Death Anniversary: ਅਖੀਰਲੇ ਦਿਨਾਂ ’ਚ ਅਜਿਹੀ ਹੋ ਗਈ ਸੀ ਕਾਦਰ ਖਾਨ ਦੀ ਹਾਲਤ

12/31/2019 10:45:57 AM

ਮੁੰਬਈ(ਬਿਊਰੋ)- ਸਾਲ 2018 ਦੇ ਅਖੀਰਲੇ ਦਿਨ ਬਾਲੀਵੁੱਡ ਜਗਤ ਨੇ ਕਾਦਰ ਖਾਨ ਵਰਗੇ ਮਹਾਨ ਕਲਾਕਾਰ ਨੂੰ ਗੁਆ ਦਿੱਤਾ ਸੀ। ਅੱਜ ਕਾਦਰ ਖਾਨ ਨੂੰ ਦੁਨੀਆ ਛੱਡੇ ਇਕ ਸਾਲ ਹੋ ਗਿਆ ਹੈ। ਕਾਦਰ ਖਾਨ ਨੇ ਬਤੋਰ ਐਕਟਰ, ਕਾਮੇਡੀਅਨ ਅਤੇ ਰਾਈਟਰ ਬਣ ਕੇ ਬਾਲੀਵੁੱਡ ਨੂੰ ਆਪਣੀ ਜ਼ਿੰਦਗੀ ਦੇ 45 ਸਾਲ ਦਿੱਤੇ। ਉਨ੍ਹਾਂ ਨੇ ਬਾਲੀਵੁੱਡ ਦੇ ਲੱਗਭੱਗ ਸਾਰੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ। ਕਾਦਰ ਖਾਨ ਨੇ ਫਿਲਮਾਂ ਵਿਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ, ਹਾਲਾਂਕਿ ਉਨ੍ਹਾਂ ਨੂੰ ਕਾਮੇਡੀ ਰੋਲ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ। ਕਾਦਰ ਖਾਨ ਨੂੰ ਖੂਬ ਨਾਮ, ਸ਼ੋਹਰਤ ਅਤੇ ਪੈਸਾ ਮਿਲਿਆ ਪਰ ਆਪਣੇ ਆਖੀਰ ਦੇ ਦਿਨਾਂ ਵਿਚ ਉਹ ਬਿਲਕੁੱਲ ਇਕੱਲੇ ਸਨ। ਕਾਦਰ ਖਾਨ ਦਾ ਦਿਹਾਂਤ 31 ਦਸੰਬਰ 2018 ਨੂੰ 81 ਸਾਲ ਦੀ ਉਮਰ ਵਿਚ ਹੋ ਗਿਆ ਸੀ। ਆਓ ਜਾਣਦੇ ਹਾਂ ਅੰਤਲੇ ਦਿਨਾਂ ਵਿਚ ਉਨ੍ਹਾਂ ਦੀ ਹਾਲਤ ਬਾਰੇ...
