ਜਦੋਂ ਦਾਰਾ ਸਿੰਘ ਨੇ 200 ਕਿਲੋ ਦੇ ਕਿੰਗਕਾਂਗ ਨੂੰ ਦਿੱਤੀ ਸੀ ਪਟਖਣੀ

7/12/2019 4:17:41 PM

ਮੁੰਬਈ(ਬਿਊਰੋ)— ਮਸ਼ਹੂਰ ਟੀ.ਵੀ. ਸ਼ੋਅ 'ਰਾਮਾਇਣ' 'ਚ ਹਨੂਮਾਨ ਜੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਾਰਾ ਸਿੰਘ ਦੀ ਅੱਜ ਬਰਸੀ ਹੈ। ਦਾਰਾ ਸਿੰਘ ਐਕਟਿੰਗ ਤੋਂ ਇਲਾਵਾ ਕੁਸ਼ਤੀ ਦੀ ਦੁਨੀਆ 'ਚ ਵੀ ਮਸ਼ਹੂਰ ਹਸਤੀ ਰਹੇ ਸਨ। ਆਓ ਅੱਜ ਉਨ੍ਹਾਂ ਦੀ ਬਰਸੀ 'ਤੇ ਜਾਣਦੇ ਹਾਂ ਉਨ੍ਹਾਂ ਦੀਆਂ ਹੀ ਕੁਝ ਦਿਲਚਸਪ ਗੱਲਾਂ ਬਾਰੇ। ਦਾਰਾ ਸਿੰਘ ਜਨਮ 19 ਨਵੰਬਰ, 1928 'ਚ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਇਕ ਪਿੰਡ 'ਚ ਹੋਇਆ ਸੀ। ਦਾਰਾ ਸਿੰਘ ਬਚਪਨ ਤੋਂ ਹੀ ਪਹਿਲਵਾਨੀ ਦੇ ਦੀਵਾਨੇ ਸਨ। ਉਨ੍ਹਾਂ ਨੇ ਪਹਿਲਵਾਨੀ ਨੂੰ ਹੀ ਆਪਣਾ ਸਭ ਕੁਝ ਬਣਾ ਲਿਆਇਆ, ਜਿਸ ਕਾਰਨ ਦਾਰਾ ਸਿੰਘ ਦਾ ਨਾਂ ਪੂਰੀ ਦੁਨੀਆ 'ਚ ਪ੍ਰਸਿੱਧ ਹੋਇਆ।
PunjabKesari
ਦਾਰਾ ਸਿੰਘ ਪਹਿਲੇ ਆਪਣੇ ਪਿੰਡ 'ਚ ਕੁਸ਼ਤੀ ਕਰਦੇ ਸਨ ਪਰ ਕਹਿੰਦੇ ਹਨ ਕਿ ਪ੍ਰਤਿਭਾ ਕਦੇ ਲੁੱਕਦੀ ਨਹੀਂ। ਪਿੰਡ ਦੀ ਕੁਸ਼ਤੀ ਨਾਲ ਦਾਰਾ ਸਿੰਘ ਇੰਨੇ ਮਸ਼ਹੂਰ ਹੋਏ ਕਿ ਉਨ੍ਹਾਂ ਨੂੰ ਸ਼ਹਿਰਾਂ 'ਚ ਪਹਿਲਵਾਨੀ ਦੇ ਸੱਦੇ ਆਉਣ ਲੱਗੇ ਅਤੇ ਕੁਸ਼ਤੀ ਦੀ ਦੁਨੀਆ 'ਚ ਹੋਲੀ-ਹੋਲੀ ਉਹ ਵੀ ਅੱਗੇ ਵਧਦੇ ਗਏ। 1947 'ਚ ਦਾਰਾ ਸਿੰਘ ਸਿੰਘਾਪੁਰ ਚਲੇ ਗਏ, ਉੱਥੇ ਰਹਿੰਦੇ ਹੋਏ ਉਨ੍ਹਾਂ ਨੇ 'ਭਾਰਤੀ ਸਟਾਈਲ' ਦੀ ਕੁਸ਼ਤੀ 'ਚ ਮਲੇਸ਼ੀਆ ਦੇ ਚੈਂਪੀਅਨ ਤ੍ਰਿਲੋਕ ਸਿੰਘ ਨੂੰ ਹਰਾ ਕੇ 'ਚੈਂਪੀਅਨ ਆਫ ਮਲੇਸ਼ੀਆ' ਦਾ ਖਿਤਾਬ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਕਦੇ ਨਹੀਂ ਦੇਖਿਆ।
PunjabKesari
