ਸ਼ਹਿਨਾਜ਼ ਦੇ ਸੁਪਨਿਆਂ 'ਤੇ ਲੱਗਾ 'ਕੋਰੋਨਾ ਵਾਇਰਸ' ਦਾ ਗ੍ਰਹਿ, ਰੋ-ਰੋ ਕੇ ਦੱਸੀ ਪੂਰੀ ਕਹਾਣੀ (ਵੀਡੀਓ)
5/9/2020 10:05:57 AM

ਮੁੰਬਈ (ਬਿਊਰੋ) — 'ਬਿੱਗ ਬੌਸ 13' ਨਾਲ ਸ਼ਹਿਨਾਜ਼ ਕੌਰ ਗਿੱਲ ਨੂੰ ਕਾਫੀ ਫੇਮ ਮਿਲਿਆ। ਉਸ ਨੂੰ ਸ਼ੋਅ ਵਿਚ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਸਿਧਾਰਥ ਸ਼ੁਕਲਾ ਨਾਲ ਉਸਦੀ ਕੈਮਿਸਟਰੀ ਦੇ ਫੈਨਜ਼ ਦੀਵਾਨੇ ਹੋ ਗਏ ਸਨ। ਸ਼ੋਅ ਤੋਂ ਬਾਹਰ ਨਿਕਲਦੇ ਹੀ ਸ਼ਹਿਨਾਜ਼ ਸਿਧਾਰਥ ਨਾਲ ਇਕ ਮਿਊਜ਼ਿਕ ਵੀਡੀਓ ਵਿਚ ਨਜ਼ਰ ਆਈ। ਹੁਣ ਸ਼ਹਿਨਾਜ਼ ਕੌਰ ਗਿੱਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਦੱਸ ਰਹੀ ਹੈ ਕਿ ਕਿਵੇਂ ਕੋਰੋਨਾ ਵਾਇਰਸ ਨੇ ਉਸ ਦੇ ਸੁਪਨਿਆਂ ਨੂੰ ਖਤਮ ਕਰ ਦਿੱਤਾ ਹੈ।
ਬਰਤਨ ਧੋ-ਧੋ ਕੇ ਸ਼ਹਿਨਾਜ਼ ਦੀ ਹਾਲਤ ਹੋਈ ਖਰਾਬ
ਦਰਅਸਲ, ਸ਼ਹਿਨਾਜ਼ ਗਿੱਲ ਨੇ ਟਿਕਟੌਕ 'ਤੇ ਇਕ ਫਨੀ ਵੀਡੀਓ ਬਣਾਇਆ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਗਿੱਲ ਆਖ ਰਹੀ ਹੈ ਕਿ, ''ਹਾਏ ਮੈਂ ਸੋਚਿਆ ਸੀ ਕਿ ਜਿਵੇਂ ਹੀ ਬਿੱਗ ਬੌਸ ਖਤਮ ਹੋਵੇਗਾ ਮੇਰੇ ਲੱਖਾਂ-ਕਰੋੜਾਂ ਫੈਨਜ਼ ਮੈਨੂੰ ਘੇਰ ਲੈਣਗੇ। ਮੇਰੇ ਆਟੋਗ੍ਰਾਫ ਦੇ-ਦੇ ਕੇ ਹੱਥ ਦੁੱਖਣ ਲੱਗ ਜਾਣਗੇ। ਮੈਨੂੰ ਕੀ ਪਤਾ ਸੀ ਕਿ ਮੇਰੇ ਬਰਤਨ ਧੋ-ਧੋ ਕੇ ਹੱਥ ਦਰਦ ਕਰਨ ਲੱਗ ਜਾਣਗੇ। ਫਿੱਟੇ ਮੂੰਹ ਤੇਰੇ ਕੋਰੋਨਾ। ਤੇਰਾ ਕੁਝ ਨਾ ਰਹੇ ਕੋਰੋਨਾ, ਤੈਨੂੰ ਕੀੜੇ ਪੈਣ।'' ਵੀਡੀਓ ਵਿਚ ਸ਼ਹਿਨਾਜ਼ ਕੌਰ ਗਿੱਲ ਨੇ ਗ੍ਰੀਨ ਕਲਰ ਦਾ ਦੁੱਪਟਾ ਲਿਆ ਹੋਇਆ ਹੈ।
ਸ਼ਹਿਨਾਜ਼ ਨੇ ਬਿੱਗ ਬੌਸ ਤੋਂ ਬਾਅਦ 'ਮੁਝਸੇ ਸ਼ਾਦੀ ਕਰੋਗੇ' ਵਿਚ ਹਿੱਸਾ ਲਿਆ ਸੀ। ਇਸਤੋਂ ਬਾਅਦ ਸ਼ਹਿਨਾਜ਼ ਗਿੱਲ, ਸਿਧਾਰਥ ਸ਼ੁਕਲਾ ਨਾਲ ਮਿਊਜ਼ਿਕ ਵੀਡੀਓ 'ਭੁਲਾ ਦੁੰਗਾ' ਵਿਚ ਨਜ਼ਰ ਆਈ ਸੀ। ਦੋਵਾਂ ਦੀ ਕੈਮਿਸਟਰੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਦਾ ਜੱਸੀ ਗਿੱਲ ਨਾਲ ਨਵਾਂ ਗੀਤ ਆਉਣ ਵਾਲਾ ਹੈ। ਸ਼ਹਿਨਾਜ਼ ਦਾ ਨਵਾਂ ਗੀਤ 'ਕਹਿ ਗਈ ਸੌਰੀ' ਹੈ, ਜਿਸ ਦਾ ਬੀਤੇ ਦਿਨੀਂ ਟੀਜ਼ਰ ਰਿਲੀਜ਼ ਹੋਇਆ ਹੈ। ਦੋਵਾਂ ਦਾ ਇਹ ਪੂਰਾ ਗੀਤ 12 ਮਈ ਨੂੰ ਰਿਲੀਜ਼ ਹੋਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