ਮਿਸ ਪੂਜਾ ਤੇ ਦੀਪ ਜੰਡੂ ਦੀ ਜੋੜੀ ਜਲਦ ਦਿਸੇਗੀ ਇਸ ਪ੍ਰੋਜੈਕਟ 'ਚ

10/23/2019 10:50:15 AM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਮਿਸ ਪੂਜਾ ਪੰਜਾਬੀ ਸੰਗੀਤ ਜਗਤ 'ਚ ਲੰਬੇ ਸਮੇਂ ਤੋਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੋਈ ਹੈ। ਮਿਸ ਪੂਜਾ ਅਨੇਕਾਂ ਹੀ ਹਿੱਟ ਗੀਤ ਦੇ ਚੁੱਕੇ ਹਨ ਅਤੇ ਬਹੁਤ ਸਾਰੇ ਗਾਇਕਾਂ ਤੇ ਸੰਗੀਤਕਾਰਾਂ ਨਾਲ ਕੋਲੈਬੋਰੇਟ ਕਰ ਚੁੱਕੇ ਹਨ। ਹੁਣ ਮਿਸ ਪੂਜਾ ਗਾਇਕ ਅਤੇ ਸੰਗੀਤਕਾਰ ਦੀਪ ਜੰਡੂ ਨਾਲ ਧਮਾਲ ਮਚਾਉਣ ਲਈ ਆ ਰਹੀ ਹੈ। ਉਹ ਵੀ ਇਕ ਦੋ ਗੀਤਾਂ ਨਾਲ ਨਹੀਂ ਸਗੋਂ ਬਹੁਤ ਜਲਦ ਪੂਰੀ ਐਲਬਮ ਸੁਣਨ ਨੂੰ ਮਿਲੇਗੀ। ਇਸ ਬਾਰੇ ਜਾਣਕਾਰੀ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ ਦੀ ਕੈਪਸ਼ਨ 'ਚ ਦੀਪ ਜੰਡੂ ਨੇ ਲਿਖਿਆ,''ਐਲਬਮ ਮੋਡ ਔਨ, ਬਹੁਤ ਜਲਦ ਤਰੀਕ ਦਾ ਐਲਾਨ ਕਰਾਂਗੇ।'' ਮਿਸ ਪੂਜਾ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕਰਕੇ ਇਸ ਨਵੇਂ ਗੀਤ ਦੇ ਸੰਕੇਤ ਦਿੱਤੇ ਹਨ।

 
 
 
 
 
 
 
 
 
 
 
 
 
 

ALBUM MODE ON - we will be releasing the date very soon !!! 🤫

A post shared by Deep Jandu (@deepjandu) on Oct 19, 2019 at 11:21am PDT


ਹੁਣ ਦੇਖਣਾ ਹੋਵੇਗਾ ਮਿਸ ਪੂਜਾ ਅਤੇ ਦੀਪ ਜੰਡੂ ਕਦੋਂ ਤੱਕ ਦਰਸ਼ਕਾਂ ਲਈ ਨਵਾਂ ਗੀਤ ਲੈ ਕੇ ਆਉਂਦੇ ਹਨ। ਦੀਪ ਜੰਡੂ ਲਈ ਸਾਲ 2019 ਬਹੁਤ ਹੀ ਖਾਸ ਰਿਹਾ ਹੈ। ਬਹੁਤ ਸਾਰੇ ਗੀਤ ਇਸ ਸਾਲ ਕਈ ਕਲਾਕਾਰਾਂ ਨਾਲ ਮਿਲ ਕੇ ਉਨ੍ਹਾਂ ਬਲਾਕਬਸਟਰ ਹਿੱਟ ਦਿੱਤੇ ਹਨ। ਹੁਣ ਮਿਸ ਪੂਜਾ ਨਾਲ ਉਨ੍ਹਾਂ ਦੇ ਗੀਤ ਦਾ ਫੈਨਜ਼ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News