ਦਲੇਰ ਮਹਿੰਦੀ ਨਾਲ ਸਪਨਾ ਚੌਧਰੀ ਲਾਏਗੀ ਠੁਮਕੇ

4/5/2019 2:49:14 PM

ਜਲੰਧਰ (ਬਿਊਰੋ) — ਹਰਿਆਣਵੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਹੁਣ ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਦਲੇਰ ਮਹਿੰਦੀ ਦਾ ਨਵਾਂ ਗੀਤ 'ਬਾਵਲੀ ਤਰੇਡ' ਆ ਰਿਹਾ ਹੈ, ਜਿਸ 'ਚ ਸਪਨਾ ਚੌਧਰੀ ਠੁਮਕੇ ਲਗਾਉਂਦੀ ਨਜ਼ਰ ਆਵੇਗੀ।

PunjabKesari

ਦੱਸ ਦਈਏ ਕਿ ਇਸ ਗੀਤ ਦਾ ਪੋਸਟਰ ਦਲੇਰ ਮਹਿੰਦੀ ਤੇ ਸਪਨਾ ਚੌਧਰੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਗੀਤ ਹਰਿਆਣਵੀ ਹੈ ਅਤੇ ਟੀ-ਸੀਰਿਜ਼ ਦੇ ਬੈਨਰ ਹੇਠ ਬਹੁਤ ਜਲਦ ਰਿਲੀਜ਼ ਹੋਵੇਗਾ।

PunjabKesari
ਦੱਸਣਯੋਗ ਹੈ ਕਿ ਦਲੇਰ ਮਹਿੰਦੀ ਬਾਲੀਵੁੱਡ ਦੇ ਹਿੱਟ ਗਾਇਕਾ 'ਚੋਂ ਇਕ ਹਨ। ਉਥੇ ਹੀ ਸਪਨਾ ਚੌਧਰੀ ਗੀਤ 'ਤੇਰੀ ਆਂਖੀਆਂ ਕਾ ਯੋ ਕਾਜਲ' ਨਾਲ ਚਰਚਾ 'ਚ ਆਈ ਸੀ। ਦੱਸ ਦਈਏ ਕਿ ਸਪਨਾ ਚੌਧਰੀ ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' ਮੁਕਾਬਲੇਬਾਜ਼ ਵੀ ਰਹਿ ਚੁੱਕੀ ਹੈ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News