ਹਰੇਕ ਦੀ ਜ਼ਿੰਦਗੀ ''ਚ ਰੰਗ ਭਰੇਗੀ ਫਿਲਮ ''ਡਾਕਾ''

9/17/2019 12:51:31 PM

ਜਲੰਧਰ (ਬਿਊਰੋ) - ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਆਪਣੀ ਆਉਣ ਵਾਲੀ ਫਿਲਮ 'ਡਾਕਾ' ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਜਿੱਥੇ ਇਸ ਫਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਉਤਸਾਹਿਤ ਹਨ, ਉੱਥੇ ਹੀ ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਸੈੱਟ ਤੋਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਹੜੀਆਂ ਕੁਝ ਨਾ ਕੁਝ ਫਿਲਮ ਬਾਰੇ ਬਿਆਨ ਕਰਦੀਆਂ ਨਜ਼ਰ ਆਈਆਂ। ਹੁਣ ਇਕ ਅਜਿਹਾ ਹੀ ਫਿਲਮ ਦਾ ਪੋਸਟਰ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫਿਲਮ ਹਰ ਕਿਸੇ ਦੀ ਜ਼ਿੰਦਗੀ 'ਚ ਖਾਸ ਰੰਗ ਭਰਨ ਵਾਲੀ ਹੈ। ਗਿੱਪੀ ਗਰੇਵਾਲ ਨੇ ਵੀ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ 'ਇਹ ਹਰ ਇਕ ਦੀ ਜ਼ਿੰਦਗੀ 'ਚ ਰੰਗ ਭਰ ਦੇਵੇਗੀ, 'ਡਾਕਾ' 1 ਨਵੰਬਰ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।''

 
 
 
 
 
 
 
 
 
 
 
 
 
 

They fill colours in each other's lives 😍 #Daaka releasing on 1st Nov, 2019. @bhushankumar @gippygrewal @zareenkhan #HumbleMotionPictures #BaljitSinghDeo #KrishanKumar #RavneetKaurGrewal @tseries.official @tseriesfilms #NareshKathooria

A post shared by Gippy Grewal (@gippygrewal) on Sep 16, 2019 at 10:35pm PDT


ਦੱਸ ਦਈਏ ਕਿ ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ 'ਚ ਫਿਲਮਾਈ ਅਤੇ ਗਿੱਪੀ ਗਰੇਵਾਲ ਦੀ ਕਹਾਣੀ ਅਤੇ ਸਕ੍ਰੀਨਪਲੇਅ ਵਾਲੀ ਇਹ ਫਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਤੋਂ ਇਲਾਵਾ ਇਸ ਫਿਲਮ 'ਚ ਰਾਣਾ ਰਣਬੀਰ, ਹੌਬੀ ਧਾਲੀਵਾਲ, ਰਵਿੰਦਰ ਮੰਡ, ਮੁਕੁਲ ਦੇਵ ਤੇ ਰਾਣਾ ਜੰਗ ਬਹਾਦਰ ਵਰਗੇ ਨਾਮੀ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News