''ਕੋਰੋਨਾ'' ਦੀ ਲਪੇਟ ''ਚ ਆਈ ਮਸ਼ਹੂਰ ਗਾਇਕਾ, ਕਿਹਾ ''ਬਹੁਤ ਤਕਲੀਫ ''ਚ ਕੱਢੇ 2 ਹਫਤੇ''
4/1/2020 8:03:29 AM

ਜਲੰਧਰ (ਵੈੱਬ ਡੈਸਕ) - ਦੁਨੀਆਂ ਭਰ ਵਿਚ 'ਕੋਰੋਨਾ ਵਾਇਰਸ' ਨੇ ਹਾਹਾਕਾਰ ਮਚਾਇਆ ਹੋਇਆ ਹੈ। ਇਸਦੀ ਦੀ ਲਪੇਟ ਵਿਚ ਹੁਣ ਤੱਕ ਕਈ ਪ੍ਰਸਿੱਧ ਫ਼ਿਲਮੀ ਹਸਤੀਆਂ ਨੇ ਆਪਣੀ ਜਾਨ ਗੁਆ ਲਈ ਹੈ। ਹਾਲ ਹੀ ਵਿਚ ਖ਼ਬਰ ਆਈ ਹੈ ਕਿ ਅਮਰੀਕੀ ਗਾਇਕਾ ਜੋਈ ਡਿਫੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕੀ ਗਾਇਕਾ ਕੈਲੀ ਸ਼ੋਰ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
Despite being quarantined (except for a handful of trips for groceries) for three weeks, I managed to contract COVID 19. I'm feeling significantly better, but it's proof how dangerous and contagious this is. It's endlessly frustrating to see people not taking this seriously.
— Kalie Shorr (@kalieshorr) March 30, 2020
ਸਿੰਗਰ ਨੇ ਟਵਿੱਟਰ 'ਤੇ ਇਸ ਬਾਰੇ ਗੱਲ ਕਰਦਿਆਂ ਲਿਖਿਆ, ''ਮੈਂ ਪਿਛਲੇ 3 ਹਫਤਿਆਂ ਤੋਂ ਕਵਾਰਨਟੀਨ ਸੀ ਅਤੇ ਬਸ ਗ੍ਰੇਸਰੀਜ ਦਾ ਕੁਝ ਸਾਮਾਨ ਲੈਣ ਲਈ 1 ਜਾ 2 ਵਾਰ ਬਾਹਰ ਨਿਕਲੀ ਹੋਵਾਂਗੀ, ਜਿਸ ਤੋਂ ਬਾਅਦ ਮੈਂ ਕੋਰੋਨਾ ਦੀ ਲਪੇਟ ਵਿਚ ਆ ਗਈ ਹਾਂ। ਫਿਲਹਾਲ ਮੈਂ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹਾਂ ਪਰ ਮੈਨੂੰ ਇਸ ਗੱਲ ਦਾ ਸਬੂਤ ਤਾਂ ਮਿਲ ਚੁੱਕਾ ਹੈ ਕਿ ਇਹ ਵਾਇਰਸ ਕਿੰਨਾ ਖ਼ਤਰਨਾਕ ਹੈ। ਇਹ ਦੇਖਣਾ ਕਾਫੀ ਹੈਰਾਨੀਜਨਕ ਹੈ ਕਿ ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਲੋਕ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।''
The first few days were absolutely miserable. I've never felt like that before. My entire body was in pain, and my fever was like riding a wave. I completely lost my sense of taste and smell.
— Kalie Shorr (@kalieshorr) March 30, 2020
ਉਨ੍ਹਾਂ ਨੇ ਆਪਣੀ ਸਿਹਤ ਬਾਰੇ ਗੱਲ ਕਰਦਿਆਂ ਕਿਹਾ, ''ਪਹਿਲਾਂ ਕੁਝ ਦਿਨ ਮੇਰੇ ਲਈ ਕਾਫੀ ਔਖੇ ਸਨ। ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ। ਮੇਰਾ ਪੂਰਾ ਸਰੀਰ ਦਰਦ ਵਿਚ ਸੀ ਅਤੇ ਬੁਖਾਰ ਵੀ ਕਾਫੀ ਤੇਜ਼ ਸੀ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