''ਡਰੀਮ ਰਿਐਲਟੀ ਫਿਲਮਜ਼'' ਅਤੇ ''ਓਮਜੀ ਸਟਾਰ ਸਟੂਡੀਓ'' ਨੇ ਕੀਤਾ ਦੋ ਪੰਜਾਬੀ ਫਿਲਮ ਦਾ ਐਲਾਨ

9/13/2019 10:55:58 AM

ਜਲੰਧਰ (ਬਿਊਰੋ) - ਪੰਜਾਬੀ ਸਿਨੇਮਾ ਦਿਨੋਂ ਦਿਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਿੱਥੇ ਇੰਡਸਟਰੀ ਦੇ ਕਈ ਪੁਰਾਣੇ ਮੇਕਰਸ ਵੱਲੋਂ ਫਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਉੱਥੇ ਹੀ ਨਵੇਂ ਨਿਰਮਾਤਾ ਵੀ ਪੰਜਾਬੀ ਸਿਨੇਮਾ 'ਚ ਆ ਰਹੇ ਹਨ। ਡਰੀਮ ਰਿਐਲਟੀ ਫਿਲਮਜ਼ ਪੰਜਾਬੀ ਸਿਨੇਮਾ ਦਾ ਨਾਮੀ ਪ੍ਰੋਡਕਸ਼ਨ ਹਾਊਸ ਹੈ। ਡਰੀਮ ਰਿਐਲਟੀ ਫਿਲਮਜ਼ ਅਤੇ ਓਮਜੀ ਸਟਾਰ ਸਟੂਡੀਓ ਹੁਣ 2020 'ਚ ਦੋ ਵੱਡੀਆਂ ਫਿਲਮਾਂ ਲਈ ਕੋਲੈਬੋਰੇਟ ਕਰਨ ਜਾ ਰਹੇ ਹਨ। ਜੀ ਹਾਂ, 'ਰੁਪਿੰਦਰ ਗਾਂਧੀ 1' ਤੇ 'ਰੁਪਿੰਦਰ ਗਾਂਧੀ 2', 'ਡਾਕੂਆਂ ਦਾ ਮੁੰਡਾ', 'ਕਾਕਾ ਜੀ' ਅਤੇ 'ਡੀ. ਐੱਸ. ਪੀ. ਦੇਵ' ਦੀ ਸਫਲਤਾ ਤੋਂ ਬਾਅਦ ਹੁਣ 'ਡਾਕੂਆਂ ਦਾ ਮੁੰਡਾ 2' ਅਤੇ 'ਮੰਗਲ ਤਾਰਾ' ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਓਮਜੀ ਗਰੁੱਪ ਵੱਲੋਂ ਦਿੱਤੀ ਗਈ ਹੈ।

 

 
 
 
 
 
 
 
 
 
 
 
 
 
 

Get ready to witness the collaboration of like minded makers, #DreamRealityFilms and #OmjeeStarStudios in the year 2020! Stay tuned for more exciting updates! . . . #MangalTaara #DakuaanDaMunda2

A post shared by Omjee Group (@omjeegroup) on Sep 11, 2019 at 5:09am PDT

ਦੱਸ ਦਈਏ ਕਿ ਫਿਲਮ 'ਡਾਕੂਆਂ ਦਾ ਮੁੰਡਾ' ਦਾ ਸੀਕਵਲ 'ਡਾਕੂਆਂ ਦਾ ਮੁੰਡਾ 2' ਅਗਲੇ ਸਾਲ 11 ਸਤੰਬਰ 2020 'ਚ ਰਿਲੀਜ਼ ਹੋਵੇਗੀ। ਜਦੋਂ ਕਿ ਫਿਲਮ 'ਮੰਗਲ ਤਾਰਾ' ਅਗਲੇ ਸਾਲ ਅਪ੍ਰੈਲ 'ਚ ਰਿਲੀਜ਼ ਹੋਣ ਵਾਲੀ ਹੈ। 'ਡਾਕੂਆਂ ਦਾ ਮੁੰਡਾ' ਫਿਲਮ ਲੇਖਕ ਅਤੇ ਪੱਤਰਕਾਰ ਮਿੰਟੂ ਗੁਰਸਰੀਆ ਦੀ ਕਿਤਾਬ 'ਡਾਕੂਆਂ ਦਾ ਮੁੰਡਾ' 'ਤੇ ਅਧਾਰਿਤ ਸੀ, ਜਿਸ 'ਚ ਦੇਵ ਖਰੌੜ ਨੇ ਮੁੱਖ ਭੂਮਿਕਾ ਨਿਭਾਈ ਸੀ। ਹਾਲਾਂਕਿ ਇਨ੍ਹਾਂ ਫਿਲਮਾਂ ਦੀ ਸਟਾਰ ਕਾਸਟ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇੰਨ੍ਹਾਂ ਫਿਲਮਾਂ 'ਚ ਕਿਹੜਾ ਕਲਾਕਾਰ ਲੀਡ ਰੋਲ 'ਚ ਨਜ਼ਰ ਆਉਂਦਾ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News