ਲਾਈਵ ਪਰਫਾਰਮੈਂਸ ਦੌਰਾਨ ਮਸ਼ਹੂਰ ਹਾਲੀਵੁੱਡ ਸਿੰਗਰ David Olney ਦੀ ਹੋਈ ਮੌਤ

1/22/2020 4:07:17 PM

ਮੁੰਬਈ(ਬਿਊਰੋ)- ਦੁਨੀਆ ਦੇ ਮਸ਼ਹੂਰ ਹਾਲੀਵੁੱਡ ਸਿੰਗਰ ਡੇਵਿਡ ਓਲਨੇ ਦੇ ਫੈਨਜ਼ ਲਈ ਇਕ ਬੁਰੀ ਖਬਰ ਹੈ। ਦਰਅਸਲ, ਸ਼ਨੀਵਾਰ ਰਾਤ ਸਾਂਤਾ ਰੋਜਾ ਵਿਚ ਫਲੋਰੀਡਾ ਵਿਚ ਪਰਫਾਰਮੈਂਸ ਦੌਰਾਨ ਡੇਵਿਡ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਉਮਰ ਸਿਰਫ 71 ਸਾਲ ਸੀ।


ਮਰਨ ਤੋਂ ਪਹਿਲਾਂ ਮੰਗੀ ਮੁਆਫੀ

ਡੇਵਿਡ ਓਲਨੇ ਨੇ ਲਾਈਵ ਪਰਫਾਰਮੈਂਸ ਦੌਰਾਨ ਥੋੜ੍ਹਾ ਰੁਕੇ ਫਿਰ ਉਨ੍ਹਾਂ ਨੇ ਆਪਣੇ ਦਰਸ਼ਕਾਂ ਕੋਲੋ ਮੁਆਫੀ ਮੰਗੀ ਅਤੇ ਆਪਣੀਆਂ ਅੱਖਾਂ ਬੰਦ ਕਰ ਲਈਆ। ਰਿਪੋਰਟ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਹਾਲਾਂਕਿ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ।
PunjabKesari

ਦੋਸਤ ਨੇ ਦਿੱਤੀ ਜਾਣਕਾਰੀ

ਲਾਈਵ ਪਰਫਾਰਮੈਂਸ ਦੌਰਾਨ ਡੇਵਿਡ ਦਾ ਸਾਥ ਦੇ ਰਹੇ ਉਨ੍ਹਾਂ ਦੇ ਦੋਸਤ ਏਮੀ ਰਿਗਬੀ ਨੇ ਉਸ ਰਾਤ ਦੀ ਜਾਣਕਾਰੀ, ਡੇਵਿਡ ਦੇ ਫੈਨਜ਼ ਨਾਲ ਸ਼ੇਅਰ ਕੀਤੀ। ਏਮੀ ਨੇ ਆਪਣੇ ਫੇਸਬੁੱਕ ਪੋਸਟ ਵਿਚ ਲਿਖਿਆ,‘‘ਓਲਨੇ ਆਪਣਾ ਤੀਜਾ ਗੀਤ ਗਾ ਹੀ ਰਹੇ ਸਨ ਫਿਰ ਅਚਾਨਕ ਰੁਕੇ, ਮੁਆਫੀ ਮੰਗੀ ਅਤੇ ਫਿਰ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ।’’


ਕਈ ਹਿੱਟ ਗੀਤ ਦੇ ਚੁੱਕੇ ਹਨ ਡੇਵਿਡ

ਦੱਸ ਦੇਈਏ ਕਿ ਓਲਨੇ ਦਾ ਜਨਮ 23 ਮਾਰਚ 1984 ਨੂੰ ਪ੍ਰੋਵਿਡੈਂਸ, ਰੋਡ ਆਈਲੈਂਡ ਵਿਚ ਹੋਇਆ ਸੀ। ਆਪਣੇ ਕਰੀਅਰ ਵਿਚ ਡੇਵਿਡ ਨੇ ਕਈ ਹਿੱਟ ਗੀਤ ਗਾਏ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News