ਫਿਰ ਤੋਂ ਬਣੇਗੀ ''ਕੂਲੀ ਨੰਬਰ 1'', ਨਜ਼ਰ ਆਉਣਗੇ ਵਰੁਣ ਅਤੇ ਸਾਰਾ
3/10/2019 2:19:56 PM
ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਵਰੁਣ ਧਵਨ ਅਤੇ ਸਾਰਾ ਅਲੀ ਖਾਨ ਇਕ ਵਾਰ ਫਿਰ ਚਰਚਾ 'ਚ ਹੈ ਪਰ ਇਸ ਵਾਰ ਉਹ ਆਪਣੀ ਨਵੀਂ ਫਿਲਮ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਹੈ। ਖਬਰਾਂ ਮੁਤਾਬਕ ਵਰੁਣ ਅਤੇ ਸਾਰਾ ਫਿਲਮ 'ਕੂਲੀ ਨੰਬਰ ਵਨ' ਦੇ ਰੀਮੇਕ 'ਚ ਇਕੱਠੇ ਕੰਮ ਕਰਦੇ ਨਜ਼ਰ ਆ ਸਕਦੇ ਹਨ। ਵਰੁਣ ਨੇ ਹਾਲ ਹੀ 'ਚ ਦੱਸਿਆ ਸੀ ਕਿ ਸਲਮਾਨ ਦੀ 'ਜੁੜਵਾ' ਦੀ ਰੀਮੇਕ ਤੋਂ ਬਾਅਦ ਹੁਣ ਉਹ ਗੋਵਿੰਦਾ ਦੀ ਫਿਲਮ 'ਕੂਲੀ ਨੰਬਰ 1' 'ਤੇ ਕੰਮ ਕਰਨਗੇ। ਜਦੋਂ ਵਰੁਣ ਕੋਲੋਂ ਇਸ ਫਿਲਮ 'ਚ ਲੀਡਿਗ ਲੇਡੀ ਕੌਣ ਹੋਵੇਗੀ ਤਾਂ ਇਸ ਬਾਰੇ 'ਚ ਉਨ੍ਹਾਂ ਨੇ ਜ਼ਿਆਦਾ ਖੁੱਲ੍ਹ ਕੇ ਗੱਲ ਨਹੀਂ ਦੱਸਿਆ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਆਲੀਆ ਭੱਟ ਅਤੇ ਸਾਰਾ ਅਲੀ ਖਾਨ ਦਾ ਆਪਸ਼ਨ ਦਿੱਤਾ ਗਿਆ ਤਾਂ ਵਰੁਣ ਨੇ ਕਿਹਾ ਕਿ ਫਿਲਹਾਲ ਉਹ ਆਲੀਆ ਨਾਲ ਅਜੇ ਕੋਈ ਫਿਲਮ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਨੇ ਇਕੱਠੇ ਕਈ ਫਿਲਮਾਂ ਕਰ ਲਈਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੇ 'ਚ ਲੋਕ ਉਨ੍ਹਾਂ ਦੀ ਆਨ ਸਕ੍ਰੀਨ ਕੈਮਿਸਟਰੀ ਨੂੰ ਗ੍ਰੇਂਟੇਡ ਲੈਣ ਲੱਗਣਗੇ, ਹਾਲਾਂਕਿ ਵਰੁਣ ਨੇ ਸਾਰਾ ਦੇ ਨਾਲ 'ਤੇ ਚੁੱਪੀ ਬਣਾਈ ਰੱਖੀ। ਵਰੁਣ ਇਨ੍ਹੀਂ ਦਿਨੀਂ ਆਲੀਆ ਭੱਟ ਨਾਲ 'ਕਲੰਕ' ਦੀ ਤਿਆਰੀ 'ਚ ਲੱਗੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