ਹਨੂੰਮਾਨ ਬਣਨ ਲਈ ਰੋਜ਼ਾਨਾ 3 ਘੰਟੇ ਤਕ ਮੇਕਅੱਪ ਕਰਵਾਉਂਦੇ ਸਨ ਦਾਰਾ ਸਿੰਘ, ਜਾਣੋ ਕੁਝ ਖਾਸ ਗੱਲਾਂ

7/12/2017 4:53:25 PM

ਮੁੰਬਈ— ਦਾਰਾ ਸਿੰਘ ਦੀ ਪਛਾਣ ਇਕ ਪਹਿਲਵਾਨ, ਅਭਿਨੇਤਾ ਤੇ ਰਾਜਨੇਤਾ ਵਜੋਂ ਰਹੀ ਹੈ ਪਰ ਇਸ ਸਭ ਤੋਂ ਅਲੱਗ ਦੇਸ਼ ਦੇ ਘਰ-ਘਰ 'ਚ ਉਹ ਅੱਜ ਵੀ ਹਨੂੰਮਾਨ ਦੇ ਰੂਪ 'ਚ ਯਾਦ ਕੀਤੇ ਜਾਂਦੇ ਹਨ। 12 ਜੁਲਾਈ, 2012 ਨੂੰ ਦਾਰਾ ਸਿੰਘ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ—
1. ਦਾਰਾ ਸਿੰਘ ਨੇ ਲਗਭਗ 148 ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ ਤੋਂ 16 ਫਿਲਮਾਂ 'ਚ ਉਸ ਨਾਲ ਮੁਮਤਾਜ ਸੀ। ਦੋਵਾਂ ਦੀ ਜੋੜੀ ਬੀ ਗ੍ਰੇਡ ਫਿਲਮਾਂ 'ਚ ਸਭ ਤੋਂ ਮਹਿੰਗੀ ਸੀ।
2. ਦਾਰਾ ਸਿੰਘ 60 ਦੇ ਦਹਾਕੇ 'ਚ ਸਭ ਤੋਂ ਮਹਿੰਗੇ ਕਲਾਕਾਰਾਂ 'ਚ ਸ਼ਾਮਲ ਸਨ। ਉਹ ਇਕ ਫਿਲਮ ਲਈ 4 ਲੱਖ ਰੁਪਏ ਫੀਸ ਲੈਂਦੇ ਸਨ।
3. ਰਾਮਾਨੰਦ ਸਾਗਰ ਦੇ 'ਰਾਮਾਇਣ' 'ਚ ਦਾਰਾ ਸਿੰਘ ਨੂੰ ਦਿੱਤੇ ਗਏ ਹਨੂੰਮਾਨ ਦੇ ਕਿਰਦਾਰ ਦੀ ਵਜ੍ਹਾ ਕਾਰਨ ਉਹ ਘਰ-ਘਰ 'ਚ ਪੂਜੇ ਜਾਣ ਲੱਗੇ ਸਨ। 'ਰਾਮਾਇਣ' 'ਚ ਹਨੂੰਮਾਨ ਦੇ ਕਿਰਦਾਰ ਲਈ ਦਾਰਾ ਸਿੰਘ ਦੇ ਮੇਕਅੱਪ 'ਤੇ ਲਗਭਗ 3-4 ਘੰਟੇ ਦਾ ਸਮਾਂ ਲੱਗਦਾ ਸੀ। ਦਾਰਾ ਸਿੰਘ ਖੁਦ ਵੀ ਹਨੂੰਮਾਨ ਭਗਤ ਸਨ। ਉਥੇ ਮੇਕਅੱਪ ਤੇ ਚਿਹਰੇ 'ਤੇ ਮਾਸਕ ਲੱਗੇ ਹੋਣ ਕਾਰਨ ਉਹ ਦਿਨ ਭਰ ਖਾਣਾ ਨਹੀਂ ਖਾਂਦੇ ਸਨ।
4. ਦਾਰਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੇਲਿਆਂ ਤੇ ਬਾਜ਼ਾਰਾਂ 'ਚ ਛੋਟੀ-ਮੋਟੀਆਂ ਲੜਾਈਆਂ ਨਾਲ ਕੀਤੀ ਸੀ। ਸਾਲ 1954 'ਚ 26 ਸਾਲ ਦੀ ਉਮਰ 'ਚ ਉਹ ਨੈਸ਼ਨਲ ਰੈਸਲਿੰਗ ਚੈਂਪੀਅਨ ਬਣ ਗਏ ਸਨ। ਆਪਣੀ ਪਹਿਲਵਾਨੀ ਲਈ ਉਨ੍ਹਾਂ ਨੂੰ ਦੇਸ਼ ਭਰ ਤੋਂ ਸਨਮਾਨ ਮਿਲਿਆ ਸੀ।
5. 1959 'ਚ ਹੋਈਆਂ ਕਾਮਨਵੈਲਥ ਖੇਡਾਂ ਦੌਰਾਨ ਕਿੰਗ ਕਾਂਗ, ਜਾਰਜ ਗਾਰਡੀਕੋ ਤੇ ਜਾਨ ਡੀਸਿਲਵਾ ਵਰਗੇ ਪੁਰਾਣੇ ਪਹਿਲਵਾਨਾਂ ਨੂੰ ਹਰਾ ਕੇ ਉਹ ਚੈਂਪੀਅਨ ਬਣ ਗਏ ਸਨ। 1968 'ਚ ਅਮਰੀਕਾ ਦੇ ਲੋਊ ਨੂੰ ਹਰਾ ਕੇ ਉਹ ਵਰਲਡ ਚੈਂਪੀਅਨ ਬਣ ਗਏ ਸਨ।
6. 'ਜਬ ਵੀ ਮੈੱਟ' ਦਾਰਾ ਸਿੰਘ ਦੀ ਆਖਰੀ ਫਿਲਮ ਸੀ, ਇਸ 'ਚ ਉਨ੍ਹਾਂ ਨੇ ਕਰੀਨਾ ਕਪੂਰ ਦੇ ਦਾਦਾ ਜੀ ਦਾ ਕਿਰਦਾਰ ਨਿਭਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News