ਬਰਸੀ ''ਤੇ ਵਿਸ਼ੇਸ਼ : ਉਦਾਸ ਗੀਤਾਂ ਦੇ ਬਾਦਸ਼ਾਹ ਧਰਮਪ੍ਰੀਤ

6/8/2020 10:51:07 AM

ਜਲੰਧਰ (ਬਿਊਰੋ) — ਮਾਖਿਓਂ ਮਿੱਠੀ ਬੋਲੀ ਦੇ ਮਾਲਕ, ਉਦਾਸ ਗੀਤਾਂ ਦੇ ਬਾਦਸ਼ਾਹ ਤੇ ਦਰਦ ਭਰੀ ਆਵਾਜ਼ ਨਾਲ ਲੱਖਾਂ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਗਾਇਕ ਧਰਮਪ੍ਰੀਤ ਸਨ। ਉਨ੍ਹਾਂ ਦਾ ਜਨਮ 9 ਜੁਲਾਈ 1973 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਕਿਲਾਸਪੁਰ ਵਿਖੇ ਪਿਤਾ ਜਗਰੂਪ ਸਿੰਘ ਦੇ ਘਰ ਹੋਇਆ। ਪਹਿਲਾਂ ਧਰਮਪ੍ਰੀਤ ਦਾ ਨਾਂ ਭੁਪਿੰਦਰ ਸਿੰਘ ਧਰਮਾ ਸੀ ਅਤੇ ਲੋਕੀ ਉਨ੍ਹਾਂ ਨੂੰ ਪਿਆਰ ਨਾਲ 'ਧਰਮਾ' ਆਖ ਕੇ ਬੁਲਾਉਂਦੇ ਸਨ। ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ।
Punjabi singer Dharampreet commits suicide | Others Movie News ...
ਦੱਸ ਦਈਏ ਕਿ ਧਰਮਪ੍ਰੀਤ ਕਵੀਸ਼ਰੀ ਤੇ ਗੁਰਬਾਣੀ ਦਾ ਕੀਰਤਨ ਵੀ ਕਰਦੇ ਸਨ, ਜਿਸ ਦੀ ਮਿੱਠੀ ਆਵਾਜ਼ ਤੋਂ ਪੰਜਾਬ ਦੇ ਪ੍ਰਸਿੱਧ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਆਪਣਾ ਸ਼ਾਗਿਰਦ ਹੀ ਨਹੀਂ ਬਣਾਇਆ ਸਗੋਂ ਆਪਣੇ ਪੁੱਤਰ ਵਾਂਗ ਪਿਆਰ ਵੀ ਦਿੱਤਾ। ਇਸ ਹੀਰੇ ਨੂੰ ਅਜਿਹਾ ਤਰਾਸ਼ਿਆ ਕਿ ਇਸ ਦੀ ਚਮਕ ਸਾਰੀ ਦੁਨੀਆ ਨੂੰ ਦਿਖਾਈ ਦੇਣ ਲੱਗੀ।
Punjabi singer Dharampreet ends life | TopNews