PunjabKesari
ਕਾਦਰ ਖਾਨ ਨੇ ਕੈਨੇਡਾ ਵਿਚ ਆਪਣੇ ਆਖਰੀਲੇ ਸਾਹ ਲਏ ਸਨ। ਉਥੇ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ। ਕਾਦਰ ਖਾਨ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਦਿਹਾਂਤ ਤੋਂ ਪਹਿਲਾਂ ਉਹ ਕੋਮਾ ਵਿਚ ਚਲੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬੋਲਣਾ ਵੀ ਬੰਦ ਕਰ ਦਿੱਤਾ ਸੀ ਤੇ ਕੋਈ ਵੀ ਗੱਲ ਕਰਨ ਲਈ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਇਸ਼ਾਰਾ ਕਰਨਾ ਪੈਂਦਾ ਸੀ।
PunjabKesari
ਕਾਦਰ ਖਾਨ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਇੱਕ ਦੋਸਤ ਨੇ ਕਿਹਾ ਸੀ, ਉਹ ਇਕ ਅਸਲੀ ਪਠਾਨ ਸਨ। 5 ਦਿਨ ਤੱਕ ਉਨ੍ਹਾਂ ਨੇ ਨਾ ਕੁੱਝ ਖਾਧਾ ਅਤੇ ਨਾ ਪਾਣੀ ਪੀਤਾ। ਇਸ ਦੇ ਬਾਵਜੂਦ ਉਹ 120 ਘੰਟੇ ਤੱਕ ਜ਼ਿੰਦਗੀ ਨਾਲ ਜੰਗ ਲੜਦੇ ਰਹੇ। ਇਹ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਸੀ। ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਬਾਲੀਵੁੱਡ ਵਿਚ ਗਮ ਦਾ ਮਾਹੌਲ ਸੀ। ਅਮਿਤਾਭ ਬੱਚਨ, ਅਰਜੁਨ ਕਪੂਰ,  ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਤੱਕ ਨੇ ਉਨ੍ਹਾਂ ਨੂੰ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ।
PunjabKesari
ਡਾਇਰੈਕਟਰ ਫੌਜੀਆ ਅਰਸ਼ੀ ਨੇ ਕਾਦਰ ਖਾਨ ਨੂੰ ਲੈ ਕੇ ਕੁੱਝ ਰਾਜ ਖੋਲ੍ਹੇ ਸਨ। ਉਨ੍ਹਾਂ ਨੇ ਦੱਸਿਆ ਸੀ, ਕਾਦਰ ਖਾਨ ਨੂੰ ਲੱਗਦਾ ਸੀ ਕਿ ਲੋਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਚੁੱਕੇ ਹਨ। ਉਨ੍ਹਾਂ ਨੂੰ ਕੋਈ ਵੀ ਫੋਨ ਨਹੀਂ ਕਰਦਾ ਅਤੇ ਨਾ ਹੀ ਉਨ੍ਹਾਂ ਦਾ ਹਾਲ-ਚਾਲ ਜਾਣਨ ਦੀ ਕੋਸ਼ਿਸ਼ ਕਰਦਾ। ਸਿਰਫ ਅਮਿਤਾਭ ਬੱਚਨ ਹੀ ਉਨ੍ਹਾਂ ਨੂੰ ਕਾਲ ਕਰਦੇ ਸਨ। ਕਾਦਰ ਖਾਨ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਉਨ੍ਹਾਂ ਨੇ ਇੰਡਸਟਰੀ ਲਈ ਇੰਨਾ ਕੁੱਝ ਕੀਤਾ ਪਰ ਅੱਜਤੱਕ ਉਨ੍ਹਾਂ ਨੂੰ ਪੱਦਮਸ਼੍ਰੀ ਵਰਗੇ ਸਨਮਾਨ ਦਾ ਹੱਕਦਾਰ ਨਾ ਸਮਝਿਆ ਗਿਆ।
PunjabKesari
ਕਾਦਰ ਖਾਨ ਨੇ ਆਪਣੇ ਦਿਲ ਦੇ ਸਾਰੇ ਗਮ ਫੌਜੀਆ ਨਾਲ ਸ਼ੇਅਰ ਕੀਤੇ ਸਨ । ਹਾਲਾਂਕਿ ਦਿਹਾਂਤ ਤੋਂ ਬਾਅਦ ਉਨ੍ਹਾਂ ਨੂੰ ਪੱਦਮਸ਼੍ਰੀ ਐਵਾਰਡ ਨਾਲ ਨਵਾਜਿਆ ਗਿਆ ਪਰ ਉਸ ਸਮੇਂ ਉਨ੍ਹਾਂ ਦੇ ਬੇਟੇ ਸਰਫਰਾਜ ਖਾਨ ਨੇ ਕਿਹਾ ਸੀ, ਬਹੁਤ ਦੇਰ ਕਰ ਦਿੱਤੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News