'ਕੋਰੋਨਾ ਵਾਇਰਸ' ਨੂੰ ਨਜਿੱਠਣ ਲਈ ਬਾਲੀਵੁੱਡ ਦੀ ਇਹ ਪਹਿਲ, ਚੁੱਕੇ ਇਹ ਕਦਮ

3/17/2020 3:41:49 PM

ਨਵੀਂ ਦਿੱਲੀ (ਬਿਊਰੋ) — ਕੋਰੋਨਾ ਵਾਇਰਸ ਦਾ ਕਹਿਰ ਭਾਰਤ 'ਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਤੇ ਇਸ ਨਾਲ ਹਰ ਖੇਤਰ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਖੇਤਰਾਂ 'ਚ 'ਫਿਲਮ ਜਗਤ' ਵੀ ਸ਼ਾਮਲ ਹੈ ਤੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਨਾਲ ਫਿਲਮ ਜਗਤ ਨੂੰ 500-800 ਕਰੋੜ ਦਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਨੁਕਸਾਨ ਦੀ ਪਰਵਾਹ ਕੀਤੇ ਬਿਨਾ ਫਿਲਮ ਜਗਤ ਇਕਜੁੱਟ ਹੋ ਕੇ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਿਹਾ ਹੈ। ਅਜਿਹੇ 'ਚ ਜਾਣਦੇ ਹਾਂ ਕਿ ਫਿਲਮ ਜਗਤ ਨੇ ਕਿਹੜੇ-ਕਿਹੜੇ ਕਦਮ ਉਠਾਏ ਗਏ ਹਨ :-

ਸ਼ੂਟਿੰਗ ਕਰ ਦਿੱਤੀ ਗਈ ਬੰਦ
ਸਰਕਾਰ ਵਲੋਂ ਸਿਨੇਮਾਘਰ ਬੰਦ ਕਰਨ ਤੋਂ ਬਾਅਦ ਫਿਲਮ ਜਗਤ ਦੇ ਸੰਗਠਨ ਵੀ ਅੱਗੇ ਆਏ ਹਨ ਤੇ ਉਨ੍ਹਾਂ ਨੇ ਸਾਰੇ ਸ਼ੂਟਿੰਗ ਸ਼ੂਟ ਰੋਕਣ ਦਾ ਫੈਸਲਾ ਕੀਤਾ ਹੈ। ਹੁਣ 19 ਮਾਰਚ ਤੋਂ ਲੈ ਕੇ 30 ਮਾਰਚ ਤੱਕ ਪੂਰੇ ਦੇਸ਼ 'ਚ ਸ਼ੂਟਿੰਗ ਨਹੀਂ ਹੋਵੇਗੀ। ਉਥੇ ਹੀ ਇਸ ਤੋਂ ਪਹਿਲਾਂ ਕਈ ਫਿਲਮਾਂ ਦੀ ਸ਼ੂਟਿੰਗ ਰੋਕਣ ਦੇ ਨਾਲ-ਨਾਲ ਕਈ ਫਿਲਮਾਂ ਦੀ ਰਿਲੀਜ਼ਿੰਗ ਡੇਟ ਵੀ ਮੁਲਤਵੀ ਕਰ ਦਿੱਤੀ ਗਈ ਹੈ। ਸ਼ੂਟਿੰਗ ਰੋਕਣ ਦਾ ਫੈਸਲਾ ਇਸ ਲਈ ਕੀਤਾ ਗਿਆ ਤਾਂਕਿ ਲੋਕ ਇਕ ਜਗ੍ਹਾ ਇਕੱਠੇ ਨਾ ਹੋਣ।

ਰਿਲੀਜ਼ਿੰਗ ਡੇਟ ਮੁਲਤਵੀ
ਆਉਣ ਵਾਲੇ ਦਿਨਾਂ 'ਚ ਕਈ ਫਿਲਮਾਂ ਰਿਲੀਜ਼ ਹੋਣੀਆਂ ਸਨ ਪਰ ਫਿਲਮਕਾਰਾਂ ਨੇ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਰਿਲੀਜ਼ਿੰਗ ਡੇਟ ਨੂੰ ਰੱਦ ਕਰ ਦਿੱਤਾ। ਦਰਅਸਲ, ਮਾਰਚ ਦੇ ਅੰਤ ਅਤੇ ਅਪ੍ਰੈਲ ਦੇ ਸ਼ੁਰੂ 'ਚ ਫਿਲਮ 'ਸੂਰਿਆਵੰਸ਼ੀ', '83', 'ਸੰਦੀਪ ਔਰ ਪਿੰਕੀ ਫਰਾਰ' ਰਿਲੀਜ਼ ਹੋਣੀਆਂ ਸਨ, ਜਿਨ੍ਹਾਂ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ।

ਫੋਟੋਗ੍ਰਾਫਰਸ ਨੇ ਚੁੱਕਿਆ ਇਹ ਕਦਮ
ਉਥੇ ਹੀ ਫਿਲਮੀ ਕਲਾਕਾਰਾਂ ਦੇ ਨਵੇਂ-ਨਵੇਂ ਲੁੱਕ ਨੂੰ ਸਾਹਮਣੇ ਲਿਆਉਣ ਵਾਲੇ ਫੋਟੋਗ੍ਰਾਫਰਸ ਨੇ ਵੀ ਇਕਜੁੱਟ ਹੋ ਕੇ ਕੁਝ ਦਿਨਾਂ ਤੱਕ ਈਵੈਂਟਸ 'ਚ ਹਿੱਸਾ ਨਾ ਲੈਣ ਦੀ ਘੋਸ਼ਣਾ ਕੀਤੀ ਹੈ। ਹੁਣ ਕੁਝ ਦਿਨ ਤੱਕ ਫੋਟੋਗ੍ਰਾਫਰਸ ਸਿਤਾਰਿਆਂ ਤੇ ਭੀੜ ਤੋਂ ਦੂਰ ਰਹਿਣਗੇ।

ਸ਼ੋਅ ਕੀਤੇ ਰੱਦ
ਕਈ ਸਿਤਾਰਿਆਂ ਨੇ ਆਪਣੇ ਸ਼ੋਅ, ਕੰਸਰਟ ਵੀ ਰੱਦ ਕਰ ਦਿੱਤੇ ਹਨ। ਸਿਤਾਰਿਆਂ ਨੇ ਇਸ ਲਈ ਆਪਣੇ ਸ਼ੋਅ, ਪਾਰਟੀ ਰੱਦ ਕੀਤੇ ਹਨ ਤਾਂਕਿ ਭੀੜ ਇਕੱਠੀ ਨਾ ਹੋਵੇ ਤੇ ਕੋਈ ਵੀ ਅਣਹੋਣੀ ਤੋਂ ਬਚਿਆ ਜਾ ਸਕੇ।

ਜਾਗਰੂਕਤਾ
ਖਾਸ ਗੱਲ ਇਹ ਹੈ ਕਿ ਸਾਰੇ ਸਿਤਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਦਾ ਕੰਮ ਵੀ ਕਰ ਰਹੇ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਦੇ ਜਰੀਏ ਲੋਕਾਂ ਨੂੰ ਦੱਸ ਰਹੇ ਹਨ ਕਿ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ।

ਇਹ ਖਬਰ ਪੜ੍ਹੋ : ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਅਮਜ਼ਦ ਖਾਨ ਦੇ ਭਰਾ ਇਮਤਿਆਜ਼ ਖਾਨ ਦਾ ਦਿਹਾਂਤ

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News