ਮੁੰਬਈ ''ਚ ਫਸੇ ਵਿਦਿਆਰਥੀ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਘਰ ਭੇਜਣ ਦਾ ਕੀਤਾ ਇੰਤਜ਼ਾਮ

5/19/2020 9:42:19 AM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਨੇ 31 ਮਈ ਤੱਕ ਲਾਕਡਾਊਨ ਲਾਗੂ ਰੱਖਿਆ ਹੈ। ਅਜਿਹੇ 'ਚ ਕਈ ਲੋਕਾਂ ਦੇ ਸਾਹਮਣੇ ਆਰਥਿਕ ਸੰਕਟ ਵੀ ਪੈਦਾ ਹੋ ਗਿਆ ਹੈ। ਦਿੱਲੀ ਤੇ ਮੁੰਬਈ ਤੋਂ ਪ੍ਰਵਾਸੀ ਮਜ਼ਦੂਰਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਹਾਲੇ ਤੱਕ ਪ੍ਰਵਾਸੀ ਮਜ਼ਦੂਰਾਂ ਲਈ ਕੋਈ ਠੋਸ ਕਦਮ ਨਹੀਂ ਉਠਾਇਆ ਗਿਆ ਹੈ। ਕੇਂਦਰ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਲਈ ਟਰੇਨਾਂ ਵੀ ਚਲਾਈਆਂ ਹਨ ਪਰ ਇਹ ਕਾਫੀ ਸਾਬਿਤ ਨਹੀਂ ਹੋ ਸਕੀਆ। ਹੁਣ ਅਜਿਹੇ ਹੀ ਵਿਅਕਤੀਆਂ ਦੀ ਮਦਦ ਲਈ ਬਾਲੀਵੁੱਡ ਐਕਟਰ ਸੋਨੂੰ ਸੂਦ ਅੱਗੇ ਆਏ ਹਨ। ਟ੍ਰੈਫਿਕ ਸੇਵਾਵਾਂ ਬੰਦ ਹੋਣ ਕਾਰਨ ਇਹ ਵਿਅਕਤੀ ਮੁੰਬਈ 'ਚ ਹਨ। ਯੂਜ਼ਰ ਨੇ ਟਵਿਟਰ 'ਤੇ ਸੋਨੂੰ ਸੂਦ ਤੋਂ ਵੀ ਮਦਦ ਮੰਗੀ ਹੈ। ਯੂਜ਼ਰਸ ਨੇ ਲਿਖਿਆ, ''ਸੋਨੂੰ ਸੂਦ ਸਰ ਮੈਂ ਸਟੂਡੈਂਟ ਹਾਂ ਅਤੇ ਮੈਂ ਠਾਣੇ 'ਚ ਫਸ ਗਿਆ ਹਾਂ। ਕੋਈ ਮੇਰੀ ਮਦਦ ਨਹੀਂ ਕਰ ਰਿਹਾ। ਮੇਰੀ ਮਾਂ ਬਹੁਤ ਬੀਮਾਰ ਹੈ। ਉਨ੍ਹਾਂ ਨੂੰ ਮੇਰੀ ਚਿੰਤਾ ਹੋ ਰਹੀ ਹੈ। ਮੈਨੂੰ ਯੂਪੀ ਦੇ ਗੋਰਖਪੁਰ ਜਾਣਾ ਹੈ। ਤੁਸੀਂ ਮੇਰੀ  ਮਦਦ ਦੀ ਆਖਰੀ ਉਮੀਦ ਹੋ, ਪਲੀਜ਼ ਮੇਰੀ ਮਦਦ ਕਰੋ।'' ਸਟੂਡੈਂਟ ਦੇ ਮਦਦ ਮੰਗਣ 'ਤੇ ਸੋਨੂੰ ਸੂਦ ਤੁਰੰਤ ਅੱਗੇ ਆਏ। ਸੋਨੂੰ ਸੂਦ ਨੇ ਇਸ 'ਤੇ ਟਵੀਟ ਕੀਤਾ, ''ਆਪਣੀ ਮਾਂ ਨੂੰ ਦੱਸ ਦਿਓ ਕਿ ਤੁਸੀਂ ਜਲਦ ਹੀ ਉਸ ਨਾਲ ਮਿਲੋਗੇ।''

ਦੱਸਣਯੋਗ ਹੈ ਕਿ ਸੋਨੂੰ ਨੇ ਇਸ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਲਈ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਸੀ। ਇਸ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨ੍ਹਾਂ ਦੇ ਘਰ ਭੇਜਿਆ ਗਿਆ ਸੀ। ਸੋਨੂੰ ਸੂਦ ਦੇ ਇਸ ਕਦਮ ਦੀ ਫਿਲਮ ਇੰਡਸਟਰੀ ਦੇ ਕਈ ਲੋਕਾਂ ਨੇ ਤਾਰੀਫ ਕੀਤੀ ਸੀ। ਸੋਨੂੰ ਸੂਦ ਨੇ ਕੋਰੋਨਾ ਵਾਇਰਸ ਖਿਲਾਫ ਇਸ ਲੜਾਈ 'ਚ ਆਪਣੇ ਹੋਟਲ ਨੂੰ ਵੀ ਸਿਹਤ ਕਰਮਚਾਰੀਆਂ ਲਈ ਦਿੱਤਾ ਸੀ। ਹੁਣ ਉਨ੍ਹਾਂ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਮਦਦ ਲਈ ਹਮੇਸ਼ਾ ਅੱਗੇ ਰਹਿਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News