ਸਭ ਤੋਂ ਦਿਲਚਸਪ ਲੜਾਈ ਉਸ ਸਮੇਂ ਹੋਈ ਸੀ, ਜਦੋ ਦਾਰਾ ਸਿੰਘ ਅਤੇ ਉਸ ਸਮੇਂ ਦੇ ਸਭ ਤੋਂ ਤਾਕਤਵਾਰ ਪਹਿਲਵਾਨ ਕਿੰਗਕਾਂਗ ਦਾ ਆਪਸ 'ਚ ਮੁਕਾਬਲਾ ਹੋਇਆ ਤਾਂ ਦੇਖਣ ਵਾਲੇ ਦੰਗ ਰਹਿ ਗਏ। ਕਿੰਗਕਾਂਗ ਅਤੇ ਦਾਰਾ ਸਿੰਘ ਜਦੋ ਮੁਕਾਬਲੇ ਲਈ ਰਿੰਗ 'ਚ ਉਤਰੇ ਤਾਂ ਦੇਖਣ ਵਾਲੇ ਡਰ ਗਏ ਕਿ ਦਾਰਾ ਸਿੰਘ ਦਾ ਕੀ ਹੋਵੇਗਾ? ਕਿਉਂਕਿ ਉਸ ਸਮੇਂ ਉਹ ਲੜਾਈ ਹੋ ਰਹੀ ਸੀ, ਉਸ ਸਮੇਂ ਦਾਰਾ ਸਿੰਘ ਦਾ ਭਾਰ 130 ਕਿਲੋ ਅਤੇ ਕਿੰਗਕਾਂਗ ਦਾ ਭਾਰ 200 ਕਿਲੋ ਸੀ। ਸਾਰੇ ਸਮਝਦੇ ਸਨ ਕਿ ਕਿੰਗਕਾਂਗ ਆਰਾਮ ਨਾਲ ਜਿੱਤ ਜਾਵੇਗਾ ਪਰ ਜਦੋਂ ਦੋਵਾਂ ਦੀ ਲੜਾਈ ਸ਼ੁਰੂ ਹੋਈ ਤਾਂ ਦਾਰਾ ਸਿੰਘ ਨੇ ਉਸ ਨੂੰ ਚੁੱਕ ਕੇ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਸਾਰੇ ਹੈਰਾਨ ਹੋ ਗਏ ਅਤੇ ਸਾਰਾ ਹਾਲ ਤਾੜੀਆਂ ਨਾਲ ਗੁੰਜਣ ਲੱਗਾ। ਦਾਰਾ ਸਿੰਘ ਨੇ ਆਸਟ੍ਰੇਲੀਆ ਦੇ ਕਿੰਗਕਾਂਗ ਨੂੰ ਚੁੱਕ-ਚੁੱਕ ਕੇ ਇੰਨਾਂ ਸੁੱਟਿਆ ਕਿ ਹਰ ਪਾਸੇ ਉਸ ਦਾ ਨਾਂ ਗੁੰਜਣ ਲੱਗਿਆ ਅਤੇ ਫਿਰ ਕਿੰਗ ਕਾਂਗ ਨੇ ਰੇਫਰੀ ਨੂੰ ਆਵਾਜ਼ ਦਿੱਤੀ ਕੀ ਦਾਰਾ ਸਿੰਘ ਨੂੰ ਰੋਕੋ, ਪਰ ਜਦੋ ਤੱਕ ਰੇਫਰੀ ਕੁਝ ਕਹਿੰਦਾ ਦਾਰਾ ਸਿੰਘ ਨੇ 200 ਕਿਲੋ ਦੇ ਕਿੰਗ ਕਾਂਗ ਨੂੰ ਚੁੱਕ ਕੇ ਰਿੰਗ ਤੋਂ ਬਾਹਰ ਸੁੱਟ ਦਿੱਤਾ।
PunjabKesari
ਦਾਰਾ ਸਿੰਘ ਨੇ 'ਫੌਲਾਦ', 'ਮਰਦ', 'ਮੇਰਾ ਨਾਮ ਜੋਕਰ', 'ਕਲ ਹੋ ਨਾ ਹੋ' ਅਤੇ 'ਜਬ ਵੀ ਮੇਟ','ਹਮ ਸਭ ਚੋਰ ਹੈਂ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਨਿੱਜ਼ੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦਾਰਾ ਸਿੰਘ ਨੇ ਦੋ ਵਿਆਹ ਕੀਤੇ ਸਨ ਅਤੇ ਉਨ੍ਹਾਂ ਦੇ 6 ਬੱਚੇ ਸਨ। 7 ਜੁਲਾਈ 2012 ਨੂੰ ਦਾਰਾ ਸਿੰਘ ਨੂੰ ਹਾਰਟ ਅਟੈਕ ਹੋਇਆ ਸੀ ਅਤੇ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਭਰਤੀ ਕਰਾਇਆ ਗਿਆ। 12 ਜੁਲਾਈ 2012 ਨੂੰ ਉਨ੍ਹਾਂ ਨੂੰ ਆਖਰੀ ਸਾਹ ਲਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News