ਕਲਾਕਾਰਾਂ ਨੇ 'ਕੋਰੋਨਾ ਮਰੀਜ਼ਾਂ' ਦਾ ਵਧਾਇਆ ਹੌਸਲਾ, ਜ਼ਿੰਦਾਦਿਲੀ ਦੀ ਮਿਸਾਲ ਬਣੇ ਇਹ ਪੀੜਤ ਲੋਕ (ਵੀਡੀਓ)

4/22/2020 12:34:12 PM

ਜਲੰਧਰ (ਵੈੱਬ ਡੈਸਕ) - ਦੇਸ਼ ਭਰ ਵਿਚ 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਵਿਚ ਵੀ ਇਸ ਬਿਮਾਰੀ ਨੇ ਆਪਣੇ ਪਸਾਰ ਲਾਏ ਹਨ ਅਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਾਲਾਂਕਿ ਪੰਜਾਬ ਪੁਲਸ ਦੇ ਵੀ ਕਈ ਜਵਾਨ ਇਸ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਪੰਜਾਬ ਪੁਲਸ ਦੇ 2 ਅਫਸਰਾਂ ਦੀ ਮੌਤ ਹੋ ਚੁੱਕੀ ਹੈ। ਹਾਲ ਹੀ ਵਿਚ ਮਿੰਟੂ ਗੁਰੂਸਰੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਪੰਜਾਬ ਪੁਲਸ ਦੇ ਜਵਾਨ ਦਾ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿਚ ਇਕ ਜਵਾਨ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਇਸ ਦੌਰਾਨ ਉਹ ਐਕਸਰਸਾਇਜ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 

ਆਹ ਮੁੰਡਾ ਪੰਜਾਬ ਪੁਲਸ ਦਾ ਜਵਾਨ ਦੱਸਿਆ ਜਾ ਰਿਹਾ ਹੈ ਜੋ ਕੋਰੋਨਾ ਲਾਗ ਤੋਂ ਪੀੜਤ ਹੈ। ਸ਼ਾਇਦ ਕੁਝ ਦਿਨ ਪਹਿਲਾਂ ਚਲ ਵਸੇ ਏਸੀਪੀ ਦਾ ਗੰਨਮੈਨ ਹੈ। ਹਸਪਤਾਲ ਵਿਚ ਐਨ ਚੜ੍ਹਦੀ ਕਲਾ 'ਚ ਐਕਸਰਸਾਈਜ਼ ਲਾ ਰਿਹਾ ਹੈ। ਕੱਲ੍ਹ ਜਲੰਧਰ ਤੋਂ ਵੀ ਕੋਰੋਨਾ ਪੀੜਤਾਂ ਦੇ ਨੱਚਦਿਆਂ ਦੀ ਖਬਰ ਮੈਂ ਟੀਵੀ 'ਤੇ ਵੇਖੀ ਸੀ। ਮੈਂ ਨਿੱਜੀ ਜ਼ਿੰਦਗੀ ਦੇ ਤਜ਼ਰਬੇ ਦੇ ਅਧਾਰ 'ਤੇ ਕਹਿੰਨਾਂ ਕਿ ਜਦ ਤੁਸੀਂ ਅੰਦਰੋਂ ਮਰ ਗਏ ਤੁਹਾਨੂੰ ਸੰਜੀਵਨੀ ਵੀ ਨਹੀਂ ਜੇ ਲੱਗਣੀ, ਜੇ ਹਿੰਮਤ ਨਾ ਹਾਰੋ ਤਾਂ ਸੁਆਹ ਦੀ ਚੂੰਢੀ ਵੀ ਕੰਮ ਕਰੂ। ਆਓ ! ਕੋਰੋਨਾ ਪੀੜਤਾਂ ਨੂੰ ਹੌਂਸਲਾ ਦਈਏ ਕਿ ਪ੍ਰਬੰਧ ਜਿਹੋ ਜਿਹੇ ਮਰਜ਼ੀ ਹੋਣ ਜੰਗ ਹਾਰਨੀ ਨਹੀਂ, ਅਸੀਂ ਪੰਜਾਬੀ ਬਾਹਰ ਤੁਹਾਡਾ ਇੰਤਜ਼ਾਰ ਕਰਾਂਗੇ, ਸਾਡੀ ਉਡੀਕ ਤੇ ਤੁਹਾਡੀ ਹਿੰਮਤ ਜਿੱਤੇਗੀ। - ਮਿੰਟੂ ਗੁਰੂਸਰੀਆ

