ਕਨਿਕਾ ਕਪੂਰ ਦੀ FIR ਰਿਪੋਰਟ 'ਚ ਖੁਲਾਸਾ, ਏਅਰਪੋਰਟ 'ਤੇ ਹੀ ਪਾਈ ਗਈ ਸੀ ਕੋਰੋਨਾ ਪਾਜ਼ੀਟਿਵ

3/21/2020 9:37:30 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ 'ਚ 'ਕੋਰੋਨਾ ਵਾਇਰਸ' ਦੀ ਪੁਸ਼ਟੀ ਹੋ ਚੁੱਕੀ ਹੈ। ਲਖਨਊ ਦੇ ਆਈਸੋਲੇਸ਼ਨ ਵਾਰਡ 'ਚ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਭਰਤੀ ਕੀਤਾ ਗਿਆ ਹੈ। ਦੋਸ਼ ਹੈ ਕਿ 9 ਮਾਰਚ ਨੂੰ ਲੰਡਨ ਤੋਂ ਭਾਰਤ ਪਰਤੀ ਕਨਿਕਾ ਕਪੂਰ ਏਅਰਪੋਰਟ ਅਧਿਕਾਰੀਆਂ ਨੂੰ ਚਕਮਾ ਦੇ ਕੇ ਬਾਹਰ ਨਿਕਲ ਗਈ ਸੀ। ਹਾਲਾਂਕਿ ਕਨਿਕਾ ਕਪੂਰ ਨੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕ੍ਰੀਨਿੰਗ ਹੋਈ ਸੀ ਪਰ ਆਈਸੋਲੇਸ਼ਨ 'ਚ ਰਹਿਣ ਦੀ ਸਲਾਹ ਨਹੀਂ ਦਿੱਤੀ ਗਈ ਸੀ ਪਰ ਕੋਰੋਨਾ 'ਤੇ ਬੇਪਰਵਾਹੀ ਵਰਤਣ ਵਾਲੀ ਗਾਇਕਾ ਖਿਲਾਫ ਦਰਜ ਕੀਤੀ ਗਈ ਐੱਫ. ਆਈ. ਆਰ. 'ਚ ਖੁਲਾਸਾ ਹੋਇਆ ਹੈ ਕਿ ਕਨਿਕਾ ਕਪੂਰ ਨੂੰ ਆਪਣੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਸੀ।

ਉਥੇ ਹੀ ਲਖਨਊ ਦੇ ਪੁਲਸ ਕਮਿਸ਼ਨਰ ਸੁਰਜੀਤ ਪਾਂਡੇ ਨੇ ਦੱਸਿਆ ਕਿ ਕਨਿਕਾ ਕਪੂਰ ਖਿਲਾਫ ਸੀ. ਐੱਮ. ਓ. ਤੋਂ ਆਈ ਰਿਪੋਰਟ 'ਚ ਉਨ੍ਹਾਂ ਦੇ ਆਉਣ ਦੀ ਤਾਰੀਖ 14 ਲਿਖੀ ਹੈ, ਜਦੋਂਕਿ ਉਹ 11 ਮਾਰਚ ਨੂੰ ਆਈ ਸੀ। ਜਾਂਚ ਦੌਰਾਨ ਪੁਲਸ ਇਸ ਚੀਜ ਨੂੰ ਸਹੀਂ ਕਰ ਦੇਵੇਗੀ।

ਇਹ ਵੀ ਪੜ੍ਹੋ : ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਮਿਲਣ 'ਤੇ ਖੁਸ਼ ਹੋਇਆ 'ਫਿਲਮੀ ਜਗਤ', ਕੀਤੇ ਇਹ ਟਵੀਟ

ਦੱਸ ਦਈਏ ਕਿ ਕਨਿਕਾ ਕਪੂਰ 15 ਮਾਰਚ ਨੂੰ ਲੰਡਨ ਤੋਂ ਲਖਨਊ ਆਈ ਸੀ। ਜਾਣਕਾਰੀ ਮੁਤਾਬਕ ਏਅਰਪੋਰਟ 'ਤੇ ਉਹ ਗਰਾਊਂਡ ਸਟਾਫ ਨੂੰ ਮਿਲੀਭੁਗਤ ਨਾਲ ਵਾਸ਼ਰੂਮ 'ਚ ਲੁੱਕ ਕੇ ਭੱਜ ਗਈ ਸੀ। ਕਨਿਕਾ ਨੇ ਐਤਵਾਰ ਨੂੰ ਲਖਨਊ ਦੇ ਗੈਲੇਂਟ ਅਪਾਰਟਮੇਂਟ 'ਚ ਇਕ ਪਾਰਟੀ ਕੀਤੀ ਸੀ, ਜਿਸ 'ਚ ਲਖਨਊ ਦੇ ਸਾਰੇ ਵੱਡੇ ਅਫਸਰ ਅਤੇ ਨੇਤਾ ਸ਼ਾਮਲ ਹੋਏ ਸਨ। ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਪੂਰੇ ਅਪਾਰਟਮੈਂਟ 'ਚ ਹੜਕੰਪ ਮੱਚ ਗਿਆ ਹੈ। ਇਸ ਦੀ ਜਾਣਕਾਰੀ ਕਨਿਕਾ ਕਪੂਰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਸੀ। ਕਨਿਕਾ ਕਪੂਰ ਨੇ ਲਿਖਿਆ ਹੈ, ''ਪਿਛਲੇ 4 ਦਿਨਾਂ ਤੋਂ ਮੈਨੂੰ ਫਲੂ ਸੀ, ਫਿਰ ਮੈਂ ਇਸ ਦੇ ਟੈਸਟ ਕਰਵਾਏ ਤੇ ਮੇਰੇ ਟੈਸਟ ਪਾਜ਼ੀਟਿਵ ਆਏ।''

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' 'ਤੇ ਬੋਲੇ ਅਨਮੋਲ ਕਵਾਤਰਾ, ਸਰਕਾਰ ਨੂੰ ਕੀਤੇ ਤਿੱਖੇ ਸਵਾਲ (ਵੀਡੀਓ) 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News