3 ਹਫਤਿਆਂ ਤੋਂ ਇਸ ਜਗ੍ਹਾ 'ਤੇ ਫਸੇ ਸਲਮਾਨ, ਵੀਡੀਓ ਸਾਂਝੀ ਕਰਕੇ ਕਿਹਾ 'ਮੈਂ ਬੁਰੀ ਤਰ੍ਹਾਂ ਡਰ ਗਿਆ ਹਾਂ'

4/7/2020 9:48:07 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ 'ਦਬੰਗ ਖਾਨ' ਯਾਨੀਕਿ ਸਲਮਾਨ ਖਾਨ ਹੁਣ ਅੰਦਰੋਂ-ਅੰਦਰੀ ਡਰਨ ਲੱਗੇ ਹਨ ਪਰ ਤੁਸੀਂ ਸੋਚਦੇ ਹੋਵੋਗੇ ਕਿ ਖਾਨ ਵਰਗੀ ਹਸਤੀ ਕਿਸ ਕੋਲੋਂ ਇਹਨੀਂ ਡਾਰੀ ਤੇ ਸਹਿਮੀ ਹੈ। ਦਰਅਸਲ, ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਡਰ ਦਾ ਕਾਰਨ ਵੀ ਦੱਸਿਆ ਹੈ। ਸਲਮਾਨ ਖਾਨ ਦੇਸ਼ ਵਿਚ ਫੈਲੀ 'ਕੋਰੋਨਾ ਵਾਇਰਸ' ਵਰਗੀ ਗੰਭੀਰ ਬਿਮਾਰੀ ਤੋਂ ਪ੍ਰੇਸ਼ਾਨ ਅਤੇ ਡਰੇ ਹਨ। ਸਾਂਝੀ ਕੀਤੀ ਵੀਡੀਓ ਵਿਚ ਸਲਮਾਨ ਖਾਨ ਆਪਣੇ ਭਤੀਜੇ ਨਾਲ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਵਿਚ ਉਹ ਬੋਲ ਰਹੇ ਹਨ ਕਿ, ''ਮੈਂ ਸਲਮਾਨ ਖਾਨ ਅਤੇ ਇਹ ਹੈ ਨਿਰਵਾਣ। ਅਸੀਂ ਇੱਥੇ ਆਏ ਸੀ ਅਤੇ ਕੁਝ ਦੀ ਤਕ ਇਥੇ ਹੀ ਰਹਾਂਗੇ। ਮੈਂ ਆਪਣੇ ਪਿਤਾ ਜੀ ਨੂੰ ਪਿਛਲੇ 3 ਹਫਤਿਆਂ ਤੋਂ ਨਹੀਂ ਮਿਲਿਆ ਅਤੇ ਨਾ ਹੀ ਦੇਖਿਆ ਹੈ। ਅਸੀਂ ਸਾਰੇ ਇੱਥੇ ਹਾਂ ਅਤੇ ਸਾਡੇ ਪਿਤਾ ਜੀ ਘਰ ਵਿਚ ਇਕੱਲੇ ਹੀ ਹਨ।''

 
 
 
 
 
 
 
 
 
 
 
 
 
 

Be Home n Be Safe @nirvankhan15

A post shared by Salman Khan (@beingsalmankhan) on Apr 5, 2020 at 12:14pm PDT

ਇਸ ਤੋਂ ਇਲਾਵਾ ਸਲਮਾਨ ਖਾਨ ਨੇ ਵੀਡੀਓ ਵਿਚ ਅੱਗੇ ਬੋਲਿਆ, ''ਫਿਲਮ ਦਾ ਡਾਇਲਾਗ ਹੈ, ਜੋ ਡਰ ਗਿਆ...ਸਮਝੋ ਮਰ ਗਿਆ। ਇਹ ਇੱਥੇ ਲਾਗੂ ਨਹੀਂ ਹੁੰਦਾ। ਅਸੀਂ ਲੋਕ ਡਰ ਗਏ ਹਾਂ ਅਤੇ ਬਹੁਤ ਬਹਾਦਰੀ ਨਾਲ ਆਖ ਰਹੇ ਹਾਂ ਕਿ ਅਸੀਂ ਸੱਚੀ ਡਰ ਗਏ ਹਾਂ। ਤੁਸੀਂ ਲੋਕ  ਵੀ ਜ਼ਿਆਦਾ ਬਹਾਦਰ ਨਾ ਬਣਿਓ। ਇਸ ਵੀਡੀਓ ਵਿਚ ਸਲਮਾਨ ਖਾਨ ਦਾ ਸਾਥ ਉਨ੍ਹਾਂ ਦਾ ਭਤੀਜਾ ਨਿਰਵਾਣ ਦੇ ਰਿਹਾ ਹੈ। ਨਿਰਵਾਣ ਬੋਲ ਰਿਹਾ ਹੈ ਕਿ ਘਰ ਵਿਚ ਰਹੋ ਅਤੇ ਸੁਰੱਖਿਅਤ ਰਹੋ। ਲੋਕਾਂ ਤੋਂ ਦੂਰੀ ਬਣਾਈ ਰੱਖੋ। ਅੱਗੇ ਸਲਮਾਨ ਖਾਨ ਆਖਦੇ ਹਨ, ਜੋ ਡਰ ਗਿਆ ਸਮਝੋ ਉਹ ਬੱਚ ਗਿਆ।''   

 
 
 
 
 
 
 
 
 
 
 
 
 
 
 
 

A post shared by Salman Khan (@beingsalmankhan) on Mar 18, 2020 at 5:08pm PDT

 

ਇਹ ਵੀ ਪੜ੍ਹੋ : ਪ੍ਰੋਡਿਊਸਰ ਕਰੀਮ ਮੋਰਾਨੀ ਦੀ ਦੂਜੀ ਧੀ ਵੀ ਨਿਕਲੀ 'ਕੋਰੋਨਾ ਪਾਜ਼ੀਟਿਵ', ਘਰ ਹੋਇਆ ਸੀਲ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News