ਕੋਰੋਨਾ ਵਾਇਰਸ : ਟੀ.ਵੀ. ਚੈਨਲਾਂ ਨੂੰ ਵੱਡਾ ਝਟਕਾ, ਸਰਕਾਰ ਤੋਂ ਕੀਤੀ ਰਾਹਤ ਪੈਕੇਜ ਦੀ ਮੰਗ
4/21/2020 11:38:03 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਸੰਕਟ ਦੌਰਾਨ ਟੀ.ਵੀ. ਚੈਨਲਾਂ 'ਤੇ ਵਿਗਿਆਪਨਾਂ ਦੀ ਬੁਕਿੰਗ ਲਗਭਗ ਅੱਧੀ ਹੋ ਗਈ ਹੈ। ਉੱਥੇ ਕਈ ਬ੍ਰਾਂਡ ਵਲੋਂ ਭੁਗਤਾਨ ਵਿਚ ਦੇਰੀ ਵੀ ਹੋ ਰਹੀ ਹੈ। ਇਸਨੂੰ ਦੇਖਦੇ ਪ੍ਰਸਾਰਕਾਂ ਨਾਲ 'ਇੰਡੀਅਨ ਬ੍ਰਾਡਕਾਸਟਿੰਗ ਫਾਊਡੇਸ਼ਨ' (ਆਈ ਬੀ ਐਫ) ਨੇ ਸੋਮਵਾਰ ਸਰਕਾਰ ਤੋਂ ਰਾਹਤ ਪੈਕੇਜ ਦੀ ਮੰਗ ਕੀਤੀ ਹੈ। 'ਇੰਡੀਅਨ ਬ੍ਰਾਡਕਾਸਟਿੰਗ ਫਾਊਡੇਸ਼ਨ' (ਆਈ ਬੀ ਐਫ) ਨੇ ਕਿਹਾ ਹੈ ਕਿ 'ਕੋਰੋਨਾ ਵਾਇਰਸ' ਮਹਾਮਾਰੀ ਦੇ ਚਲਦਿਆਂ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ) ਵਰਗੇ ਖੇਡ ਪ੍ਰੋਗਰਾਮਾਂ ਦੇ ਰੱਦ ਹੋਣ ਅਤੇ ਟੀ. ਵੀ. ਚੈਨਲਾਂ 'ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਨਿਰਮਾਣ 'ਤੇ ਰੋਕ ਦਾ ਅਸਰ ਵਿਗਿਆਪਨਾਂ 'ਤੇ ਵੀ ਪਿਆ ਹੈ। 'ਇੰਡੀਅਨ ਬ੍ਰਾਡਕਾਸਟਿੰਗ ਫਾਊਡੇਸ਼ਨ' (ਆਈ ਬੀ ਐਫ) ਨੇ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਚਿੱਠੀ ਲਿਖ ਕੇ ਰਾਹਤ ਪੈਕੇਜ ਜਾ ਕਦਮ ਚੁੱਕਣ ਦੀ ਜਾਣਕਾਰੀ ਦਿੱਤੀ ਹੈ।
ਯੂਨੀਅਨ ਦੇ ਪ੍ਰਧਾਨ ਐੱਨ. ਪੀ. ਸਿੰਘ ਨੇ ਕਿਹਾ ਕਿ ''ਕੋਰੋਨਾ ਵਾਇਰਸ ਅਤੇ ਉਸ ਤੋਂ ਬਾਅਦ ਕੀਤੇ ਗਏ 'ਲੌਕ ਡਾਊਨ' (ਬੰਦ) ਦੀ ਵਜ੍ਹਾ ਨਾਲ ਟੀ.ਵੀ ਪ੍ਰਸਾਰਕਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਡ ਸਮਾਗਮਾਂ ਦੇ ਰੱਦ ਹੋਣ ਅਤੇ ਟੀ.