ਪੰਜਾਬੀ ਗਾਇਕ ਸ਼ੈਰੀ ਮਾਨ ਖਿਲਾਫ ਪੁਲਸ ਸ਼ਿਕਾਇਤ

9/22/2019 4:01:50 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਸ਼ੈਰੀ ਮਾਨ ਖਿਲਾਫ ਜਲੰਧਰ ’ਚ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤਕਰਤਾ ਪ੍ਰੋਫੈਸਰ ਐੱਮ. ਪੀ. ਸਿੰਘ ਵਲੋਂ ਸ਼ੈਰੀ ਮਾਨ ’ਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਪੰਜਾਬੀ ਭਾਸ਼ਾ ਦੇ ਮਸ਼ਹੂਰ ਪ੍ਰਚਾਰਕ ਪੰਡਿਤ ਰਾਓ ਧਰਨੇਸ਼ਵਰ ਲਈ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੈਰੀ ਮਾਨ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਪੰਡਿਤ ਧਰੇਨਵਰ ਨੇ ਗਾਇਕਾਂ ਵਲੋਂ ਗਾਏ ਜਾਂਦੇ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਦਾ ਵਿਰੋਧ ਕੀਤਾ ਹੈ।
ਉਥੇ ਹੀ ਹਾਈਕੋਰਟ ਵਲੋਂ ਵੀ ਗੀਤਾਂ ’ਚ ਨਸ਼ੇ ਅਤੇ ਹਥਿਆਰਾਂ ਨੂੰ ਪ੍ਰਮੋਟ ਨਾ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਐੱਮ.ਪੀ. ਸਿੰਘ ਵੱਲੋਂ ਸ਼ੈਰੀ ਮਾਨ ਖਿਲਾਫ ਕਾਰਵਾਈ ਲਈ ਡਿਪਟੀ ਕਮਿਸ਼ਨਰ ਆਫ  ਪੁਲਸ ਗੁਰਮੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਗਾਇਕ ਦੇ ਵਿਰੁੱਧ ਆਈ. ਟੀ. ਐਕਟ ਦੀ ਧਾਰਾ 66ਏ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ’ਤੇ ਸੁਰਜੀਤ ਸਿੰਘ ਗੋਲਡੀ, ਐਡਵੋਕੇਟ ਸੂਤੀਕਸ਼ਣ ਵੀ ਮੌਜੂਦ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News