ਚੀਨ ''ਚ ਬਾਲੀਵੁੱਡ ਦੀਆਂ ਇਨ੍ਹਾਂ ਫਿਲਮਾਂ ਨੇ ਮਚਾਈ ਧੂੰਮ

6/2/2019 10:27:35 AM

ਮੁੰਬਈ(ਬਿਊਰੋ)— ਭਾਰਤੀ ਫਿਲਮਾਂ ਲਈ ਚੀਨ ਦਾ ਇਕ ਵੱਡਾ ਮਾਰਕਿਟ ਬਣ ਕੇ ਉੱਭਰ ਰਿਹਾ ਹੈ। ਬਾਲੀਵੁੱਡ ਫਿਲਮਾਂ ਨੂੰ ਚੀਨ 'ਚ ਮਸ਼ਹੂਰ ਕਰਨ ਦਾ ਕਰੈਡਿਟ ਆਮਿਰ ਖਾਨ ਦੀ ਫਿਲਮ 'ਦਬੰਗ' ਨੂੰ ਜਾਂਦਾ ਹੈ। ਆਮਿਰ ਖਾਨ ਦੀ ਇਸ ਫਿਲਮ ਨੇ ਉੱਥੇ 1400 ਕਰੋੜ ਦੀ ਕਮਾਈ ਕੀਤੀ ਸੀ। 'ਦਬੰਗ' ਚੀਨ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਹੈ।
PunjabKesari
'ਦੰਗਲ' ਤੋਂ ਬਾਅਦ ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' ਨੇ ਵੀ ਚੀਨ 'ਚ ਜ਼ਬਰਦਸਤ ਕਮਾਈ ਕੀਤੀ ਸੀ। ਆਮਿਰ ਖਾਨ ਦੀ ਇਸ ਫਿਲਮ ਨੇ ਚੀਨ 'ਚ 831.47 ਕਰੋੜ ਦੀ ਕਮਾਈ ਕੀਤੀ ਸੀ।
PunjabKesari
ਚੀਨ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮਾਂ 'ਚ ਤੀਜਾ ਨਾਲ ਆਯੂਸ਼ਮਾਨ ਖੁਰਾਨਾ ਦੀ 'ਅੰਧਾਧੁਨ' ਦਾ ਹੈ। ਚੀਨ 'ਚ 'ਅੰਧਾਧੁਨ ਪਿਯਾਨੋ ਮੈਨ' ਦੇ ਨਾਮ ਨਾਲ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਚੀਨ 'ਚ 303 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਸੀ।
PunjabKesari
2015 'ਚ ਆਈ ਸਲਮਾਨ ਖਾਨ ਦੀ ਫਿਲਮ 'ਬਜਰੰਗੀ ਭਾਈਜਾਨ' ਨੇ ਭਾਰਤ 'ਚ ਕਈ ਰਿਕਾਰਡ ਤੋੜ੍ਹੇੇ। ਉੱਥੇ ਹੀ ਇਹ ਫਿਲਮ ਸਾਲ 2017 'ਚ ਚੀਨ 'ਚ ਰਿਲੀਜ਼ ਕੀਤੀ ਗਈ ਸੀ। 'ਬਜਰੰਗੀ ਭਾਈਜਾਨ' ਨੇ ਚੀਨ 'ਚ 295.76 ਕਰੋੜ ਦੀ ਕਮਾਈ ਕੀਤੀ ਸੀ।
PunjabKesari
ਇਰਫਾਨ ਖਾਨ ਅਤੇ ਪਾਕਿਸਤਾਨੀ ਅਦਾਕਾਰਾ ਸਭਾ ਕਮਰ ਦੀ ਫਿਲਮ 'ਹਿੰਦੀ ਮੀਡੀਅਮ' ਨੂੰ ਭਾਰਤ 'ਚ ਕਾਫੀ ਪਸੰਦ ਕੀਤਾ ਗਿਆ ਸੀ। ਚੀਨ 'ਚ ਵੀ ਇਸ ਫਿਲਮ ਨੇ ਜ਼ਬਰਦਸਤ ਕਮਾਈ ਕੀਤੀ ਸੀ। ਚੀਨ 'ਚ 'ਹਿੰਦੀ ਮੀਡੀਅਮ' ਦਾ ਕੁੱਲ ਕੁਲੈਕਸ਼ਨ 219.17 ਕਰੋੜ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News