ਰਣਵੀਰ ਸਿੰਘ ਦੀ ‘83’ ’ਤੇ ਪਿਆ ਕੋਰੋਨਾ ਦਾ ਅਸਰ, ਟਲੀ ਫਿਲਮ ਦੀ ਰਿਲੀਜ਼ਿੰਗ ਡੇਟ

3/20/2020 1:58:10 PM

ਮੁੰਬਈ(ਬਿਊਰੋ)- ਕੋਰੋਨਾਵਾਇਰਸ ਦਾ ਖ਼ਤਰਾ ਹਰ ਘੰਟੇ ਵੱਧ ਰਿਹਾ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਾਰੇ ਉਪਾਅ ਅਪਣਾਏ ਜਾ ਰਹੇ ਹਨ। ਅਜਿਹੇ ਵਿਚ ਦੇਸ਼ ਦੀ ਸੁਰੱਖਿਆ ਨੂੰ ਸੁਨਿਸਚਿਤ ਕਰਦੇ ਹੋਏ, ਰਣਵੀਰ ਸਿੰਘ  ਅਤੇ ਦੀਪਿਕਾ ਪਾਦੁਕੋਣ ਅਭਿਨੀਤ ‘83’ ਦੇ ਨਿਰਮਾਤਾਵਾਂ ਨੇ ਆਪਣੀ ਫਿਲਮ ਦੀ ਰਿਲੀਜ਼ ’ਤੇ ਰੋਕ ਲਗਾ ਦਿੱਤੀ ਹੈ।

 
 
 
 
 
 
 
 
 
 
 
 
 
 

83 is not just our film but the entire nation’s film. But the health and safety of the nation always comes first. Stay safe, take care. We shall be back soon! . @kabirkhankk @deepikapadukone @sarkarshibasish #SajidNadiadwala @vishnuinduri @ipritamofficial @reliance.entertainment @_kaproductions @fuhsephantom @nadiadwalagrandson @vibrimedia @zeemusiccompany @pvrpictures @83thefilm

A post shared by Ranveer Singh (@ranveersingh) on Mar 19, 2020 at 9:31pm PDT


ਮੁੱਖ ਐਕਟਰ ਨੇ ਇਸ ਮਹੱਤਵਪੂਰਣ ਅਪਡੇਟ ਦੀ ਘੋਸ਼ਣਾ ਆਪਣੇ ਸੋਸ਼ਲ ਮੀਡੀਆ ’ਤੇ ਕੀਤੀ ਹੈ, ਜਿੱਥੇ ਉਨ੍ਹਾਂ ਨੇ ਨਿਰਮਾਤਾਵਾਂ ਦਾ ਆਧਿਕਾਰਿਕ ਬਿਆਨ ਸਾਂਝਾ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ, ‘83’ ਸਿਰਫ ਸਾਡੀ ਫਿਲਮ ਨਹੀਂ ਸਗੋਂ ਪੂਰੇ ਦੇਸ਼ ਦੀ ਫਿਲਮ ਹੈ ਪਰ ਦੇਸ਼ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਹਮੇਸ਼ਾ ਸਭ ਤੋਂ ਪਹਿਲਾਂ ਆਉਂਦੀ ਹੈ। ਸੁਰੱਖਿਅਤ ਰਹੋ, ਧਿਆਨ ਰੱਖੋ। ਅਸੀਂ ਜਲਦੀ ਵਾਪਸੀ ਕਰਾਂਗੇ।

 
 
 
 
 
 
 
 
 
 
 
 
 
 
 
 

A post shared by Ranveer Singh (@ranveersingh) on Feb 29, 2020 at 4:17am PST


ਦੱਸ ਦੇਈਏ ਕਿ ਕਬੀਰ ਖਾਨ ਵੱਲੋਂ ਨਿਰਦੇਸ਼ਤ '83' ਵੈਸਟਇੰਡੀਜ਼ ਖਿਲਾਫ 1983 ਦੇ ਵਰਲਡ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ 'ਤੇ ਇਹ ਫਿਲਮ ਬਣੀ ਹੈ। ਇਸ ਫਿਲਮ 'ਚ ਐਕਟਿੰਗ ਤੋਂ ਇਲਾਵਾ ਦੀਪਿਕਾ ਇਸ ਦੀ ਪ੍ਰੋਡਿਊਸਰ ਵੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News