ਅਲਬੇਲਾ ਸਾਹਿਬ ਤੇ ਗੀਤਕਾਰ ਦੀਪਾ ਘੋਲੀਆ ਨੇ ਧਰਮੇ ਦੀ ਆਵਾਜ਼ 'ਚ ਪਹਿਲੀ ਐਲਬਮ 'ਖ਼ਤਰਾ ਹੈ ਸੋਹਣਿਆਂ ਨੂੰ' ਸਾਲ 1993 'ਚ ਰਿਲੀਜ਼ ਕੀਤੀ। ਧਰਮੇ ਤੋਂ ਧਰਮਪ੍ਰੀਤ ਉਹ ਉਦੋਂ ਬਣੇ ਜਦੋਂ ਸਾਲ 1997 'ਚ ਗੀਤਕਾਰ ਦੀਪਾ ਘੋਲੀਆ ਦੀ ਪੇਸ਼ਕਸ਼ ਹੇਠ 'ਦਿਲ ਨਾਲ ਖੇਡਦੀ ਰਹੀ' ਕੈਸਿਟ ਮਾਰਕਿਟ 'ਚ ਆਈ। ਇਸ ਨਾਲ ਉਹ ਰਾਤੋ-ਰਾਤ ਬਣ ਗਏ ਅਤੇ ਉਨ੍ਹਾਂ ਦਿਨ 'ਚ 23 ਲੱਖ ਓਰੀਜ਼ੀਨਲ ਕੈਸਿਟਾਂ ਵਿਕੀਆਂ, ਜੋ ਇਤਿਹਾਸ 'ਚ ਇਕ ਰਿਕਾਰਡ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਪੰਜਾਬ ਦੇ ਨਾਮੀ ਗੀਤਕਾਰ ਭਿੰਦਰ ਡੌਂਬਵਾਲੀ ਨਾਲ ਹੋਈ ਅਤੇ ਇਸ ਜੋੜੀ ਨੇ ਕਈ ਸੁਪਰ-ਡੁਪਰ ਕੈਸਿਟਾਂ ਦਿੱਤੀਆਂ। ਉਨ੍ਹਾਂ ਦੀਆਂ ਤਕਰੀਬਨ ਸਾਰੀਆਂ ਹੀ ਐਲਬਮਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਉਨ੍ਹਾਂ ਦੇ ਗੀਤਾਂ 'ਚ ਬੇਸ਼ੱਕ ਉਦਾਸੀ ਸੀ ਪਰ ਸੁਣਨ ਵਾਲਿਆਂ ਨੂੰ ਸਕੂਨ ਬਹੁਤ ਮਿਲਦਾ ਸੀ।
Dharampreet"" - Posts | Facebook
ਧਰਮਪ੍ਰੀਤ ਦੀ ਆਵਾਜ਼ 'ਚ ਸਾਹਿਤਕ ਮੱਸ ਵਾਲਾ ਗੀਤ 'ਸੁਰਜੀਤ ਪਾਤਰ ਦੀ ਗ਼ਜ਼ਲ ਜਿਹਾ ਤੇਰਾ ਮੁੱਖੜਾ ਨੀ ਕੁੜੀਏ' ਬਹੁਤ ਮਕਬੂਲ ਹੋਇਆ। 'ਨਿੱਕੇ- ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਕਾਹਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ', 'ਮੈਨੂੰ ਕਰ ਕੇ ਪਰਾਈ ਕਿਵੇਂ ਲੱਗੂ ਤੇਰਾ ਜੀਅ ਬਾਬਲਾ', 'ਪੁਲਸ ਵਾਲਿਆਂ ਵਾਂਗੂ ਰਹਿੰਨੈਂ ਰੋਅਬ ਮਾਰਦਾ ਵੇ' ਵਰਗੇ ਗੀਤਾਂ 'ਚ ਰਿਸ਼ਤਿਆਂ ਦੀ ਗੱਲ ਸੁਣਨ ਨੂੰ ਮਿਲੀ। ਉਸ ਨੇ ਕੁਲਦੀਪ ਰਸੀਲਾ ਨਾਲ ਦੋਗਾਣਾ ਗਾਇਕੀ 'ਚ ਨਵਾਂ ਤਜਰਬਾ ਕੀਤਾ, ਜਿਸ ਨੂੰ ਸਰੋਤਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਉਨ੍ਹਾਂ ਨੂੰ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਦੇ ਗੀਤ ਪੂਰੀ ਰੂਹ ਨਾਲ ਸੁਣਦੇ ਹਨ। ਪੰਜਾਬੀ ਸੰਗੀਤ ਜਗਤ ਦਾ ਇਹ ਹੀਰਾ 8 ਜੂਨ 2015 ਨੂੰ ਪਤਾ ਨਹੀਂ ਦਿਲ 'ਚ ਕਿਹੜਾ ਗ਼ਮ ਲੁਕੋ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪੰਜਾਬੀ ਸੰਗੀਤ ਤੇ ਦੇਸ਼-ਵਿਦੇਸ਼ 'ਚ ਵਸਦੇ ਲੱਖਾਂ ਚਾਹੁਣ ਵਾਲਿਆਂ ਨੂੰ ਉਨ੍ਹਾਂ ਦੀ ਕਮੀ ਸਦਾ ਰੜਕਦੀ ਰਹੇਗੀ।
Punjabi Singer Dharampreet, Known For Sad Songs, Commits Suicideਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News