9 ਸਾਲ ਪਹਿਲਾਂ ਹੀ ਬਣ ਗਈ ਸੀ ''ਕੋਰੋਨਾ'' ''ਤੇ ਫਿਲਮ, ਵਾਇਰਲ ਹੋਏ ਸੀਨਜ਼

3/17/2020 6:11:52 PM

ਮੁੰਬਈ (ਬਿਊਰੋ) ਚੀਨ ਦੇ ਵੁਹਾਨ ਸ਼ਹਿਰ ਸੇਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਕਹਿਰ ਮਚਾ ਦਿੱਤਾ ਹੈ। ਇਸ ਵਾਇਰਸ ਨੇ ਚੀਨ ਨੂੰ ਤਾਂ ਲਗਭਗ ਤੋੜ ਕੇ ਹੀ ਰੱਖ ਦਿੱਤਾ ਹੈ। ਚੀਨ 'ਚ ਹੁਣ ਤੱਕ 42,708 ਮਾਮਲੇ ਸਾਹਮਣੇ ਆ ਚੁੱਕੇ ਹਨ। ਵਾਇਰਸ ਨਾਲ ਹੋਣ ਵਾਲੀ ਮੌਤ ਦਾ ਅੰਕੜਾ ਵਧ ਕੇ ਹੁਣ 1,110 'ਤੇ ਪਹੁੰਚ ਗਿਆ ਹੈ। ਇਸ ਵਾਇਰਸ ਨੇ ਹੁਣ ਹੋਲੀ-ਹੋਲੀ ਭਾਰਤ 'ਚ ਵੀ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਦਿੱਲੀ ਸਰਕਾਰ ਨੇ ਇਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਫਿਲਮ ਦਾ ਸੀਨ ਕਾਫੀ ਵਾਇਰਲ ਹੋ ਰਿਹਾ ਹੈ। ਸੀਨ ਵਾਇਰਲ ਹੋਣ ਪਿੱਛੇ ਦੀ ਵਜ੍ਹਾ ਹੈ ਇਸ ਫਿਲਮ ਦਾ ਵਿਸ਼ਾ। ਦਰਅਸਲ, ਫਿਲਮ 'ਚ ਇਕ ਖਤਰਨਾਕ ਵਾਇਰਸ ਦੇ ਫੈਲਣ ਦੀ ਕਹਾਣੀ ਦਿਖਾਈ ਗਈ ਹੈ। ਸਾਲ 2011 'ਚ ਆਈ ਫਿਲਮ ਸਟੀਵਨ ਸੋਡਰਬਰਗ ਦੀ ਫਿਲਮ 'ਕੰਟੇਜੀਯਨ' ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੀ ਹੈ।
ਫਿਲਮ 'ਚ ਹੂ-ਬ-ਹੂ ਉਹੀ ਦਿਖਾਇਆ ਗਿਆ ਸੀ, ਜੋ ਇਸ ਸਮੇਂ ਪੂਰੀ ਦੁਨੀਆ 'ਚ ਦੇਖਣ ਨੂੰ ਮਿਲ ਰਿਹਾ ਹੈ। ਫਿਲਮ 'ਚ ਕੋਰੋਨਾ ਵਾਇਰਸ ਵਰਗਾ ਹੀ ਇਕ ਵਾਇਰਸ ਦਿਖਾਇਆ ਗਿਆ ਸੀ, ਜਿਸ ਦੇ ਚੱਲਦਿਆਂ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਿਰਫ ਇੰਨਾਂ ਹੀ ਨਹੀਂ ਫਿਲਮ 'ਚ ਦਿਖਾਇਆ ਗਿਆ ਹੈ ਕਿ ਇਹ ਵਾਇਰਸ ਦੇ ਫੈਲਣ ਦਾ ਕਾਰਨ ਸੂਰ ਤੇ ਚਮਗਾਦੜ ਦਾ ਮੀਟ ਹੈ। ਕੁਝ ਰਿਪੋਰਟ 'ਚ ਅਜਿਹਾ ਵੀ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਵੀ ਚਮਗਾਦੜ ਦੇ ਕਾਰਨ ਫੈਲਿਆ ਹੈ। ਫਿਲਮ ਦੀਆਂ ਇਹ ਸਮਾਨਤਾਵਾਂ ਇਸ ਨੂੰ 9 ਸਾਲ ਬਾਅਦ ਇੰਨਾ ਪ੍ਰਸਿੱਧ ਬਣਾ ਰਹੀਆਂ ਹਨ ਕਿ ਇਸ ਨੂੰ ਹਜ਼ਾਰਾਂ ਲੋਕ ਡਾਊਨਲੋਡ ਕਰ ਰਹੇ ਹਨ। ਕਈ ਇਸ ਨੂੰ ਐਮਾਜ਼ੋਨ ਪ੍ਰਾਈਮ 'ਤੇ ਦੇਖਣ ਦੀ ਕੋਸ਼ਿਸ਼ ਕਰ ਰਹੇ ਹਨ।


ਫਿਲਮ ਦੀ ਕਹਾਣੀ
ਫਿਲਮ ਦੀ ਕਹਾਣੀ ਇਕ ਅਜਿਹੇ ਵਾਇਰਸ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਕ ਭਿਆਨਕ ਮਹਾਮਾਰੀ ਦਾ ਰੂਪ ਲੈ ਲੈਂਦੀ ਹੈ। ਫਿਲਮ 'ਚ ਇਕ ਸ਼ੈੱਫ ਦਿਖਾਇਆ ਗਿਆ ਹੈ। ਸ਼ੈੱਫ ਗ੍ਰਸਤ ਮਾਸ ਨੂੰ ਹੱਥ ਲਾ ਲੈਂਦਾ ਹੈ ਪਰ ਲਾਪਰਵਾਹੀ ਕਰਦੇ ਹੋਏ ਉਹ ਆਪਣੇ ਹੱਥ ਨਹੀਂ ਧੋਂਦਾ। ਫਿਰ ਇਹ ਵਾਇਰ ਫੈਲਣਾ ਸ਼ੁਰੂ ਹੁੰਦਾ ਹੈ ਤੇ ਇਕ ਮਹਾਮਾਰੀ ਦਾ ਰੂਪ ਲੈ ਲੈਂਦਾ ਹੈ। ਫਿਲਮ 'ਚ ਗਵੇਨਿਥ ਪਲਟਰੋ, ਮੌਰੀਆਨ ਕੋਟੀਲਾਰਡ, ਬ੍ਰੇਯਾਨ ਕ੍ਰੇਨਸਟਨ, ਮੈਟ ਡੇਮਨ  ਜੇਨੀਫਰ ਵਰਗੇ ਸਿਤਾਰਿਆਂ ਨੇ ਐਕਟਿੰਗ ਕੀਤੀ ਹੈ। ਕੋਰੋਨਾ ਫੈਲਾਉਣ ਤੋਂ ਬਾਅਦ 'Contagion' ਟ੍ਰੇਂਡ ਕਰਨ ਲੱਗੀ ਤੇ ਦੇਖਦੇ ਹੀ ਦੇਖਦੇ ਪੂਰੀ ਦੁਨੀਆ 'ਚ 'ਮੋਸਟ ਡਿਮਾਂਡ ਫਿਲਮ' ਬਣ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News