ਇੰਟਰਨੈਸ਼ਨਲ ਫਲਾਇਟ ਤੋਂ ਘਰ ਪਹੁੰਚਦੇ ਹੀ ਕ੍ਰਿਤੀ ਖਰਬੰਦਾ ਨੂੰ ਦਿਸੇ ''ਕੋਰੋਨਾ'' ਦੇ ਲੱਛਣ
4/10/2020 5:33:24 PM

ਮੁੰਬਈ (ਵੈੱਬ ਡੈਸਕ) - ਪੂਰਾ ਦੇਸ਼ 'ਲੌਕ ਡਾਊਨ' ਕਾਰਨ ਆਪਣੇ-ਆਪਣੇ ਘਰਾਂ ਵਿਚ ਕੈਦ ਹਨ। ਅਜਿਹੇ ਵਿਚ ਜ਼ਿਆਦਾਤਰ ਸਿਤਾਰੇ ਆਪਣੇ-ਆਪਣੇ ਘਰਾਂ ਵਿਚ ਹਨ। 'ਲੌਕ ਡਾਊਨ' ਤੋਂ ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਇਕ ਇੰਟਰਨੈਸ਼ਨਲ ਫਲਾਈਟ ਤੋਂ ਵਾਪਿਸ ਮੁੰਬਈ ਪਰਤੀ ਸੀ, ਉਸ ਸਮੇਂ ਤੋਂ ਕ੍ਰਿਤੀ ਖਰਬੰਦਾ ਕਵਾਰੰਟੀਨ ਵਿਚ ਹੈ। ਕ੍ਰਿਤੀ ਇਸ ਕਦਰ ਡਰ ਗਈ ਸੀ ਕਿ ਉਨ੍ਹਾਂ ਨੂੰ ਲੱਗਣ ਲੱਗਾ ਸੀ ਕਿ ਉਹ 'ਕੋਰੋਨਾ' ਦੀ ਲਪੇਟ ਵਿਚ ਆ ਗਈ ਹੈ। ਬੀਤੇ ਮਹੀਨੇ ਕ੍ਰਿਤੀ ਪ੍ਰੇਮੀ ਪੁਲਕਿਤ ਸਮਰਾਟ ਦੇ ਭਰਾ ਦੀ ਮੰਗਣੀ ਵਿਚ ਸ਼ਾਮਿਲ ਹੋਣ ਲਈ ਦਿੱਲੀ ਗਈ ਸੀ। ਜਿਥੋਂ ਉਨ੍ਹਾਂ ਨੇ ਇਕ ਇੰਟਰਨੈਸ਼ਨਲ ਫਲਾਇਟ ਲਈ ਸੀ ਅਤੇ ਮੁੰਬਈ ਪਹੁੰਚੀ ਸੀ। ਮੁੰਬਈ ਆਉਂਦੇ ਹੀ ਉਹ ਸਰਦੀ-ਖਾਂਸੀ ਦੀ ਲਪੇਟ ਵਿਚ ਆ ਗਈ।
ਮੁੰਬਈ ਮਿਰਰ ਨਾਲ ਗੱਲ ਕਰਦਿਆਂ ਕ੍ਰਿਤੀ ਨੇ ਦੱਸਿਆ ਕਿ ''ਘਰ ਪਹੁੰਚਦੇ ਹੀ ਮੈਨੂੰ ਜ਼ੁਕਾਮ ਹੋ ਗਿਆ ਅਤੇ ਨਾਲ ਹੀ ਖਾਂਸੀ ਆ ਰਹੀ ਸੀ। ਉਸ ਸਮੇ ਦੇਸ਼ ਵਿਚ ਕੋਰੋਨਾ ਟੈਸਟ ਕਿੱਟ ਉਪਲਬਧ ਨਹੀਂ ਸੀ, ਇਸ ਲਈ ਡਾਕਟਰ ਨੇ ਮੈਨੂੰ ਵੱਖਰੇ ਹੀ ਰਹਿਣ ਦੀ ਸਲਾਹ ਦਿੱਤੀ ਸੀ। ਨਾਲ ਹੀ ਉਨ੍ਹਾਂ ਨੇ ਲੱਛਣਾਂ 'ਤੇ ਨਿਗਰਾਨੀ ਰੱਖਣ ਲਈ ਵੀ ਕਿਹਾ ਸੀ। ਮੇਰੀ ਸਿਹਤ ਜਦੋਂ ਤਕ ਠੀਕ ਨਹੀਂ ਹੋਈ ਮੈਂ 3 ਦਿਨ ਬਹੁਤ ਪ੍ਰੇਸ਼ਾਨ ਰਹੀ। ਮੈਨੂੰ ਲੱਗ ਰਿਹਾ ਸੀ ਕਿ ਕੀਤੇ ਮੈਂ 'ਕੋਰੋਨਾ ਪਾਜ਼ੀਟਿਵ' ਤਾਂ ਨਹੀਂ ਹੋ ਗਈ।''
ਕ੍ਰਿਤੀ ਨੇ ਬੇਚੈਨੀ ਤੋਂ ਬਚਣ ਲਈ ਮੈਡੀਟੇਸ਼ਨ ਦੀ ਮਦਦ ਲਈ। ਫਿਲਹਾਲ ਕ੍ਰਿਤੀ ਅਤੇ ਪੁਲਕਿਤ ਇਕ ਹੀ ਬਿਲਡਿੰਗ ਵਿਚ ਰਹਿ ਰਹੇ ਹਨ। ਕ੍ਰਿਤੀ ਕਹਿੰਦੀ ਹੈ ਕਿ '' ਮੈਂ ਸ਼ੁਕਰ ਮਨਾਉਂਦੀ ਹਾਂ ਕਿ ਪੁਲਕਿਤ ਮੇਰੇ ਨਾਲ ਹੈ। ਉਨ੍ਹਾਂ ਕੱਪਲਸ ਬਾਰੇ ਸੋਚ ਵੀ ਨਹੀਂ ਸਕਦੀ ਹਾਂ, ਜੋ ਵੱਖ-ਵੱਖ ਰਹਿੰਦੇ। 'ਲੌਕ ਡਾਊਨ' ਵਿਚ ਉਹ ਕਿਵੇਂ ਮੈਨੇਜ਼ ਕਰ ਰਹੇ ਹੋਣਗੇ।''
ਇਸਤੋਂ ਪਹਿਲਾ ਕ੍ਰਿਤੀ ਨੇ ਇਹ ਵੀ ਦੱਸਿਆ ਕਿ 21 ਦਿਨ ਦੇ 'ਲੌਕ ਡਾਊਨ' ਦੌਰਾਨ ਪੁਲਕਿਤ ਮੇਰਾ ਕਿਵੇਂ ਧਿਆਨ ਰੱਖ ਰਿਹਾ ਹੈ। ਕ੍ਰਿਤੀ ਖਰਬੰਦਾ ਨੇ ਕਿਹਾ, ''ਪੁਲਕਿਤ ਹੀ ਮੇਰਾ ਇੰਨੀ ਦਿਨੀਂ ਖਿਆਲ ਰੱਖ ਰਿਹਾ ਹੈ। ਉਹ ਮੈਨੂੰ ਘਰ ਵਿਚ ਕੁਝ ਵੀ ਕਰਨ ਨਹੀਂ ਦਿੰਦੇ। ਮੈਂ ਅੱਜ ਤਕ ਪੁਲਕਿਤ ਵਰਗਾ ਧਿਆਨ ਰੱਖਣ ਵਾਲਾ ਪ੍ਰੇਮੀ ਨਹੀਂ ਦੇਖਿਆ। ਪੁਲਕਿਤ ਗਿਟਾਰ ਵਜਾਉਂਦਾ ਹੈ ਅਤੇ ਮੈਂ ਉਸ ਤੋਂ ਅੱਜਕਲ ਪਿਆਨੋ ਵਜਾਉਣਾ ਸਿੱਖ ਰਹੀ ਹਾਂ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