ਵਿਦੇਸ਼ ਤੋਂ ਪਰਤੇ ਗਾਇਕ ਅਨੂਪ ਜਲੋਟਾ ਨੂੰ ਕੋਰੋਨਾ ਦੇ ਡਰ ਕਾਰਨ ਰੱਖਿਆ ‘ਆਈਸੋਲੇਸ਼ਨ’ ’ਚ

3/17/2020 4:58:47 PM

ਮੁੰਬਈ(ਬਿਊਰੋ)- ਮਸ਼ਹੂਰ ਭਜਨ ਗਾਇਕ ਅਨੂਪ ਜਲੋਟਾ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ । ਅਨੂਪ ਜਲੋਟਾ ਯੂਰਪ ਦੀ ਯਾਤਰਾ ਤੋਂ ਪਰਤੇ ਸਨ। ਮੁੰਬਈ ਏਅਰਪੋਰਟ ਤੋਂ ਸਿੱਧੇ ਉਨ੍ਹਾਂ ਨੂੰ ਹੋਟਲ ਵਿਚ ਲਿਜਾਇਆ ਗਿਆ। ਹੁਣ ਉਨ੍ਹਾਂ ਨੂੰ ਇਕ ਦੋ ਦਿਨ ਅਤੇ ਨਿਗਰਾਨੀ ਵਿਚ ਰੱਖਿਆ ਜਾਵੇਗਾ। ਗੱਲਬਾਤ ਦੌਰਾਨ ਅਨੂਪ ਜਲੋਟਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਕੋਰਾਨਾ ਵਾਇਰਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਿੱਧਾ ਹੋਟਲ ਭੇਜ ਦਿੱਤਾ ਗਿਆ। ਜਿੱਥੇ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ । ਹੋਟਲ ਵਿਚ 60 ਵਲੋਂ ਜ਼ਿਆਦਾ ਦੀ ਉਮਰ ਦੇ ਲੋਕਾਂ ’ਤੇ ਨਜ਼ਰ ਬਣਾ ਕੇ ਰੱਖੀ ਗਈ ਹੈ। ਦੱਸ ਦੇਈਏ ਕਿ ਅਨੂਪ ਜਲੋਟਾ ਦੀ ਉਮਰ 66 ਸਾਲ ਹੈ।
 

ਭਜਨ ਸਮਰਾਟ ਅਨੂਪ ਜਲੋਟਾ ਜਸਲੀਨ ਮਥਾਰੂ ਨੂੰ ਲੈ ਕੇ ਚਰਚਾ ਵਿਚ ਸਨ। ‘ਬਿੱਗ ਬੌਸ 12’ ਵਿਚ ਅਨੂਪ ਜਲੋਟਾ ਜਸਲੀਨ ਨਾਲ ਬਤੋਰ ਮੁਕਾਬਲੇਬਾਜ਼ ਆਏ ਸਨ। ਸ਼ੋਅ ਦੌਰਾਨ ਇਨ੍ਹਾਂ ਦੋਵਾਂ ਨੇ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ ਹਾਲਾਂਕਿ ਬਾਅਦ ਵਿਚ ਇਸ ਨੂੰ ਝੂਠਾ ਦੱਸਿਆ।
ਜੇਕਰ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਬਾਲੀਵੁੱਡ ’ਤੇ ਕੋਰੋਨਾ ਵਾਇਰਸ ਦਾ ਕਾਫੀ ਅਸਰ ਪਿਆ ਹੈ। ਕਿਤੇ ਫਿਲਮ ਦੀ ਸ਼ੂਟਿੰਗ ਮੁਲਤਵੀ ਹੋ ਗਈ ਤਾਂ ਕਿਤੇ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਹੁਣ ਬਾਲੀਵੁੱਡ ਸਿਤਾਰੇ ਆਪਣਾ ਸਮਾਂ ਘਰ ਵਿਚ ਬਤੀਤ ਕਰ ਰਹੇ ਹਨ।

ਇਹ ਵੀ ਪੜ੍ਹੋ:ਫਿਲਮ ਇੰਡਸਟਰੀ ’ਤੇ ਪਈ ਕੋਰੋਨਾ ਦੀ ਮਾਰ, ਕਰਨ ਜੌਹਰ ਨੇ ਵੀ ਧਰਮਾ ਪ੍ਰੋਡਕਸ਼ਨ ਕੀਤਾ ਬੰਦ

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News