ਕੋਰੋਨਾ ਵਾਇਰਸ : ਪਿੰਡ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਹੌਬੀ ਧਾਲੀਵਾਲ, ਕੀਤਾ ਇਹ ਐਲਾਨ (ਵੀਡੀਓ)

3/26/2020 11:53:07 AM

ਜਲੰਧਰ (ਵੈੱਬ ਡੈਸਕ) - ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੀ ਦਹਿਸ਼ਤ ਦਿਨੋਂ-ਦਿਨ ਵਧਦੀ ਜਾ ਰਹੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ 21 ਦਿਨਾਂ ਦੇ ਦੇਸ਼ਬੰਦੀ ਕਰਨ ਦਾ ਐਲਾਨ ਕੀਤਾ ਹੈ। ਜਿੱਥੇ 21 ਦਿਨਾਂ ਦੇ ਕਰਫਿਊ ਨਾਲ ਲੋਕਾਂ ਨੂੰ ਕੋਰੋਨਾ ਮੁਕਤ ਕਰਨ ਦੀ ਪਹਿਲ ਕੀਤੀ ਜਾ ਰਹੀ ਹੈ, ਉੱਥੇ ਹੀ ਇਸ ਨਾਲ ਆਮ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਖਾਸ ਕਰਕੇ ਗਰੀਬ ਤਬਕੇ ਦੇ ਲੋਕਾਂ ਨੂੰ। ਅਜਿਹੇ ਵਿਚ ਕਈ ਸਿਤਾਰੇ ਆਪੋ-ਆਪਣੇ ਪਿੰਡ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹਾਲ ਹੀ ਵਿਚ ਅਦਾਕਾਰ ਹੌਬੀ ਧਾਲੀਵਾਲ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਇਸ ਵੀਡੀਓ ਵਿਚ ਉਹ ਆਖ ਰਹੇ ਹਨ ਕਿ- ਸੰਗਰੂਰ ਸ਼ਹਿਰ ਵਿਚ ਮੇਰਾ ਨਿੱਕਾ ਜਿਹਾ ਪਿੰਡ ਹੈ, ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਪੂਰੀ ਸਹਾਇਤਾ ਕਰਾਂਗਾ, ਜਿਨ੍ਹਾਂ ਲੋਕਾਂ ਨੂੰ ਰਾਸ਼ਨ, ਸਬਜ਼ੀ ਜਾ ਹੋਰ ਕਿਸੇ ਤਰ੍ਹਾਂ ਦੀ ਲੋੜ ਹੋਵੇਗੀ, ਮੈਂ ਮਦਦ ਕਰਾਂਗਾ।

PunjabKesari
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕੀ-ਮੇਰੇ ਭਰਾ ਨੇ ਪੂਰੇ ਪਿੰਡ ਵਿਚ ਸੇਨੈਟਾਈਜ਼ਰ ਦੀ ਸਪਰੇ ਕਾਰਵਾਈ ਹੈ ਅਤੇ ਹਰ ਦੂਜੇ-ਤੀਜੇ ਦਿਨ ਸੇਨੈਟਾਈਜ਼ਰ ਦੀ ਸਪਰੇ ਕਾਰਵਾਈ ਜਾਵੇਗੀ। ਉਨ੍ਹਾਂ ਨੇ ਬਾਕੀ ਲੋਕਾਂ ਨੂੰ ਵੀ ਕਿਹਾ ਹੈ ਕਿ ਤੁਸੀਂ ਵੀ ਆਪਣੇ ਪਿੰਡ ਦੇ ਲੋਕਾਂ ਦੀ ਥੋੜੀ-ਬਹੁਤੀ ਮਦਦ ਜ਼ਰੂਰ ਕਰੋ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਭਾਰਤ ਵਿਚ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਕਈ ਸਿਤਾਰੇ ਆਮ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News