ਇਸ ਕਾਰਨ ‘ਰਾਮਾਇਣ’ ’ਚ ਹਨੂਮਾਨ ਬਣੇ ਦਾਰਾ ਸਿੰਘ ਦਿਨ ’ਚ ਖਾਂਦੇ ਸੀ ਸਿਰਫ 100 ਬਾਦਾਮ

5/18/2020 10:34:37 AM

ਮੁੰਬਈ(ਬਿਊਰੋ)- ਰਾਮਾਨੰਦ ਸਾਗਰ ਦੀ ‘ਰਾਮਾਇਣ’ ਦੇ ਮਹਾਨਾਇਕ, ਮਹਾਬਲੀ ਰਾਮਭਗਤ ਸ਼੍ਰੀ ਹਨੂਮਾਨ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਾਰਾ ਸਿੰਘ ਤਾਂ ਸਾਡੇ ਵਿਚਕਾਰ ਨਹੀਂ ਰਹੇ ਪਰ ‘ਰਾਮਾਇਣ’ ਵਿਚ ਨਿਭਾਏ ਗਏ ਹਨੂਮਾਨ ਦੇ ਕਿਰਦਾਰ ਨੇ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿਚ ਉਨ੍ਹਾਂ ਦੀ ਯਾਦ ਸੰਭਾਲ ਕੇ ਰੱਖੀ ਹੈ। 60 ਸਾਲ ਦੀ ਉਮਰ ਵਿਚ ‘ਰਾਮਾਇਣ’ ਦੇ ਬਜਰੰਗੀ ਨੂੰ ਇਹ ਕਿਰਦਾਰ ਆਫਰ ਹੋਇਆ ਸੀ। ਉਸ ਸਮੇਂ ਸਾਰਾ ਸਿੰਘ ਗੋਡਿਆਂ ਦੇ ਦਰਦ ਦੀ ਸਮੱਸਿਆ ਨਾਲ ਪ੍ਰੇਸ਼ਾਨ ਸਨ। ਦਾਰਾ ਸਿੰਘ ਹਨੂਮਾਨ ਦੇ ਕਿਰਦਾਰ ਲਈ ਰਾਮਾਨੰਦ ਸਾਗਰ ਦੀ ਪਹਿਲੀ ਪਸੰਦ ਸੀ।

Dara Singh used to eat 100 almonds and drink 3 coconut water before shooting
ਹਨੂਮਾਨ ਦੇ ਕਿਰਦਾਰ ਤੋਂ ਅਦਾਕਾਰ ਅਤੇ ਰੈਸਲਰ ਸਾਰ ਸਿੰਘ ਪਹਿਲਾਂ ਹੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਸਾਲ 1976 ਵਿਚ ਆਈ ਫਿਲਮ ‘ਬਜਰੰਗਬਲੀ’ ਵਿਚ ਦਾਰਾ ਸਿੰਘ ਪਹਿਲਾਂ ਹੀ ਹਨੂਮਾਨ ਦਾ ਕਿਰਦਾਰ ਨਿਭਾ ਚੁੱਕੇ ਸਨ। ਜਦੋਂ ਰਾਮਾਨੰਦ ਸਾਗਰ ਨੂੰ ਦਾਰਾ ਸਿੰਘ ਨੇ ਆਪਣੇ ਗੋਡਿਆਂ ਦੇ ਦਰਦ ਦੀ ਸਮੱਸਿਆ ਦੱਸੀ ਤਾਂ ਰਾਮਾਨੰਦ ਨੇ ਕਿਹਾ ਕਿ ਇਹ ਕਿਰਦਾਰ ਮੈਂ ਨਹੀਂ ਖੁਦ ਭਗਵਾਨ ਚਾਹੁੰਦੇ ਹਨ ਕਿ ਤੁਸੀਂ ਕਰੋ। ਅਜਿਹਾ ਮੈਂ ਸੁਪਨੇ ਵਿਚ ਦੇਖਿਆ ਹੈ। ਰਾਮਾਨੰਦ ਸਾਗਰ ਨਾਲ ਆਪਣੇ ਪਰਿਵਾਰ ਵਰਗੇ ਰਿਸ਼ਤੇ ਹੋਣ ਦੇ ਚਲਦੇ ਦਾਰਾ ਸਿੰਘ ਫਿਰ ਕਦੇ ਨਾਂਹ ਨਾ ਬੋਲ ਸਕੇ। 


