ਪੰਜਾਬੀ ਸਿਨੇਮੇ ਦਾ ਐਂਗਰੀ ਹੀਰੋ ਬਣ ਕੇ ਉੱਭਰਿਆ ਦੀਪ ਸਿੱਧੂ

2/25/2020 9:07:40 AM

ਜਲੰਧਰ (ਬਿਊਰੋ) :  ਅਜੌਕੇ ਦੌਰ 'ਚ ਦਰਸ਼ਕਾਂ ਦਾ ਨਿਰਸੁਆਰਥ ਪਿਆਰ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆਉਂਦਾ ਹੈ। ਇਹ ਨਜ਼ਾਰਾ ਕਦੇ ਹੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਦਰਸ਼ਕ ਆਪਣੇ ਚਹੇਤੇ ਹੀਰੋ ਨਾਲੋਂ ਜ਼ਿਆਦਾ ਉਤਸ਼ਾਹਿਤ ਹੋਣ ਅਤੇ ਆਪ ਮੁਹਾਰੇ ਪੱਲਿਓ ਪੈਸੇ ਖਰਚ ਕੇ ਕਿਸੇ ਫਿਲਮ ਦਾ ਪ੍ਰਚਾਰ ਕਰਨ। ਇਹ ਨਜ਼ਾਰਾ ਅੱਜ ਕੱਲ੍ਹ•ਪੰਜਾਬੀ ਫਿਲਮ 'ਜੋਰਾ ਦਿ ਸੈਕਿੰਡ ਚੈਪਟਰ' ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਦੇ ਨਾਇਕ ਅਤੇ ਪੰਜਾਬੀਆਂ ਦੇ ਜੋਰੇ ਬਾਈ ਯਾਨੀ ਦੀਪ ਸਿੱਧੂ ਦੇ ਪ੍ਰਸ਼ੰਸਕ ਕਿਸ ਕਦਰ ਇਸ ਫਿਲਮ ਨੂੰ ਲੈ ਕੇ ਪੱਬਾਂ ਭਾਰ ਹਨ ਇਸ ਦਾ ਅੰਦਾਜ਼ਾ ਸੋਸ਼ਲ ਮੀਡੀਆ ਤੋਂ ਲਗਾਇਆ ਜਾ ਸਕਦਾ ਹੈ। ਦੀਪ ਸਿੱਧੂ ਦੇ ਪ੍ਰਸ਼ੰਸਕ ਉਸ ਦੀ ਇਸ ਫਿਲਮ ਨੂੰ ਲੈ ਕੇ ਆਪ ਮੁਹਾਰੇ ਫਿਲਮ ਦੇ ਪੋਸਟਰ ਅਤੇ ਸਟਿੱਕਰ ਛਪਵਾ ਕੇ ਵਾਹਨਾਂ ਅਤੇ ਕੰਧਾਂ 'ਤੇ ਲਗਾ ਰਹੇ ਹਨ, ਜਿਸ ਦੀਆਂ ਤਸਵੀਰਾਂ ਉਹ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਕੇ ਹੋਰਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਨ।
PunjabKesari
ਕਾਬਲੇਗੌਰ ਹੈ ਕਿ ਦੀਪ ਸਿੱਧੂ ਦੀ ਮੁੱਢਲੀ ਪਛਾਣ ਨਿਰਦੇਸ਼ਕ ਤੇ ਲੇਖਕ ਅਮਰਦੀਪ ਸਿੰਘ ਦੀ ਫਿਲਮ 'ਜੋਰਾ : ਦਸ ਨੰਬਰੀਆ' ਨਾਲ ਬਣੀ ਹੈ। ਇਸ ਫਿਲਮ ਦੀ ਆਪਾਰ ਸਫਲਤਾ ਨੇ ਜਿਥੇ ਫਿਲਮ ਨਾਲ ਜੁੜੀ ਟੀਮ ਦੇ ਹੌਂਸਲੇ ਬੁਲੰਦ ਕੀਤੇ ਸਨ, ਉਥੇ ਗਾਇਕਾਂ ਦੇ ਪ੍ਰਭਾਵ ਵਾਲੀ ਪੰਜਾਬੀ ਫਿਲਮ ਇੰਡਸਟਰੀ 'ਚ ਦੀਪ ਸਿੱਧੂ ਨੂੰ ਇੱਕ ਵੱਖਰੀ ਪਛਾਣ ਵੀ ਦਿਵਾਈ ਸੀ। ਇਸ ਫਿਲਮ ਤੋਂ ਬਾਅਦ ਦਰਸ਼ਕ ਦੀਪ ਸਿੱਧੂ ਨੂੰ ਉਨ੍ਹਾਂ ਦੇ ਅਸਲ ਨਾਂ ਨਾਲੋ ਘੱਟ ਬਲਕਿ ਜੋਰੇ ਬਾਈ ਨਾਂ ਨਾਲ ਜ਼ਿਆਦਾ ਸੰਬੋਧਿਤ ਹੁੰਦੇ ਹਨ। ਹੁਣ ਇਸ ਫਿਲਮ ਦੀ ਅਗਲੀ ਕੜੀ 'ਜੋਰਾ : ਦਿ ਸੈਕਿੰਡ ਚੈਪਟਰ' 6 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਦੀਪ ਸਿੱਧੂ ਪੰਜਾਬੀ ਦਾ ਅਗਲਾ ਸੁਪਰ ਸਟਾਰ ਹੈ।
PunjabKesari
ਅਮਰਦੀਪ ਸਿੰਘ ਵੱਲੋਂ ਹੀ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੱਧੂ, ਜੈਰੀ ਬਰਾੜ, ਵਿਮਲ ਚੋਪੜਾ ਅਤੇ ਅਮਰਿੰਦਰ ਰਾਜੂ ਦੀ ਇਸ ਫਿਲਮ 'ਚ ਦੀਪ ਸਿੱਧੂ ਦੀ ਅਦਾਕਾਰੀ ਦਾ ਜਲਵਾ ਪਹਿਲਾਂ ਨਾਲੋਂ ਵੱਖਰਾ ਦੇਖਣ ਨੂੰ ਮਿਲੇਗਾ। ਪੰਜਾਬ ਦੇ ਐਂਗਰੀ ਹੀਰੋ ਵਜੋਂ ਉਭਰਕੇ ਸਾਹਮਣੇ ਆਏ ਦੀਪ ਸਿੱਧੂ ਤੋਂ ਇਸ ਵੇਲੇ ਉਸ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੁਮੱਚੀ ਪੰਜਾਬੀ ਫਿਲਮ ਇੰਡਸਟਰੀ ਨੂੰ ਵੱਡੀਆਂ ਉਮੀਦਾਂ ਹਨ। ਇਸ ਫਿਲਮ ਦੇ ਟਰੇਲਰ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਅਤੇ ਦਰਸ਼ਕਾਂ 'ਚ ਫਿਲਮ ਅਤੇ ਦੀਪ ਸਿੱਧੂ ਪ੍ਰਤੀ ਉਤਸ਼ਾਹ ਇਹ ਸਾਬਤ ਕਰਦਾ ਹੈ ਕਿ ਮਿਹਨਤ ਅਤੇ ਦਰਸ਼ਕਾਂ ਦਾ ਭਰੋਸਾ ਕਦੇ ਅਜ਼ਾਈ ਨਹੀਂ ਜਾਂਦਾ। ਦੀਪ ਸਿੱਧੂ ਵੀ ਆਪਣੇ ਚਾਹੁਣ ਵਾਲਿਆਂ ਦੀ ਹਰ ਮੰਗ ਨੂੰ ਪੂਰੀ ਕਰਦਿਆਂ ਆਪਣੀ ਸੁਮੱਚੇ ਪ੍ਰੋਮੋਸ਼ਨ ਟੂਰ ਦੌਰਾਨ ਉਨ੍ਹਾਂ ਨੂੰ ਨਾਲ ਲੈ ਕੇ ਚੱਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News