ਨੇਹਾ ਕੱਕੜ ਤੇ ਸੁੱਖੀ ਦਾ ਗੀਤ 'ਵਾਹ ਵਈ ਵਾਹ' ਰਿਲੀਜ਼ (ਵੀਡੀਓ)

10/4/2019 9:01:29 AM

ਜਲੰਧਰ (ਬਿਊਰੋ) — ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਮਿਊਜ਼ਿਕਲ ਡੌਕਟਰਜ਼ ਸੁੱਖੀ ਦਾ ਨਵਾਂ ਗੀਤ 'ਵਾਹ ਵਈ ਵਾਹ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਹੀ ਘੰਟਿਆਂ 'ਚ ਲੱਖਾਂ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ। ਦੱਸ ਦਈਏ ਕਿ ਨੇਹਾ ਕੱਕੜ ਤੇ ਸੁੱਖੀ ਦੇ ਗੀਤ 'ਵਾਹ ਵਈ ਵਾਹ' ਦੇ ਬੋਲ ਜਾਨੀ ਦੀ ਕਲਮ 'ਚੋਂ ਨਿਕਲੇ ਹਨ, ਜਿਸ ਨੂੰ ਸੁੱਖੀ ਨੇ ਆਪਣੇ ਮਿਊਜ਼ਿਕ ਨਾਲ ਚਾਰ ਚੰਨ ਲਾ ਕੇ ਹੋਰ ਵੀ ਖੂਬਸੂਰਤ ਬਣਾ ਦਿੱਤਾ। ਗੀਤ ਦੇ ਵੀਡੀਓ ਦੀ ਗੱਲ ਕਰੀਏ ਤਾਂ ਅਰਵਿੰਦਰ ਖਹਿਰਾ ਨੇ ਸ਼ਾਨਦਾਰ ਤਿਆਰ ਕੀਤਾ ਹੈ।

ਦੱਸਣਯੋਗ ਹੈ ਕਿ 'ਵਾਹ ਵਈ ਵਾਹ' ਗੀਤ ਦੇ ਵੀਡੀਓ 'ਚ ਨੇਹਾ ਕੱਕੜ ਤੇ ਸੁੱਖੀ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਇਹ ਗੀਤ ਮਸਤੀ ਵਾਲਾ ਹੈ, ਜੋ ਕਿ ਸਭ ਨੂੰ ਨੱਚਣ ਲਈ ਮਜ਼ਬੂਰ ਕਰਦਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News