B''DAY Spl: ਸਾਫ-ਸੁਥਰੀ ਪੰਜਾਬੀ ਗਾਇਕੀ ਦਾ ਸਿਰਨਾਵਾਂ ਦੇਬੀ ਮਖਸੂਸਪਰੀ

6/10/2019 2:51:38 PM

ਜਲੰਧਰ (ਬਿਊਰੋ) - ਜਿਨ੍ਹਾਂ ਸਰੋਤਿਆਂ ਦਾ ਪੰਜਾਬੀ ਗਾਇਕੀ ਨਾਲ ਅੰਤਾਂ ਦਾ ਮੋਹ ਹੈ ਉਹ ਦੇਬੀ ਮਖਸੂਸਪੁਰੀ ਅਤੇ ਉਨ੍ਹਾਂ ਦੀ ਗੀਤਕਾਰੀ ਤੇ ਗਾਇਕੀ ਬਾਰੇ ਜ਼ਰੂਰ ਜਾਣਦੇ ਹਨ। ਦੇਬੀ ਮਖਸੂਸਪੁਰੀ ਸਾਫ-ਸੁਥਰੀ ਗਾਇਕੀ ਦਾ ਉਹ ਸਿਰਨਾਵਾਂ ਹਨ, ਜਿਨ੍ਹਾਂ ਦੇ ਆਪਣੀ ਗੀਤਕਾਰੀ ਅਤੇ ਗਾਇਕੀ 'ਚ ਕਦੇ ਵੀ ਅਸ਼ਲੀਲ ਸ਼ਬਦ ਨਹੀਂ ਵਰਤਿਆ।

PunjabKesari

ਪੰਜਾਬੀ ਗਾਇਕੀ ਨੂੰ ਦਿਲੋਂ ਮੁਹੱਬਤ ਕਰਨ ਵਾਲੇ ਦੇਬੀ ਅੱਜ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 10 ਜੂਨ 1966 'ਚ ਹੋਇਆ ਸੀ। ਜਲੰਧਰ ਨੇੜੇ ਫਗਵਾੜੇ ਦੇ ਰਹਿਣ ਵਾਲੇ ਦੇਬੀ ਮਕਸੂਸਪੁਰੀ ਇਨ੍ਹੀਂ ਦਿਨੀਂ ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਹਨ। ਦੇਬੀ ਮਕਸੂਸਪੁਰੀ ਦਾ ਸੰਗੀਤਕ ਸਫਰ ਕਲੀਆਂ ਦੇ ਬਤੌਰ ਗੀਤਕਾਰ ਬਾਦਸ਼ਾਹ ਕੁਲਦੀਪ ਮਾਣਕ ਦੇ ਗਾਏ ਗੀਤ 'ਬਾਬਲ ਮਰਿਆ ਭਾਬੀਏ ਪੈ ਗਏ ਪੁਆੜੇ' ਨਾਲ ਸ਼ੁਰੂ ਹੋਇਆ ਸੀ।

PunjabKesari

ਇਸ ਗੀਤ ਤੋਂ ਬਾਅਦ ਵੀ ਦੇਬੀ ਨੇ ਹੋਰ ਵੀ ਕਈ ਗੀਤ ਕੁਲਦੀਪ ਮਾਣਕ ਹੋਰਾਂ ਲਈ ਲਿਖੇ। ਦੇਬੀ ਦੇ ਲਿਖੇ ਗੀਤ 'ਆਸ਼ਕਾਂ ਦੀ ਕਾਹਦੀ ਜ਼ਿੰਦਗੀ', 'ਤੇਰੇ ਦਰਸ਼ਨ ਹੋ ਗਏ ਮਹਿੰਗੇ', 'ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ ਖਾ ਲਿਆ' ਹੰਸ ਰਾਜ ਹੰਸ ਦੀ ਆਵਾਜ਼ 'ਚ ਕਾਫੀ ਮਕਬੂਲ ਹੋਏ।

PunjabKesari

ਦੇਬੀ ਹੁਰਾਂ ਦੇ ਲਿਖੇ ਗੀਤ ਸੁਰਿੰਦਰ ਛਿੰਦਾ, ਕੁਲਦੀਪ ਪਾਰਸ, ਸਰਬਜੀਤ ਚੀਮਾ, ਕਮਲਜੀਤ ਨੀਰੂ, ਪਰਮਿੰਦਰ ਸੰਧੂ, ਮਨਜਿੰਦਰ ਦਿਓਲ, ਸੁਰਿੰਦਰ ਲਾਡੀ, ਗਿੱਲ ਹਰਦੀਪ, ਮਨਮੋਹਨ ਵਾਰਿਸ, ਕਮਲਹੀਰ, ਰਣਜੀਤ ਰਾਣਾ, ਸਿੱਪੀ ਗਿੱਲ ਅਤੇ ਰਾਜ ਬਰਾੜ ਸਮੇਤ ਕਈ ਨਾਮੀ ਗਾਇਕਾਂ ਨੇ ਗਾ ਕੇ ਪ੍ਰਸਿੱਧੀ ਖੱਟੀ। 

PunjabKesari
ਦੇਬੀ ਮਕਸੂਸਪੁਰੀ ਗੀਤਕਾਰੀ ਦੇ ਨਾਲ-ਨਾਲ ਗਾਇਕੀ 'ਚ ਕਾਫੀ ਸਰਗਰਮ ਰਹੇ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ, ਜਿਨ੍ਹਾਂ 'ਚ 'ਮਿੱਤਰਾਂ ਦੀ ਆਵਾਜ਼', 'ਦਾਣੇ', 'ਫੁਲਕਾਰੀ','ਕਿੰਨਾ ਰੋਇਆ', 'ਸੱਜਣਾ', 'ਕਿੰਨੇ ਸਾਲ', 'ਯਾਦ', 'ਜੱਗਾ', 'ਪਹਿਲੀ ਉਮਰ', 'ਯਾਰ' ਸਮੇਤ ਕਈ ਗੀਤ ਸ਼ਾਮਲ ਹਨ।

PunjabKesari

ਦੇਬੀ ਮਕਸੂਸਪੁਰੀ ਦੀ ਗੀਤਕਾਰੀ ਤੇ ਗਾਇਕੀ ਸ਼ੋਰ-ਸ਼ਰਾਬੇ, ਅਸ਼ਲੀਲਤਾ, ਹਥਿਆਰਾਂ ਤੇ ਜੱਟਵਾਦ ਤੋਂ ਕੋਹਾਂ ਦੂਰ ਹਨ। ਉਹ ਅੱਜ ਵੀ ਗਾਇਕਾਂ ਦੀ ਇਸ ਭੀੜ 'ਚ ਇਕ ਸਾਫ-ਸੁਥਰੇ ਗਾਇਕ ਤੇ ਗੀਤਕਾਰ ਵਜੋਂ ਜਾਣੇ ਜਾਂਦੇ ਹਨ।  

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News