ਐਮੀ ਵਿਰਕ ਦੇ ਪਰਿਵਾਰ ਵੱਲੋਂ ਗਰੀਬ ਲੋਕਾਂ ਲਈ ਵੱਡਾ ਉਪਰਾਲਾ (ਵੀਡੀਓ)

3/28/2020 12:08:27 PM

ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ।ਇਸ ਮੁਸ਼ਕਿਲ ਦੀ ਘੜੀ ਵਿਚ ਦਿਹਾੜੀਦਾਰ ਮਜ਼ਦੂਰਾਂ ਅਤੇ ਕਾਮਿਆਂ ਨੂੰ ਕਾਫੀ ਮਾਰ ਝੱਲਣੀ ਪੈ ਰਹੀ ਹੈ, ਜੋ ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਣ ਲਈ ਸਿਫ਼ਰ ਦਿਹਾੜੀ ਉੱਤੇ ਨਿਰਭਰ ਹਨ। ਅਜਿਹੇ ਵਿਚ ਉਨ੍ਹਾਂ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ, ਜਿਥੇ ਸਮਾਜ ਸੇਵੀ ਸੰਸਥਾਵਾਂ ਇਸ ਮਾਮਲੇ ਵਿਚ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ। ਉੱਥੇ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਵੀ ਅੱਗੇ ਆ ਰਹੇ ਹਨ। ਬੀਤੇ ਦਿਨੀਂ ਸਤਿੰਦਰ ਸਰਤਾਜ ਨੇ ਆਪਣੇ ਜ਼ਿਲ੍ਹੇ ਸੰਗਰੂਰ ਦੇ ਲੋਕਾਂ ਦੀ ਮਦਦ ਕੀਤੀ ਸੀ।ਸਤਿੰਦਰ ਸਰਤਾਜ ਦੀ ਫਾਊਡੇਸ਼ਨ ਵੀ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਵੰਡਦੀ ਨਜ਼ਰ ਆਈ।

 
 
 
 
 
 
 
 
 
 
 
 
 
 

Bebe baapu hri ❤️.... love u... te naal parwaar 😊.... Waheguru saareyan nu tandrust rakhe 🤗....NABHA TEHSIL ch kise nu v kise traaah di dikkat preshani hove , mere ghar ya pind contact kar sakda... Pind - LOHAR MAJRA... Tehsil- NABHA 🙏🏻

A post shared by Ammy Virk ( ਐਮੀ ਵਿਰਕ ) (@ammyvirk) on Mar 27, 2020 at 6:52am PDT

ਇਸ ਦੇ ਨਾਲ ਹੀ ਹੁਣ ਗਾਇਕ ਤੇ ਅਦਾਕਾਰ ਐਮੀ ਵਿਰਕ ਦੇ ਪਰਿਵਾਰ ਵਾਲੇ ਲੋਕਾਂ ਨੂੰ ਰਾਸ਼ਨ ਵੰਡਣ ਦੀ ਤਿਆਰੀ ਕਰ ਰਹੇ ਹਨ। ਇਸ ਦਾ ਇਕ ਵੀਡੀਓ ਐਮੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀ ਪੋਸਟ ਕੀਤਾ ਹੈ।ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਐਮੀ ਵਿਰਕ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰ ਰਾਸ਼ਨ ਪੈਕ ਕਰਦੇ ਨਜ਼ਰ ਆ ਰਹੇ ਹਨ। ਐਮੀ ਵਿਰਕ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਨਜ਼ਰ ਆ ਰਹੇ ਹਨ। ਐਮੀ ਵਿਰਕ ਨੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ-ਬੇਬੇ ਬਾਪੂ ਹੋਰੀਂ...ਲਵ ਯੂ ਤੇ ਨਾਲ ਪਰਿਵਾਰ, ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤ ਰੱਖੇ। ਨਾਭਾ ਤਹਿਸੀਲ ਵਿਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਹੋਵੇ, ਮੇਰੇ ਘਰ ਜਾਂ ਪਿੰਡ ਨਾਲ ਸੰਪਰਕ ਕਰ ਸਕਦਾ ਹੈ....ਪਿੰਡ ਲੋਹਾਰਮਾਜਰਾ, ਤਹਿਸੀਲ ਨਾਭਾ। 
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਕਲਾਕਾਰ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆ ਚੁੱਕੇ ਹਨ।      



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News