''ਆਈਸੋਲੇਸ਼ਨ'' ''ਚ ਅਮਿਤਾਭ ਬੱਚਨ, ਹੱਥ ''ਤੇ ਲੱਗੀ ਮੋਹਰ, ਤਸਵੀਰ ਵਾਇਰਲ

3/18/2020 1:57:11 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦਾ ਅਸਰ ਵਿਦੇਸ਼ਾਂ ਦੇ ਨਾਲ-ਨਾਲ ਭਾਰਤ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਨੇਮਾ 'ਤੇ ਵੀ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵੱਡੇ ਪੱਧਰ 'ਤੇ ਸ਼ੂਟਸ ਰੱਦ ਕਰ ਦਿੱਤੇ ਗਏ ਹਨ। ਉਥੇ ਹੀ ਸਿਤਾਰੇ ਵੀ ਆਪਣੀ ਸੁਰੱਖਿਆ ਦੇ ਨਾਲ ਹੀ ਨਾਲ ਫੈਨਜ਼ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦੇ ਰਹੇ ਹਨ। ਅਜਿਹੇ 'ਚ ਫੈਨਜ਼ ਅਮਿਤਾਭ ਬੱਚਨ ਦਾ ਇਕ ਟਵੀਟ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਕੋਰੋਨਾ ਵਾਇਰਸ ਦੇ ਚੱਲਦਿਆਂ ਕਈ ਬਾਲੀਵੁੱਡ ਸਿਤਾਰਿਆਂ ਨੇ ਖੁਦ ਨੂੰ ਘਰ 'ਚ ਬੰਦ ਕਰ ਲਿਆ ਹੈ। ਇਸ ਲਿਸਟ 'ਚ ਹੁਣ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਨਾਂ ਵੀ ਜੁੜ ਗਿਆ ਹੈ। ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ ਖੁਦ ਨੂੰ ਸੈਲਫ ਆਈਸੋਲੇਸ਼ਨ 'ਚ ਲੈਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਅਮਿਤਾਭ ਬੱਚਨ ਨੇ ਦਿੱਤੀ ਹੈ। ਅਮਿਤਾਭ ਬੱਚਨ ਨੇ ਟਵਿਟਰ 'ਤੇ ਹੱਥ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਸਟੈਂਪ (ਮੋਹਰ) ਲੱਗੀ ਹੋਈ ਹੈ। ਇਸ ਸਟੈਂਪ 'ਚ ਸੈਲਫ ਆਈਸੋਲੇਸ਼ਨ ਬਾਰੇ ਲਿਖਿਆ ਗਿਆ ਹੈ। ਦੱਸ ਦਈਏ ਕਿ ਇਹ ਮੋਹਰ ਬੀ. ਐੱਮ. ਸੀ. ਵਲੋਂ ਉਨ੍ਹਾਂ ਲੋਕਾਂ 'ਤੇ ਲਗਾਈ ਜਾ ਰਹੀ ਹੈ, ਜੋ ਕੁਆਰੰਟੀਨ 'ਚ ਹੈ।

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਦਾ ਸਿਰਫ ਟਵੀਟ ਹੀ ਨਹੀਂ ਸਗੋਂ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰੈੱਸ ਇੰਫੋਰਮੈਸ਼ਨ ਬਿਊਰੋ (ਪੀ. ਆਈ. ਬੀ) ਵਲੋਂ ਇਕ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਵੀਡੀਓ 'ਚ ਅਮਿਤਾਭ ਉਨ੍ਹਾਂ ਗੱਲਾਂ 'ਤੇ ਖਾਸ ਧਿਆਨ ਦਿਵਾ ਰਹੇ ਹਨ, ਜੋ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ 'ਚ ਬਹੁਤ ਜ਼ਰੂਰੀ ਹਨ। ਵੀਡੀਓ 'ਚ ਅਮਿਤਾਭ ਬੱਚਨ ਦੱਸ ਰਹੇ ਹਨ ਕਿ ਕੋਵਿਡ 19 ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਪਵੇਗਾ। ਜਿਵੇਂ ਕਿ ਖਾਂਸੀ ਕਰਦੇ ਜਾਂ ਛਿੱਕਦੇ ਸਮੇਂ ਰੁਮਾਲ ਜਾ ਟਿਸ਼ੂ ਦਾ ਇਸਤੇਮਾਲ ਕਰੋ। ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਤੁਰੰਤ ਢੱਕਣਦਾਰ ਕੱਚਰੇ ਦੇ ਡਿੱਬੇ 'ਚ ਪਾਓ, ਆਪਣੇ ਨੱਕ, ਮੂੰਹ ਤੇ ਅੱਖਾਂ ਨੂੰ ਹੱਥ ਨਾ ਲਾਓ। ਆਪਣੇ ਹੱਥਾਂ ਨੂੰ ਸਮੇਂ-ਸਮੇਂ 'ਤੇ ਸਾਬਣ ਤੇ ਪਾਣੀ ਨਾਲ ਧੋਵੋ।

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲ

 

ਇਹ ਵੀ ਪੜ੍ਹੋ: ਸੋਨਮ ਤੋਂ ਆਲੀਆ ਭੱਟ ਤੱਕ, 'ਆਈਸੋਲੇਸ਼ਨ ਵਾਰਡ' 'ਚ ਭਰਤੀ ਹੋਏ ਇਹ ਸਿਤਾਰੇ

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News