1976 ਵਿਚ ਆਈ ਫਿਲਮ ‘ਬਜਰੰਗਬਲੀ’ ਨੂੰ ਡਾਇਰੈਕਟਰ ਚੰਦਰਕਾਂਤ ਨੇ ਬਣਾਇਆ ਸੀ। ਇਸ ਫਿਲਮ ਵਿਚ ਮਧੁਰ ਸੰਗੀਤ ਦਿੱਤਾ ਸੀ। ਕਲਿਆਣ ਜੀ ਆਨੰਦ ਜੀ ਨੇ, ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ ਅਤੇ ਮਹਿੰਦਰ ਕਪੂਰ ਦੀ ਆਵਾਜ਼ ਵਿਚ ਇਸ ਫਿਲਮ ਦੇ ਗੀਤ ਰਿਕਾਰਡ ਕੀਤੇ ਗਏ ਸਨ। ਇਹ ਫਿਲਮ ਉਸ ਸਮੇਂ ਵਿਚ ਜ਼ਬਰਦਸਤ ਹਿੱਟ ਰਹੀ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਦਾਰਾ ਸਿੰਘ ਹਨੂਮਾਨ ਦੇ ਕਿਰਦਾਰ ਦੇ ਲਈ ਸਭ ਤੋਂ ਪਹਿਲੇ ਦਾਅਵੇਦਾਰ ਮੰਨੇ ਜਾਣ ਲੱਗੇ। ਫਿਰ 1987-88 ਵਿਚ ਰਾਮਾਨੰਦ ਸਾਗਰ ਨੇ ਦਾਰਾ ਸਿੰਘ ਨੂੰ ਆਪਣੇ ਇਤਿਹਾਸਕ ‘ਰਾਮਾਇਣ’ ਦਾ ਹਨੂਮਾਨ ਬਣਾਇਆ।

ਮੀਡੀਆ ਨਾਲ ਗੱਲਬਾਤ ਦੌਰਾਨ ਦਾਰਾ ਸਿੰਘ ਦੇ ਬੇਟੇ ਅਤੇ ਅਦਾਕਾਰ ਵਿੰਦੂ ਦਾਰਾ ਸਿੰਘ ਨੇ ਦੱਸਿਆ ਕਿ ਪਿਤਾ ਦਾਰਾ ਸਿੰਘ ਅਮਰ ਪਿੰਡ ਵਿਚ ਹੋ ਰਹੀ ‘ਰਾਮਾਇਣ’ ਦੀ ਸ਼ੂਟਿੰਗ ਦੇ ਸਮੇਂ ਸਾਰਾ ਦਿਨ ਹਨੂਮਾਨ ਦਾ ਮਾਸਕ ਨਹੀਂ ਉਤਾਰਦੇ ਸਨ। ਡਾਈਟ ਵਿਚ ਸਿਰਫ 100 ਬਾਦਾਮ ਅਤੇ ਪੂਰੇ ਦਿਨ 3 ਨਾਰੀਅਲ ਪਾਣੀ ਪੀ ਕੇ ਉਹ ਸ਼ੂਟਿੰਗ ਕਰਿਆ ਕਰਦੇ ਸਨ ਤਾਂ ਕਿ ਵਾਰ-ਵਾਰ ਖਾਣ ਪੀਣ ਦੇ ਲਈ ਆਪਣਾ ਮਾਸਕ ਨਾ ਲਾਉਣਾ ਪਵੇ ਅਤੇ ਮੇਕਅੱਪ ਮੈਨ ਨੂੰ ਵਾਰ-ਵਾਰ ਪਰੇਸ਼ਾਨੀ ਨਾ ਹੋਵੇ।

 

ਇਹ ਵੀ ਪੜ੍ਹੋ: 4 ਸਾਲ ਤੋਂ ਇਸ ਬੀਮਾਰੀ ਨਾਲ ਜੂਝ ਰਹੀ ਸੀ ਸੁਸ਼ਮਿਤਾ ਸੇਨ, ਠੀਕ ਹੋਣ ’ਤੇ ਦੱਸਿਆ ਦਿਲ ਦਾ ਹਾਲ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News