A post shared by ਮਿੰਟੂ ਗੁਰੂਸਰੀਆ (@mintugurusaria) on Apr 21, 2020 at 4:35am PDT

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮਿੰਟੂ ਗੁਰੂਸਰੀਆ ਨੇ ਲਿਖਿਆ, ''ਆਹ ਮੁੰਡਾ ਪੰਜਾਬ ਪੁਲਸ ਦਾ ਜਵਾਨ ਦੱਸਿਆ ਜਾ ਰਿਹਾ ਹੈ, ਜੋ ਕੋਰੋਨਾ ਪੀੜਤ ਹੈ। ਸ਼ਾਇਦ ਕੁਝ ਦਿਨ ਪਹਿਲਾਂ ਚੱਲ ਵਸੇ ਏ.ਸੀ.ਪੀ. ਦਾ ਗੰਨਮੈਨ ਹੈ। ਹਸਪਤਾਲ ਵਿਚ ਚੜ੍ਹਦੀ ਕਲਾ ਵਿਚ ਐਕਸਰਸਾਇਜ਼ ਕਰ ਰਿਹਾ ਹੈ। ਕੱਲ ਜਲੰਧਰ ਤੋਂ ਵੀ ਕੋਰੋਨਾ ਪੀੜਤਾਂ ਦੇ ਨੱਚਦਿਆਂ ਦੀ ਖ਼ਬਰ ਦੇਖੀ ਮੈਂ ਟੀ.ਵੀ. 'ਤੇ। ਮੈਂ ਨਿੱਜੀ ਜ਼ਿੰਦਗੀ ਦੇ ਤਜ਼ਰਬੇ ਦੇ ਅਧਾਰ 'ਤੇ ਕਹਿੰਦਾ ਹਾਂ ਕਿ ਜਦੋਂ ਤੁਸੀਂ ਅੰਦਰੋਂ ਮਾਰ ਗਏ ਤੁਹਾਨੂੰ ਸੰਜੀਵਨੀ ਵੀ ਨਹੀਂ ਜੇ ਲੱਗਣੀ, ਜੇ ਹਿੰਮਤ ਨਾ ਹਾਰੋ ਤਾਂ ਸੁਆਹ ਦੀ ਚੂੰਡੀ ਵੀ ਕੰਮ ਕਰ ਜਾਓ। ਆਓ ਕੋਰੋਨਾ ਪੀੜਤਾਂ ਨੂੰ ਹੋਂਸਲਾ ਦਈਏ ਕਿ ਪ੍ਰਬੰਧ ਜਿਹੋ ਜਿਹੇ ਮਰਜੀ ਹੋਣ ਹਾਰਨੀ ਨਹੀਂ ਹਿੰਮਤ, ਅਸੀਂ ਪੰਜਾਬੀ ਤੁਹਾਡਾ ਇੰਤਜ਼ਾਰ ਕਰਾਂਗੇ, ਸਾਡੀ ਉਡੀਕ ਤੇ ਤੁਹਾਡੀ ਹਿੰਮਤ ਜਿੱਤੇਗੀ- ਮਿੰਟੂ ਗੁਰੂਸਰੀਆ।''  

 
 
 
 
 
 
 
 
 
 
 
 
 
 

