ਵਰੁਣ ਦੇ ਵਿਆਹ ਨੂੰ ਲੈ ਕੇ ਪਿਤਾ ਡੇਵਿਡ ਧਵਨ ਨੇ ਕੀਤਾ ਇਹ ਖੁਲਾਸਾ
5/29/2019 3:44:47 PM
ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਬਾਲੀਵੁੱਡ 'ਚ ਐਕਟਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹਰ ਦੂਜੇ ਦਿਨ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆ ਜਾਂਦੀ ਹੈ। ਬੀਤੇ ਦਿਨੀਂ ਤਾਂ ਉਨ੍ਹਾਂ ਦੇ ਵਿਆਹ ਦੀ ਡੇਟ ਅਤੇ ਵੈਨਊ ਦੀ ਘੋਸ਼ਣਾ ਤੱਕ ਕਰ ਦਿੱਤੀ ਗਈ ਸੀ। ਬਾਅਦ 'ਚ ਵਰੁਣ ਨੇ ਖੁਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਿਲਹਾਲ ਵਿਆਹ ਦਾ ਮਾਮਲਾ ਦੂਰ ਹੈ।
ਵਰੁਣ-ਨਤਾਸ਼ਾ ਦੇ ਵਿਆਹ ਦੇ ਮਾਮਲੇ 'ਚ ਹੁਣ ਵਰੁਣ ਦੇ ਪਿਤਾ ਅਤੇ ਡੇਵਿਡ ਧਵਨ ਨੇ ਦਿਲਚਸਪ ਖੁਲਾਸਾ ਕੀਤਾ ਹੈ। ਬੇਟੇ ਵਰੁਣ ਧਵਨ ਦੇ ਵਿਆਹ ਨੂੰ ਲੈ ਕੇ ਕੀਤੇ ਗਏ ਸਵਾਲ 'ਤੇ ਡੇਵਿਡ ਨੇ ਕਿਹਾ,''ਮੈਂ ਵੀ ਉਸ ਨੂੰ ਵਿਆਹ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਮੇਰੀ ਗੱਲ ਸੁਣੇਗਾ? ਉਹ ਕਦੇ ਵੀ ਆਪਣੇ ਵਿਆਹ ਦੀ ਘੋਸ਼ਣਾ ਕਰ ਸਕਦਾ ਹੈ। ਮੈਨੂੰ ਤੇ ਮੇਰੀ ਪਤਨੀ ਨੂੰ ਅਚਾਨਕ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਨੀਆਂ ਪੈਣਗੀਆਂ।''
ਡੇਵਿਡ ਦੀ ਗੱਲ ਤੋਂ ਸਾਫ ਹੈ ਕਿ ਫਿਲਹਾਲ ਵਰੁਣ ਆਪਣੀ ਵਿਆਹ ਦੀ ਡੇਟ ਨੂੰ ਲੈ ਕੇ ਸੀਰੀਅਸ ਨਹੀਂ ਹਨ। ਗੱਲਬਾਤ ਦੌਰਾਨ ਵਰੁਣ ਨੇ ਕਿਹਾ ਸੀ ਕਿ ਉਹ ਵਿਆਹ ਨੂੰ ਲੈ ਕੇ ਬਹੁਤ ਜਲਦਬਾਜ਼ੀ 'ਚ ਹਨ ਪਰ ਦਿੱਲੀ ਅਜੇ ਦੂਰ ਹੈ। ਇਸ ਸਾਲ ਵਰੁਣ ਵਿਆਹ ਦੇ ਮੂਡ 'ਚ ਨਹੀਂ ਹੈ।
ਇਸ ਦੇ ਪਿੱਛੇ ਹੈ ਨਿਰਦੇਸ਼ਕ ਰੈਮੋ ਡਿਸੂਜਾ ਦੀ ਆਉਣ ਵਾਲੀ ਫਿਲਮ 'ਸਟ੍ਰੀਟ ਡਾਂਸਰ', ਜਿਸ ਦੀ ਸ਼ੂਟਿੰਗ 'ਚ ਉਹ ਬਿਜ਼ੀ ਹੈ। ਇਸ ਤੋਂ ਇਲਾਵਾ ਵਰੁਣ ਧਵਨ ਪਾਪਾ ਡੇਵਿਡ ਧਵਨ ਦੀ ਫਿਲਮ 'ਕੂਲੀ ਨੰਬਰ 1' ਦੇ ਰੀਮੇਕ 'ਚ ਸਾਰਾ ਅਲੀ ਖਾਨ ਨਾਲ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