ਕੋਰੋਨਾ ਵਾਇਰਸ ਤੋਂ ਬਚਣ ਲਈ ਕਪਿਲ ਨੇ ਪਲੇਨ ''ਚ ਕੀਤਾ ਇਹ ਉਪਾਅ, ਲੋਕਾਂ ਨੂੰ ਵੀ ਦਿੱਤੀ ਸਲਾਹ

3/12/2020 4:42:01 PM

ਜਲੰਧਰ (ਬਿਊਰੋ) — ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਵਿਸ਼ਵਵਿਆਪੀ ਮਹਾਵਾਰੀ ਘੋਸ਼ਿਤ ਕਰ ਦਿੱਤਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 70 ਤੋਂ ਜ਼ਿਆਦਾ ਹੋ ਗਈ ਹੈ। ਬਾਲੀਵੁੱਡ ਤੇ ਟੀ. ਵੀ. ਸਿਤਾਰਿਆਂ 'ਤੇ ਵੀ ਇਸ ਦਾ ਅਸਰ ਹੋ ਰਿਹਾ ਹੈ। ਕਈ ਕਲਾਕਾਰਾਂ ਨੇ ਵਿਦੇਸ਼ 'ਚ ਆਪਣੇ ਸ਼ੋਅ ਰੱਦ ਕਰ ਦਿੱਤੇ ਹਨ ਅਤੇ ਉਥੇ ਹੀ ਕਈ ਸਿਤਾਰਿਆਂ ਨੇ ਫਿਲਮ ਦੀ ਸ਼ੂਟਿੰਗ ਦੀਆਂ ਤਾਰੀਕਾਂ ਅੱਗੇ ਵਧਾ ਦਿੱਤੀਆਂ ਹਨ। ਇਸ ਸਭ ਦੌਰਾਨ ਕਪਿਲ ਸ਼ਰਮਾ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਮਾਸਕ ਨਾਲ ਆਪਣਾ ਮੂੰਹ ਕਵਰ ਕੀਤਾ ਹੈ।

ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਮਾਸਕ ਲਗਾ ਕੇ ਪਲੇਨ 'ਚ ਬੈਠੇ ਨਜ਼ਰ ਆ ਰਹੇ ਹਨ। ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਕਪਿਲ ਨੇ ਕੈਪਸ਼ਨ 'ਚ ਲਿਖਿਆ, ''ਸਾਵਧਾਨੀ 'ਚ ਹੀ ਸੁਰੱਖਿਆ ਹੈ।'' ਨਾਲ ਹੀ ਕਪਿਲ ਨੇ ਹੱਥ ਨਾ ਮਿਲਾਉਣ ਦੀ ਵੀ ਅਪੀਲ ਕੀਤੀ। ਇਕ ਹੋਰ ਤਸਵੀਰ 'ਚ ਕਪਿਲ ਹੱਥ ਜੋੜ ਕੇ ਨਮਸਤੇ ਕਰਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਦਾ ਸ਼ੋਅ ਟੀ. ਵੀ. ਦੇ ਮਸ਼ਹੂਰ ਸ਼ੋਅ 'ਚੋਂ ਇਕ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਭਾਵੇਂ ਹੀ ਇਕ ਘੰਟੇ ਆਉਂਦਾ ਹੈ ਪਰ ਇਸ ਲਈ ਸਾਰੇ ਕਲਾਕਾਰਾਂ ਨੂੰ ਕਈ ਘੰਟੇ ਸਖਤ ਮਿਹਨਤ ਕਰਨੀ ਪੈਂਦੀ ਹੈ। ਪਿਛਲੇ ਦਿਨੀਂ ਸ਼ੋਅ ਦੇ ਸੈੱਟ ਤੋਂ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਅਰਚਨਾ ਪੂਰਨ ਸਿੰਘ ਨੇ ਸ਼ੋਅ ਦੇ ਪਿੱਛੇ ਦਾ ਹਾਲ ਦਿਖਾਇਆ ਸੀ।
PunjabKesari

ਕਪਿਲ ਦੇ ਸ਼ੋਅ 'ਚ ਅਰਚਨਾ ਸਭ ਤੋਂ ਪਹਿਲੇ ਸੈੱਟ ਦੇ ਪਿੱਛੇ ਬਣੇ ਇਕ ਛੋਟੇ ਜਿਹੇ ਮੰਦਰ 'ਚ ਮੱਥਾ ਟੇਕਦੀ ਹੈ। ਅੱਗੇ ਵਧ ਕੇ ਅਰਚਨਾ ਇਕ ਛੋਟੀ ਜਿਹੀ ਗਲੀ 'ਚ ਪਹੁੰਚਦੀ ਹੈ। ਅਰਚਨਾ ਕਹਿੰਦੀ ਹੈ ਕਿ ਦੇਖਿਆ ਕਿੰਨੀ ਛੋਟੀ ਗਲੀ ਹੈ, ਇਥੋ ਹੀ ਆਉਣਾ ਪੈਂਦਾ ਹੈ। ਅਰਚਨਾ ਅੱਗੇ ਦੱਸਦੀ ਹੈ ਕਿ ਸੈੱਟ 'ਤੇ ਪਹੁੰਚਣ ਵਾਲੇ ਸਾਰੇ ਸਟਾਰਕਾਸਟ ਹਾਲੇ ਤਿਆਰ ਹੋ ਰਹੇ ਹਨ। ਅਜਿਹੇ 'ਚ ਉਹ ਇੰਤਜ਼ਾਰ ਕਰ ਰਹੀ ਹੈ। ਅਰਚਨਾ ਕਹਿੰਦੀ ਹੈ ਕਿ, ''ਅਮਿਤਾਭ ਬੱਚਨ ਨੇ ਇਕ ਬਹੁਤ ਚੰਗੀ ਗੱਲ ਆਖੀ ਸੀ ਕਿ ਇਕ ਅਭਿਨੇਤਾ ਦਾ ਮੁੱਖ ਕੰਮ ਇੰਤਜ਼ਾਰ ਕਰਨਾ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News