ਚਰਚਾ 'ਚ ਛਾਇਆ 'ਦਾਸਤਾਨ-ਏ-ਮੀਰੀ ਪੀਰੀ' ਦਾ ਦੂਜਾ ਗੀਤ 'ਦੋ ਤਲਵਾਰਾਂ' (ਵੀਡੀਓ)

5/31/2019 8:54:31 AM

ਚੰਡੀਗੜ੍ਹ (ਬਿਊਰੋ) — 'ਦਾਸਤਾਨ-ਏ-ਮੀਰੀ ਪੀਰੀ' ਫਿਲਮ ਆਪਣੇ ਐਲਾਨ ਤੋਂ ਬਾਅਦ ਹੀ ਸੁਰਖੀਆਂ 'ਚ ਰਹੀ ਹੈ, ਜਿਸ ਦਾ ਕਾਰਨ ਹੈ ਇਸ ਦਾ ਵਿਸ਼ਾ। 1604 ਈ. 'ਤੇ ਆਧਾਰਿਤ ਇਹ ਫਿਲਮ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਮੁਗਲਾਂ ਦੇ ਅੱਤਿਆਚਾਰਾਂ ਖਿਲਾਫ ਦੋ ਤਲਵਾਰਾਂ ਮੀਰੀ ਤੇ ਪੀਰੀ ਧਾਰਨ ਕਰਨ ਨੂੰ ਸਮਰਪਿਤ ਹੈ। ਮੀਰੀ ਤੇ ਪੀਰੀ ਦੋਵੇਂ ਸੰਸਾਰਕ ਤੇ ਅਧਿਆਤਮਕ ਸ਼ਕਤੀ ਨੂੰ ਦਰਸਾਉਂਦੀਆਂ ਹਨ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਛਟਮਪੀਰ ਪ੍ਰੋਡਕਸ਼ਨਜ਼ ਤੇ ਵ੍ਹਾਈਟ ਹਿੱਲ ਸਟੂਡੀਓ ਐਨੀਮੇਟਿਡ ਫਿਲਮ ਰਿਲੀਜ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਏ ਫਿਲਮ ਦੇ ਗੀਤ 'ਦੋ ਤਲਵਾਰਾਂ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਮੋ. ਇਰਸ਼ਾਦ ਨੇ ਆਪਣੀ ਆਵਾਜ਼ ਦਿੱਤੀ ਹੈ ਤੇ ਕੁਲਜੀਤ ਸਿੰਘ ਨੇ ਇਸ ਨੂੰ ਸੰਗੀਤ ਦਿੱਤਾ ਹੈ। ਹਰਵਿੰਦਰ ਸਿੰਘ ਨੇ ਇਸ 'ਚ ਸਾਰੰਗੀ ਵਜਾਈ ਹੈ।


ਇਸ ਐਨੀਮੇਟਿਡ ਫਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਨੂੰ ਗੁਰਜੋਤ ਸਿੰਘ ਆਹਲੂਵਾਲੀਆ ਨੇ ਲਿਖਿਆ ਹੈ, ਜੋ ਇਸ ਫਿਲਮ ਦੇ ਸਹਿ ਨਿਰਦੇਸ਼ਕ ਵੀ ਹਨ। ਰਿਸਰਚ ਨੂੰ ਸੰਪੂਰਨ ਕੀਤਾ ਹੈ ਡਾ. ਆਈ. ਐੱਸ. ਗੋਗੋਆਣੀ ਨੇ। ਫਿਲਮ ਦਾ ਸਕ੍ਰੀਨਪਲੇਅ ਲਿਖਿਆ ਹੈ ਸਾਗਰ ਕੋਟੀਕਰ ਤੇ ਸਾਹਨੀ ਸਿੰਘ ਨੇ। ਫਿਲਮ ਨੂੰ ਸੰਗੀਤ ਦਿੱਤਾ ਹੈ ਕੁਲਜੀਤ ਸਿੰਘ ਨੇ। ਫਿਲਮ ਦਾ ਬੈਕਗਰਾਊਂਡ ਸਕੋਰ ਦਿੱਤਾ ਹੈ ਅਨਾਮਿਕ ਚੌਹਾਨ ਨੇ। ਬਰੂਮਹਾ ਸਟੂਡੀਓਜ਼ ਨੇ ਇਸ ਫਿਲਮ ਦੀ ਐਨੀਮੇਸ਼ਨ ਕੀਤੀ ਹੈ। ਪੂਰੇ ਪ੍ਰਾਜੈਕਟ ਨੂੰ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਨਵਦੀਪ ਕੌਰ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਨੋਬਲਪ੍ਰੀਤ ਸਿੰਘ, ਬਲਰਾਜ ਸਿੰਘ, ਮਨਮੋਹਤ ਸਿੰਘ ਮਾਰਸ਼ਲ ਫਿਲਮ ਦੇ ਸਹਿ-ਨਿਰਮਾਤਾ ਹਨ। ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ। ਕੈਲਾਸ਼ ਖੇਰ ਨੇ ਇਸ ਫਿਲਮ ਦਾ ਟਾਈਟਲ ਗੀਤ ਗਾਇਆ ਹੈ। ਉਸਤਾਦ ਰਾਸ਼ਿਦ ਖਾਨ ਤੇ ਸ਼ਫ਼ਕਤ ਅਮਾਨਤ ਅਲੀ ਨੇ ਵੀ ਫ਼ਿਲਮ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। 'ਦਾਸਤਾਨ-ਏ-ਮੀਰੀ ਪੀਰੀ' ਫਿਲਮ ਦਾ ਵਿਸ਼ਵ ਵਿਤਰਣ ਕੀਤਾ ਹੈ ਵ੍ਹਾਈਟ ਹਿੱਲ ਸਟੂਡੀਓਜ਼ ਨੇ। ਇਹ ਫਿਲਮ 5 ਜੂਨ 2019 ਨੂੰ ਵਿਸ਼ਵ ਭਰ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News