ਵੀ. ਚੈਨਲਾਂ 'ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਨਿਰਮਾਣ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਨਾਲ ਵਿਗਿਆਪਨ ਬੁਕਿੰਗ 50 ਪ੍ਰਤੀਸ਼ਤ ਤਕ ਹੇਠਾ ਆ ਗਈ ਹੈ। ਉੱਥੇ ਹੀ ਇਸਦੇ ਭੁਗਤਾਨ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਰਕਾਰ ਨੂੰ ਆਰਥਿਕ ਰਾਹਤ ਅਤੇ ਨਾਲ-ਨਾਲ ਰੈਗੂਲੇਟਰੀ ਰਾਹਤ ਦੇ ਕੇ ਪ੍ਰਸਾਰਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਟੀ.ਵੀ. TRP ਉਚਾਈ 'ਤੇ
'ਰਾਮਾਇਣ' ਅਤੇ 'ਮਹਾਭਾਰਤ' ਦੇ ਪ੍ਰਸਾਰਣ ਨਾਲ ਟੀ.ਵੀ. ਦੇਖਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਬਾਰਕ ਦੇ ਮੁੱਖ ਅਧਿਕਾਰੀ ਸੁਨੀਲ ਲੁੱਲਾ ਨੇ ਸੰਕੇਤ ਦਿੱਤਾ ਕਿ ਇਸਦੀ ਵਜ੍ਹਾ ਰਾਸ਼ਟਰੀ ਪ੍ਰਸਾਰਣਕਰਤਾ ਦੂਰਦਰਸ਼ਨ ਦੇ ਦਰਸ਼ਕਾਂ ਦੀ ਸੰਖਿਆ ਵਿਚ ਵਾਧਾ ਹੋਇਆ ਹੈ। ਲੌਕ ਡਾਊਨ ਦੌਰਾਨ ਦੂਰਦਰਸ਼ਨ ਨੇ ਰਾਮਾਇਣ ਅਤੇ ਮਹਾਭਾਰਤ ਦਾ ਪ੍ਰਸਾਰਣ ਦੁਬਾਰਾ ਸ਼ੁਰੂ ਕੀਤਾ ਹੈ, ਜਿਸ ਕਾਰਨ ਦਰਸ਼ਕਾਂ ਦੀ ਗਿਣਤੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਮਨੋਰੰਜਨ ਚੈਨਲਾਂ ਦੇ ਦਰਸ਼ਕਾਂ ਦੀ ਸੰਖਿਆ ਦੂਰਦਰਸ਼ਨ ਕਾਰਨ ਹੀ ਵਧੀ ਹੈ। ਪਰਿਸ਼ਦ ਨੇ ਕਿਹਾ ਕਿ 12 ਅਪ੍ਰੈਲ ਨੂੰ ਖਤਮ ਹੋਏ ਹਫਤੇ ਤਕ ਟੀ.ਵੀ. ਦੇਖਣ ਦਾ ਅੰਕੜਾ 'ਕੋਵਿਡ 19' ਤੋਂ ਪਹਿਲਾਂ ਦੀ ਤੁਲਨਾ ਵਿਚ 38 ਪ੍ਰੀਤਸ਼ਤ ਵਧੀ ਹੈ।ਇਹ ਇਕ ਵੱਡਾ ਅੰਕੜਾ ਹੈ ਕਿਉਂਕਿ 'ਲੌਕ ਡਾਊਨ' ਵਿਚ ਹੀ ਆਮ ਦਿਨਾਂ ਦੀ ਤੁਲਨਾ ਵਿਚ ਕਾਫੀ ਦਰਸ਼ਕਾਂ ਦਾ ਵਾਧਾ ਹੋ ਗਿਆ ਸੀ। ਹਾਲਾਂਕਿ, ਇਸਦਾ ਇਕ ਦੂਜਾ ਪਹਿਲੂ ਵੀ ਹੈ। ਦਰਸ਼ਕਾਂ ਦੀ ਗਿਣਤੀ ਜਿਥੇ ਵਧੀ ਹੈ, ਉੱਥੇ ਹੀ ਇਸ ਦੌਰਾਨ ਵਿਗਿਆਪਨਾਂ ਵਿਚ ਗਿਰਾਵਟ ਵੀ ਆਈ ਹੈ। ਇਸ ਦੌਰਾਨ ਵਿਗਿਆਪਨਾਂ ਦੇ ਸਮੇਂ ਵਿਚ ਕੁਲ 26 ਪ੍ਰਤੀਸ਼ਤ ਦੀ ਕਮੀ ਆਈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