁਲਸ ਸਟੇਸ਼ਨ 'ਚ ਅਕਸ਼ੈ ਤੇ ਨਿਰਮਾ ਕੰਪਨੀ ਖਿਲਾਫ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ।

Image result for akshay kumarਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News