ਆਹ ਮੁੰਡਾ ਰਾਜੌਰੀ ਦਾ ਜੇ - ਆਰਿਫ਼ । ਉਨ੍ਹਾਂ ਲੋਕਾਂ ਲਈ ਇਹ ਮੁੰਡਾ ਮਿਸਾਲ ਹੈ ਜੋ ਅੱਜ ਅੰਤਮ ਵੇਲੇ ਆਪਣਿਆਂ ਦੇ ਸਸਕਾਰ ਤੋਂ ਵੀ ਭੱਜ ਰਹੇ ਹਨ। ਪਿਉ ਬਿਮਾਰ ਹੋਇਆ ਤਾਂ ਬੰਬੈ ਤੋਂ ਸਾਈਕਲ ਈ ਠਿੱਲ੍ਹ ਦਿੱਤਾ। 2100 ਕਿਲੋਮੀਟਰ ਵਾਟ ਨੂੰ ਚੀਰ ਕੇ ਪੀ.ਜੀ.ਆਈ. ਚੰਡੀਗੜ੍ਹ ਵਿਚ ਦਾਖ਼ਲ ਆਪਣੇ ਪਿਤਾ ਜੀ ਦੇ ਚਰਨਾਂ ਵਿਚ ਆ ਨਤਮਸਤਕ ਹੋਇਐ। ਜਵਾਨ ਨੂੰ ਰਾਹ ਵਿਚ ਸੀ.ਆਰ.ਪੀ.ਐੱਫ. ਆਲ਼ਿਆਂ ਨੇ ਵੀ ਭਰਪੂਰ ਸਾਥ ਦਿੱਤਾ। ਆਪਣੇ ਰਿਸ਼ਤਿਆਂ ਨੂੰ ਬਾਰਸ਼ ਵਰਗੇ ਨਾ ਬਣਾਓ, ਜੋ ਆਈ ਤੇ ਚਲੇ ਗਈ ; ਬਲਕਿ ਰਿਸ਼ਤਾ ਹਵਾ ਅਰਗਾ ਹੋਵੇ ਜੋ ਸਦਾ ਅੰਗ-ਸੰਗ ਰਹੇ !!!!! -ਮਿੰਟੂ ਗੁਰੂਸਰੀਆ

A post shared by ਮਿੰਟੂ ਗੁਰੂਸਰੀਆ (@mintugurusaria) on Apr 8, 2020 at 7:37pm PDT

ਇਸ ਤੋਂ ਇਲਾਵਾ ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ 'ਕੋਰੋਨਾ ਵਾਇਰਸ' ਨਾਲ ਪੀੜਤ ਲੋਕ ਪੰਜਾਬੀ ਗੀਤਾਂ 'ਤੇ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਲੋਕਾਂ ਨੇ ਜ਼ਿੰਦਾਦਿਲੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਨੂੰ ਦੇਖ ਕੇ ਤਾਂ ਇਨ੍ਹਾਂ 'ਤੇ ਇਹ ਗੱਲ ਬਿਲਕੁਲ ਠੀਕ ਢੁੱਕਦੀ ਹੈ ਕਿ 'ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ ਮੁਰਦਾ ਦਿਲ ਕਯਾ ਖ਼ਾਕ ਜਿਏਗੇ।''  

 
 
 
 
 
 
 
 
 
 
 
 
 
 

ਮੈਂ ਦੁਆ ਕਰਦਾ ਵਾਹਿਗੁਰੂ ਅੱਗੇ ਤੁਸੀ ਜਲਦੀ ਤੰਦਰੂਸਤ ਹੋਵੋ ਤੁਹਾਡੇ ਸਾਰਿਆਂ ਤੇ ਮਹਿਰ ਭਰਿਆ ਹੱਥ ਰੱਖੇ ਵਾਹਿਗੁਰੂ🙏🏻 ਹਮੇਸ਼ਾ ਏਦਾ ਹੀ ਖੁਸ਼ ਰਹੋ🙌🏻 #CoronaVirus #Covid-19 #Jalandhar #CivilHospital #StayHome #Staysafe

A post shared by NINJA (@its_ninja) on Apr 20, 2020 at 9:02pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News