''ਕੋਰੋਨਾ ਵਾਇਰਸ'' ਦੇ ਕਹਿਰ ਦੌਰਾਨ ਗੁਰਦਾਸ ਮਾਨ ਦਾ ਵੱਡਾ ਖੁਲਾਸਾ, ''ਲੌਕ ਡਾਊਨ'' ਨੂੰ ਮੰਨਦੇ ਨੇ ਖਾਸ

4/14/2020 1:54:30 PM

ਜਲੰਧਰ (ਵੈੱਬ ਡੈਸਕ) - 'ਲੌਕ ਡਾਊਨ' ਦੌਰਾਨ ਹਰ ਕੋਈ ਆਪਣੇ ਘਰਾਂ ਵਿਚ ਸਮਾਂ ਬਤੀਤ ਕਰ ਰਿਹਾ ਹੈ। ਦੁਨੀਆ ਭਰ ਵਿਚ 'ਕੋਰੋਨਾ ਵਾਇਰਸ' ਦੇ ਫੈਲਣ ਕਾਰਨ ਅੱਜ ਹਰ ਬੰਦਾ ਆਪਣੇ ਘਰ ਵਿਚ ਕੈਦ ਹੋ ਕੇ ਰਹਿ ਗਿਆ ਹੈ। ਇਸੇ ਦੌਰਾਨ ਸਿਤਾਰੇ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ 'ਤੇ ਬਿਤਾ ਰਹੇ ਹਨ ਤੇ ਆਪਣੀਆਂ ਵੀਡੀਓਜ਼ ਦੇ ਜਰੀਏ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਹਾਲ ਹੀ ਵਿਚ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

Part 1 Challa

A post shared by Gurdas Maan (@gurdasmaanjeeyo) on Apr 13, 2020 at 7:42am PDT

ਦੱਸ ਦੇਈਏ ਕਿ ਗੁਰਦਾਸ ਮਾਨ 'ਲੌਕ ਡਾਊਨ' ਨੂੰ ਇਕ ਮੌਕਾ ਮੰਨਦੇ ਹਨ, ''ਜੋ ਪਰਮਾਤਮਾ ਨੇ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ ਲਈ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆਪਣੇ-ਆਪ ਨਾਲ ਜੁੜਨ ਦਾ ਹੈ, ਆਪਣੇ ਅੰਦੂਰਨੀ ਮਨ ਦੀ ਆਵਾਜ਼ ਸੁਣਨ ਦਾ ਹੈ। ਪੂਰੀ ਦੁਨੀਆ ਦੇ ਲੋਕਾਂ ਦੇ ਦੁੱਖ ਨੂੰ ਦੇਖਦਿਆਂ ਉਨ੍ਹਾਂ ਦਾ ਮਨ ਵੀ ਉਦਾਸ ਹੈ ਪਰ ਗੁਰਦਾਸ ਮਾਨ ਦਾ ਕਹਿਣਾ ਹੈ ਕਿ ਲੋੜ ਇਸ ਗੱਲ ਦੀ ਹੈ ਕਿ ਲੋਕ ਇਸ ਨਕਾਰਾਤਮਕ ਸਥਿਤੀ ਤੋਂ ਸਕਾਰਾਤਮਕ ਕੁਝ ਸਿੱਖਣ। ਹਰ ਬੱਦਲ ਦੇ ਪਿੱਛੇ ਲੁਕੀਆਂ ਸਕਾਰਾਤਮਕ ਕਿਰਨਾਂ ਨੂੰ ਦੇਖਣਾ ਜ਼ਰੂਰੀ ਹੈ। ਮਨੁੱਖਤਾ ਇਸ ਸਮੇਂ ਇਕਜੁੱਟ ਦਿਖਾਈ ਦਿੰਦੀ ਹੈ। ਲੋਕ ਇਕ-ਦੂਜੇ ਦੀ ਮਦਦ ਕਰ ਰਹੇ ਹਨ।'' ਇਸ ਤੋਂ ਇਲਾਵਾ ਗੁਰਦਾਸ ਮਨ ਦਾ ਕਹਿਣਾ ਹੈ ਕਿ ਇਸ 'ਲੌਕ ਡਾਊਨ' ਦੌਰਾਨ ਦੇਸ਼ ਵਿਚ ਪ੍ਰਦੂਸ਼ਣ ਵੀ ਕਾਫੀ ਘੱਟ ਗਿਆ ਹੈ ਅਤੇ ਕੁਦਰਤ ਵੀ ਆਪਣੇ ਅਸਲੀ ਰੰਗ ਵਿਚ ਆ ਗਈ ਹੈ।  

 
 
 
 
 
 
 
 
 
 
 
 
 
 

Performing live for you from my home at 6pm on Facebook. Vaishaki diyan lakh lakh wadhaiyan

A post shared by Gurdas Maan (@gurdasmaanjeeyo) on Apr 12, 2020 at 11:11pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News